ਆਈ ਤਾਜ਼ਾ ਵੱਡੀ ਖਬਰ
ਜ਼ਮੀਨਾਂ ਖ਼ਾਤਰ ਰਿਸ਼ਤਿਆਂ ਨੂੰ ਤਾੜ ਤਾੜ ਹੁੰਦੇ ਤਾਂ ਅਸੀਂ ਸਾਰਿਆਂ ਨੇ ਬਹੁਤ ਵਾਰ ਵੇਖਿਆ ਹੋਣਾ , ਜਿੱਥੇ ਜ਼ਮੀਨਾਂ ਖ਼ਾਤਰ ਲੋਕ ਇਕ ਦੂਜੇ ਦੀ ਜਾਨ ਤਕ ਲੈ ਲੈਂਦੇ ਹਨ । ਜ਼ਮੀਨ ਦੇ ਇੱਕ ਟੋਟੇ ਕਾਰਨ ਖ਼ੂਨ ਦੇ ਰਿਸ਼ਤੇ ਹੀ ਇੱਕ ਦੂਜੇ ਦਾ ਖ਼ੂਨ ਕਰ ਦਿੰਦੇ ਹਨ । ਜ਼ਮੀਨਾਂ ਲਈ ਲੋਕ ਆਪਣਿਆਂ ਦੀਆਂ ਜਾਨਾਂ ਲੈ ਲੈਂਦੇ ਹਨ , ਹਰ ਰੋਜ਼ ਹੀ ਜ਼ਮੀਨੀ ਵਿਵਾਦ ਦੇ ਚਲਦਿਆਂ ਝੜਪਾਂ ਹੁੰਦੀਆਂ ਨੇ , ਲੋਕ ਜ਼-ਖ਼-ਮੀ ਹੁੰਦੇ ਨੇ , ਪੁਲੀਸ ਤਕ ਮਾਮਲੇ ਜਾਂਦੇ ਨੇ ਇੱਥੋਂ ਤਕ ਤੇ ਜ਼ਮੀਨੀ ਵਿਵਾਦ ਦੇ ਮਾਮਲੇ ਹਾਈ ਕੋਰਟਾਂ ਤੱਕ ਪਹੁੰਚ ਜਾਂਦੇ ਹਨ । ਪਰ ਜ਼ਮੀਨੀ ਵਿਵਾਦ ਨੂੰ ਲੈ ਕੇ ਤੇ ਜ਼ਮੀਨ ਉੱਪਰ ਹੋਏ ਕਬਜ਼ੇ ਦੇ ਨਾਲ ਸਬੰਧਤ ਵਾਰਦਾਤਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ ਹਨ । ਗੱਲ ਕੀਤੀ ਜਾਵੇ ਜੇਕਰ ਜ਼ਮੀਨ ਦੇ ਉਪਰ ਕੀਤੇ ਜਾਣ ਵਾਲੇ ਕਬਜ਼ਿਆਂ ਦੀ ਤਾਂ ਕਈ ਪਿੰਡਾਂ ਸ਼ਹਿਰਾਂ ਤੇ ਕਬਜ਼ਿਆਂ ਦੇ ਵਿਚ ਅੱਜ ਵੀ ਲੋਕਾਂ ਦੀਆਂ ਜ਼ਮੀਨਾਂ ਦੇ ਉਪਰ ਨਾਜਾਇਜ਼ ਕਬਜ਼ੇ ਕੀਤੇ ਜਾ ਰਹੇ ਹਨ ।
ਇਸ ਕਬਜ਼ੇ ਨੂੰ ਲੈ ਕੇ ਇਕ ਔਰਤ ਦੇ ਵਲੋ ਖ਼ੁਦ ਨਾਲ ਇਕ ਅਜਿਹਾ ਕਾਂਡ ਕਰ ਦਿੱਤਾ ਗਿਆ ਹੈ ਜਿਸ ਦੀ ਚਰਚਾ ਪੂਰੇ ਦੇਸ਼ ਭਰ ਦੇ ਵਿੱਚ ਤੇਜ਼ੀ ਨਾਲ ਫੈਲ ਚੁੱਕੀ ਹੈ ਦਰਅਸਲ ਇਕ ਔਰਤ ਵੱਲੋਂ ਆਪਣੀ ਜ਼ਮੀਨ ਦੇ ਮਾਲਕਾਨਾ ਹੱਕ ਪਾਉਣ ਤੇ ਨਿਆ ਦੇ ਲਈ ਇਕ ਅਜੀਬੋ ਗਰੀਬ ਰਾਹ ਲੱਭਿਆ ਗਿਆ ਹੈ । ਇਸ ਔਰਤ ਨੇ ਆਪਣੀ ਜ਼ਮੀਨ ਦੇ ਉਪਰ ਇਕ ਟੋਇਆ ਪੁੱਟਿਆ , ਜਿਸ ਵਿੱਚ ਖ਼ੁਦ ਨੂੰ ਦੱਬ ਲਿਆ ਤੇ ਆਪਣਾ ਸਿਰ ਜ਼ਮੀਨ ਤੋਂ ਬਾਹਰ ਆ ਕੱਢ ਕੇ ਬਾਕੀ ਸਰੀਰ ਨੂੰ ਮਿੱਟੀ ਦੇ ਨਾਲ ਭਰ ਲਿਆ। ਜੋ ਵੀ ਵਿਅਕਤੀ ਇਸ ਘਟਨਾ ਬਾਰੇ ਸੁਣ ਰਿਹਾ ਹੈ ਉਹ ਹੈਰਾਨ ਅਤੇ ਪ੍ਰੇਸ਼ਾਨ ਹੋ ਰਿਹਾ ਹੈ, ਕਿ ਆਖ਼ਰ ਆਪਣੇ ਹੱਕਾਂ ਦੀ ਲੜਾਈ ਅਤੇ ਇਨਸਾਫ਼ ਖ਼ਾਤਰ ਇੰਨੀ ਕਾਨੂੰਨ ਹੋਣ ਦੇ ਬਾਵਜੂਦ ਵੀ ਇਸ ਔਰਤ ਦੇ ਵੱਲੋਂ ਅਜਿਹਾ ਰਸਤਾ ਅਪਣਾਇਆ ਜਾ ਰਿਹਾ ਹੈ ।
ਦੱਸ ਦਈਏ ਕਿ ਮਾਮਲਾ ਆਗਰਾ ਦੇ ਬਾਈਪੁਰਾ ਤੋਂ ਸਾਹਮਣੇ ਆਇਆ ਹੈ । ਜ਼ਿਕਰਯੋਗ ਹੈ ਕਿ ਇਸ ਔਰਤ ਦੀ ਜ਼ਮੀਨ ਦੇ ਉਪਰ ਕੁਝ ਲੋਕ ਕਬਜ਼ਾ ਕਰਨਾ ਚਾਹੁੰਦੇ ਸਨ ਤੇ ਇਸ ਔਰਤ ਤੇ ਵੱਲੋਂ ਦੋਸ਼ ਲਗਾਇਆ ਜਾ ਰਿਹਾ ਹੈ ਕਿ ਪੁਲੀਸ ਪ੍ਰਸ਼ਾਸਨ ਨੂੰ ਸ਼ਿਕਾਇਤ ਦਰਜ ਕਰਵਾਉਣ ਦੇ ਬਾਵਜੂਦ ਵੀ ਉਨ੍ਹਾਂ ਦੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ , ਸਗੋਂ ਪੁਲੀਸ ਪ੍ਰਸ਼ਾਸਨ ਉਨ੍ਹਾਂ ਦੀ ਜ਼ਮੀਨ ਤੇ ਕਬਜ਼ਾ ਕਰਵਾਉਣ ਦੇ ਵਿੱਚ ਮਦਦ ਕਰ ਰਿਹਾ ਹੈ ਅਜਿਹੇ ਇਸ ਔਰਤ ਦੇ ਵੱਲੋਂ ਦੋਸ਼ ਲਗਾਏ ਜਾ ਰਹੇ ਹਨ ।
ਉਥੇ ਹੀ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲੀਸ ਦੇ ਵੱਲੋਂ ਦੱਸਿਆ ਗਿਆ ਹੈ ਕਿ ਇਸ ਪ੍ਰੇਮ ਲਤਾ ਨਾਮ ਦੀ ਔਰਤ ਵੱਲੋਂ ਦੋਸ਼ ਲਗਾਏ ਜਾ ਰਹੇ ਹਨ ਕਿ ਕੁਝ ਲੋਕ ਉਸ ਦੀ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦੇ ਹਨ ਅਤੇ ਪੁਲੀਸ ਨੂੰ ਉਸਦੇ ਵਲੋਂ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ , ਪਰ ਪੁਲੀਸ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਜਿਸ ਦੇ ਚਲਦੇ ਪੁਲੀਸ ਦੇ ਵੱਲੋਂ ਪ੍ਰੇਮਲਤਾ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ , ਤੇ ਪੁਲੀਸ ਦੇ ਸਮਝਾਉਣ ਤੋਂ ਬਾਅਦ ਫਿਰ ਪ੍ਰੇਮ ਲਤਾ ਟੋਏ ਚੋਂ ਬਾਹਰ ਨਿਕਲੀ । ਹੁਣ ਪੁਲੀਸ ਦੇ ਵੱਲੋਂ ਇਸ ਮਾਮਲੇ ਸਬੰਧੀ ਬਰੀਕੀ ਨਾਲ ਜਾਂਚ ਪਡ਼ਤਾਲ ਕੀਤੀ ਜਾ ਰਹੀ ਹੈ ।
ਤਾਜਾ ਜਾਣਕਾਰੀ