ਚੰਡੀਗੜ੍ਹ : ਬਠਿੰਡਾ ‘ਚ ‘ਫ੍ਰੈਂਡਲੀ ਮੈਚ’ ਦਾ ਬਿਆਨ ਦੇ ਕੇ ਵਿਵਾਦਾਂ ‘ਚ ਘਿਰੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੁਝ ਨਵਾਂ ਧਮਾਕਾ ਕਰਨ ਦੇ ਸੰਕੇਤ ਦਿੱਤੇ ਹਨ। ਆਪਣੇ ਟਵਿੱਟਰ ਹੈਂਡਲ ‘ਤੇ ਟਵੀਟ ਕਰਕੇ ਸਿੱਧੂ ਨੇ ਇਸ਼ਾਰਿਆਂ-ਇਸ਼ਾਰਿਆਂ ‘ਚ ਇਕ ਸੰਕੇਤ ਦਿੱਤਾ ਹੈ। ਦਰਅਸਲ ਸਿੱਧੂ ਨੇ ਟਵਿੱਟਰ ‘ਤੇ ਇਕ ਕਵਿਤਾ ਪੋਸਟ ਕੀਤੀ ਹੈ ਜਿਸ ਵਿਚ ਉਨ੍ਹਾਂ ਲਿਖਿਆ ਹੈ ਕਿ…
‘ਸਿਤਾਰੋਂ ਕੇ ਆਗੇ ਜਹਾਂ ਔਰ ਭੀ ਹੈਂ, ਅਭੀ ਇਛਕ ਕੇ ਇਮਤੇਹਾਨ ਔਰ ਭੀ ਹੈਂ,
ਤੂੰ ਸ਼ਾਹੀਂ (ਈਗਲ) ਹੈ ਪਰਵਾਜ਼ (ਉਡਾਣ) ਹੈਂ ਕਾਮ ਤੇਰਾ,
ਤੇਰੇ ਸਾਹਮਣੇ ਆਸਮਾਨ ਔਰ ਭੀ ਹੈਂ,ਗਏ ਦਿਨ ਕੀ ਤਨਹਾ ਥਾ ਮੈਂ ਅੰਜੂਮਨ ਮੇਂ,ਯਹਾਂ ਅਬ ਮੇਰੇ ਰਾਜ਼ਦਾਨ ਔਰ ਭੀ ਹੈਂ…
ਸਿੱਧੂ ਦੇ ਇਸ ਟਵੀਟ ਦੇ ਕਈ ਮਾਇਨੇ ਕੱਢੇ ਜਾ ਰਹੇ ਹਨ। ਦਰਅਸਲ ਸਿੱਧੂ ਵਲੋਂ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਇਹ ਐਲਾਨ ਕੀਤਾ ਗਿਆ ਸੀ ਕਿ ਜੇਕਰ ਰਾਹੁਲ ਗਾਂਧੀ ਅਮੇਠੀ ਤੋਂ ਹਾਰਦੇ ਹਨ ਤਾਂ ਉਹ ਸਿਆਸਤ ਛੱਡ ਦੇਣਗੇ, ਜਿਸ ਤੋਂ ਬਾਅਦ ਵਿਰੋਧੀ ਵਲੋਂ ਲਗਾਤਾਰ ਸਿੱਧੂ ‘ਤੇ ਨਿਸ਼ਾਨੇ ਸਾਧੇ ਜਾ ਰਹੇ ਹਨ। ਇਸ ਤੋਂ ਇਲਾਵਾ ਸਿੱਧੂ ਦਾ ਕੈਪਟਨ ਅਮਰਿੰਦਰ ਸਿੰਘ ਨਾਲ ਵਿਵਾਦ ਚੱਲ ਰਿਹਾ ਹੈ, ਇਸ ਦਰਮਿਆਨ ਪੰਜਾਬ ਦੇ ਕਈ ਮੰਤਰੀਆਂ ਨੇ ਸਿੱਧੂ ਖਿਲਾਫ ਧਾਵਾ ਬੋਲਦੇ ਹੋਏ ਅਸਤੀਫਾ ਤਕ ਮੰਗ ਲਿਆ ਸੀ। ਹੁਣ ਸਿੱਧੂ ਆਉਣ ਵਾਲੇ ਸਮੇਂ ਵਿਚ ਕੀ ਫੈਸਲਾ ਲੈਂਦੇ ਹਨ ਜਾਂ ਇਸ ਟਵੀਟ ਦਾ ਮਤਲਬ ਕੀ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇੰਨਾ ਜ਼ਰੂਰ ਹੈ ਕਿ ਸਿੱਧੂ ਭਵਿੱਖ ‘ਚ ਕੋਈ ਧਮਾਕਾ ਜ਼ਰੂਰ ਕਰ ਸਕਦੇ ਹਨ।
ਵਾਇਰਲ