ਇੱਕ ਭਾਰਤੀ ਵਿਅਕਤੀ ਜਿਹੜਾ ਕਿ 2008 ਵਿੱਚ ਅੰਤਰ-ਰਾਸ਼ਟਰੀ ਵਿਦਿਆਰਥੀ ਦੇ ਤੌਰ ਤੇ ਆਸਟਰੇਲੀਆ ਪਹੁੰਚਿਆ ਸੀ ਅਤੇ 2013 ਵਿੱਚ ਉਸਨੇ ਵਿਆਹ ਕਰਾ ਕੇ ਪੀ.ਆਰ. ਲੈ ਲਈ ਸੀ। ਉਸ ਨੂੰ ਆਸਟ੍ਰੇਲੀਆ ਸਰਕਾਰ ਨੇ ਸਿਟੀਜ਼ਨਸ਼ਿਪ ਦੇਣ ਤੋਂ ਮਨ੍ਹਾ ਕਰ ਦਿੱਤਾ ਹੈ। ਇਸ ਵਿਅਕਤੀ ਦੀ ਉਮਰ 30 ਸਾਲ ਦੱਸੀ ਜਾਂਦੀ ਹੈ। ਪਰ ਇਸ ਦਾ ਨਾਮ ਸਰਕਾਰ ਵੱਲੋਂ ਨਹੀਂ ਦੱਸਿਆ ਗਿਆ।
ਪਤਾ ਲੱਗਾ ਹੈ ਕਿ ਇਹ ਵਿਅਕਤੀ ਦਾਰੂ ਪੀਂਦਾ ਸੀ। ਆਸਟ੍ਰੇਲੀਆ ਦੀ ਪੁਲਿਸ ਦੁਆਰਾ ਇਸ ਵਿਅਕਤੀ ਨੂੰ 2009 ਅਤੇ 2014 ਦੇ ਵਿਚਕਾਰ ਦਾਰੂ ਦੀ ਲੋਰ ਵਿੱਚਫੜਿਆ ਗਿਆ ਸੀ। ਇਹ ਵਿਅਕਤੀ 2011 ਵਿੱਚ ਤਿੰਨ ਮਹੀਨੇ ਦੀ ਸਜ਼ਾ ਵੀ ਭੁਗਤ ਚੁੱਕਾ ਹੈ। ਇਸ ਤੋਂ ਬਿਨਾਂ ਉਸ ਦਾ 2014 ਵਿੱਚ ਤਿੰਨ ਸਾਲਾਂ ਲਈ ਡਰਾਈਵਿੰਗ ਲਾਈਸੈਂਸ ਵੀ ਰੱਦ ਹੋ ਗਿਆ।
ਇਸ ਵਿਅਕਤੀ ਦੁਆਰਾ ਆਸਟ੍ਰੇਲੀਆ ਦੀ ਸਿਟੀਜ਼ਨ-ਸ਼ਿਪ ਲੈਣ ਲਈ ਅਰਜ਼ੀ ਲਗਾਈ ਗਈ ਸੀ। ਪਰ ਉਸ ਨੇ ਉਪਰੋਕਤ ਕਾਰਨਾਂ ਦਾ ਆਪਣੀ ਅਰਜ਼ੀ ਵਿੱਚ ਵੇਰਵਾ ਨਹੀਂ ਦਿੱਤਾ। ਇਸ ਕਰਕੇ ਇਮੀ-ਗਰੇਸ਼ਨ ਵਿਭਾਗ ਨੇ ਉਸ ਦੀ ਬੇਨਤੀ ਸਵੀਕਾਰ ਨਹੀਂ ਕੀਤੀ। ਭਾਵੇਂ ਉਸ ਦੇ ਦੋਸਤਾਂ ਨੇ ਉਸ ਦੇ ਵਧੀਆ ਇਨਸਾਨ ਹੋਣ ਦੀ ਹਾਮੀ ਭਰੀ ਸੀ
।ਪਰ ਟ੍ਰਿਬਿਊਨਲ ਉਨ੍ਹਾਂ ਦੀਆਂ ਗਵਾਈਆਂ ਨਾਲ ਸਹਿਮਤ ਨਹੀਂ ਹੋਇਆ। ਇਮੀਗਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਆਪਣੇ ਵੱਲੋਂ ਸਹੀ ਜਾਣਕਾਰੀ ਨਾ ਦੇਣ ਕਰਕੇ ਉਸ ਤੇ ਵਿਸਵਸ ਨਹੀਂ ਕੀਤਾ ਜਾ ਸਕਦਾ। ਉਸ ਦੀ ਦਾਰੂ ਪੀਣ ਦੀ ਆਦਤ ਕਰਕੇ ਉਸ ਨੂੰ ਸਿਟੀਜ਼ਨਸ਼ਿਪ ਨਹੀਂ ਮਿਲ ਸਕੀ।
Home ਤਾਜਾ ਜਾਣਕਾਰੀ ਇਸ ਕਾਰਨ ਭਾਰਤੀ ਨੌਜਵਾਨ ਨੂੰ ਆਸਟ੍ਰੇਲੀਆ ਨੇ ਸਿਟੀਜ਼ਨਸ਼ਿਪ ਦੇਣ ਤੋਂ ਕੀਤਾ ਇੰਨਕਾਰ ਕਹਿੰਦੇ ਤੂੰ ਤਾਂ ਹੈ ਹੀ
ਤਾਜਾ ਜਾਣਕਾਰੀ