ਲਾਹੇਵੰਦ ਸਿੱਧ ਹੋ ਰਹੇ ਹਨ ਇਹ ਪਦਾਰਥ
ਜਲੰਧਰ – ਕੋਵਿਡ-19 ਮਹਾਮਾਰੀ ਨੇ ਵਿਸ਼ਵ ਦੇ 199 ਦੇਸ਼ਾਂ ਨੂੰ ਬਹੁਤ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕੀਤਾ ਹੋਇਆ ਹੈ। ਕੋਰੋਨਾ ਵਾਇਰਸ ਤੋਂ ਪੀੜਤ ਵਿਅਕਤੀਆਂ ਦੀ ਸੰਖਿਆ ਹਰ ਰੋਜ਼ ਤੇਜ਼ੀ ਨਾਲ ਵੱਧ ਰਹੀ ਹੈ। ਵਿਕਸਿਤ ਦੇਸ਼ ਜਿਵੇਂ ਕਿ ਅਮਰੀਕਾ, ਇੰਗਲੈਂਡ, ਜਰਮਨੀ, ਸਪੇਨ ਆਦਿ ਵੀ ਇਸ ਨਾਮੁਰਾਦ ਬੀਮਾਰੀ ਅੱਗੇ ਬੇਵੱਸ ਹੋ ਗਏ ਹਨ ਫਿਰ ਵਿਕਾਸਸ਼ੀਲ ਦੇਸ਼ ਜਿਵੇਂ ਕਿ ਭਾਰਤ, ਪਾਕਿਸਤਾਨ, ਸ਼੍ਰੀਲੰਕਾ ਆਦਿ ਦੇਸ਼ਾਂ ਵਿਚ ਤਾਂ ਸਿਹਤ ਸੰਸਾਧਨ ਘੱਟ ਹੋਣ ਕਰਕੇ ਇਸ ਦਾ ਮੁਕਾਬਲਾ ਕਰਨਾ ਬਹੁਤ ਮੁਸ਼ਕਲ ਜਾਪਦਾ ਹੈ। ਇਸ ਬੀਮਾਰੀ ਤੋਂ ਬਚਣ ਲਈ ਮਨੁੱਖ ਦਾ ਇਮਿਊਨ ਸਿਸਟਮ ਮਜਬੂਤ ਹੋਣਾ ਲਾਜ਼ਮੀ ਹੈ। ਤ੍ਰਾਸਦੀ ਹੈ ਕਿ ਸਾਡੇ ਖਾਣੇ ਵਿਚ ਮਾਇਕ੍ਰੋਨਿਊਟ੍ਰੈਂਟਸ ਦੀ ਕਮੀ ਹੁੰਦੀ ਜਾ ਰਹੀ ਹੈ। ਇਸ ਦਾ ਮੁੱਖ ਕਾਰਨ ਸਾਡੀ ਡਾਇਟ ਦਾ ਘਟੀਆ ਹੋਣਾ ਹੈ। ਬੱਚੇ ਹਰੀਆਂ ਸਬਜ਼ੀਆਂ ਨਹੀਂ ਖਾਂਦੇ ਸਗੋਂ ਜੰਕ ਫੂਡ ਦਾ ਇਸਤੇਮਾਲ ਜ਼ਿਆਦਾ ਕਰਦੇ ਹਨ। ਇਨ੍ਹਾਂ ਆਦਤਾਂ ਕਰਕੇ ਅਇਰਨ, ਤਾਂਬਾ, ਫੋਲਿਕ ਐਸਿਡ, ਵਿਟਾਮਿਨ (ਏ, ਬੀ, ਸੀ) ਦੀ ਕਮੀ ਹੋ ਜਾਂਦੀ ਹੈ ਪਰ ਇਹ ਸਭ ਸਾਡੇ ਸਰੀਰ ਦੀ ਇਮਿਊਨਿਟੀ ਲਈ ਬਹੁਤ ਜ਼ਰੂਰੀ ਹਨ। ਆਓ ਅਸੀਂ ਵਿਸਥਾਰ ਨਾਲ ਜਾਣੀਏ ਕਿ ਖਾਣ-ਪੀਣ ਦੀਆਂ ਕਿਹੜੀਆਂ ਚੀਜ਼ਾਂ ਸਰੀਰ ਦੀ ਇਮਿਊਨਿਟੀ ਨੂੰ ਵਧਾਉਂਦੀਆਂ ਹਨ।
1. ਵਿਟਾਮਿਨ-ਸੀ ਵਾਲੇ ਖਾਦ ਪਦਾਰਥਵਿਟਾਮਿਨ-ਸੀ ਸਾਡੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦਾ ਹੈ। ਵਿਟਾਮਿਨ-ਸੀ ਵਾਲੇ ਖਾਦ ਪਦਾਰਥਾਂ ਨਾਲ ਜ਼ੁਕਾਮ, ਖੰਘ, ਫਲੂ ਆਦਿ ਇਨਫੈਕਸ਼ਨ ਸਰੀਰ ਨੂੰ ਪ੍ਰਭਾਵਿਤ ਨਹੀਂ ਕਰਦੇ। ਇਸ ਲਈ ਪਪੀਤਾ, ਸੰਤਰਾ, ਕੀਵੀ, ਨਿੰਬੂ, ਖਰਬੂਜ਼ਾ, ਅਮਰੂਦ, ਅੰਬ, ਲਾਲ ਮਿਰਚ, ਮਟਰ, ਸ਼ਕਰਕੰਦੀ, ਸ਼ਲਗਮ, ਸਟ੍ਰਾਬੈਰੀ ਆਦਿ ਫਲ ਅਤੇ ਸਬਜ਼ੀਆਂ ਦਾ ਸੇਵਨ ਕਰਨਾ ਚਾਹੀਦਾ ਹੈ।
2. ਲਸਣਲਸਣ ਨੂੰ ਐਂਟੀਆਕਸੀਡੈਂਟ ਦਾ ਸਰੋਤ ਕਿਹਾ ਜਾਂਦਾ ਹੈ। ਇਹ ਸਾਡੇ ਸਰੀਰ ਵਿਚ ਵਾਇਰਲ ਅਤੇ ਬੈਕਟੀਰਿਅਲ ਇਨਫੈਕਸ਼ਨ ਨੂੰ ਰੋਕਦਾ ਹੈ। ਇਸ ਵਿਚ ਐਲਿਸਿਨ ਨਾਂ ਦਾ ਤੱਤ ਹੁੰਦਾ ਹੈ। ਇਸ ਲਈ ਰੋਜ਼ਾਨਾ ਲਸਣ ਦਾ ਪ੍ਰਯੋਗ ਕਰਨ ਨਾਲ ਇਮਊਨਿਟੀ ਵੱਧਦੀ ਹੈ।
3. ਪਾਲਕਪਾਲਕ ਵਿਚ ਫਾਲੇਟ ਨਾਂ ਦਾ ਤੱਤ ਸਰੀਰ ਵਿਚ ਨਵੀਆਂ ਕੋਸ਼ਿਕਾਵਾਂ ਬਣਾਉਣ ਅਤੇ ਡੀ.ਐੱਨ.ਏ. ਦੀ ਮੁਰੰਮਤ ਕਰਨ ਦੇ ਨਾਲ ਇਮਊਨਿਟੀ ਨੂੰ ਵੀ ਵਧਾਉਂਦਾ ਹੈ।
4. ਮਸ਼ਰੂਮਮਸ਼ਰੂਮ ਵਿਚ ਸੇਲੇਨਿਯਮ ਨਾਂ ਦਾ ਮਿਨਰਲ, ਐਂਟੀਆੱਕਸੀਡੈਂਟ ਤੱਤ, ਵਿਟਾਮਿਨ-ਬੀ ਆਦਿ ਮਿਲਦੇ ਹਨ, ਜੋ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਉਂਦੇ ਹਨ।
5. ਅੰਕੁਰਿਤ ਅਨਾਜਅੰਕੁਰਿਤ ਅਨਾਜ ਜਿਵੇਂ ਮੂੰਗ, ਮੋਠ, ਛੋਲੇ ਆਦਿ ਨੂੰ ਆਪਣੇ ਭੋਜਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਇਸ ਨਾਲ ਸਾਡੀ ਇਮਊਨਿਟੀ ਵੱਧਦੀ ਹੈ।
6. ਸਲਾਦਭੋਜਨ ਵਿਚ ਸਲਾਦ ਦਾ ਹੋਣਾ ਲਾਜ਼ਮੀ ਹੈ ਕਿਉਂਕਿ ਖੀਰਾ, ਟਮਾਟਰ, ਮੂਲੀ, ਗਾਜਰ, ਪਿਆਜ਼ ਅਤੇ ਚੁਕੰਦਰ ਆਦਿ ਸਾਡੀ ਇਮਊਨਿਟੀ ਨੂੰ ਵਧਾਉਣ ਵਿਚ ਸਹਾਈ ਹੁੰਦਾ ਹੈ।
7. ਸਬਜ਼ੀਆਂ ਅਤੇ ਫਲਾਂ ਦਾ ਸੂਪਇਮਊਨਿਟੀ ਵਧਾਉਣ ਦਾ ਕਾਰਗਰ ਤਰੀਕਾ ਸਬਜ਼ੀਆਂ ਅਤੇ ਫਲਾਂ ਦਾ ਸੂਪ ਹੈ। ਮੁੱਖ ਰੂਪ ਵਿਚ ਪਾਲਕ ਅਤੇ ਕੇਲੇ ਦਾ ਸੂਪ, ਟਮਾਟਰ ਦਾ ਸੂਪ, ਸੰਤਰੇ ਤੇ ਚਕੋਤਰਾ ਦਾ ਜੂਸ, ਗਾਜਰ ਤੇ ਅਦਰਕ ਦਾ ਸੂਪ ਆਦਿ ਬਹੁਤ ਫਾਇਦੇਮੰਦ ਹਨ।
8. ਦਹੀਂਦਹੀਂ ਵਿਚ ਕੈਲਸ਼ੀਅਮ ਤੋਂ ਇਲਾਵਾ ਕਈ ਤਰ੍ਹਾਂ ਦੇ ਬੈਕਟੀਰੀਆ ਅਤੇ ਪੋਸ਼ਕ ਤੱਤ ਹੁੰਦੇ ਹਨ, ਜੋ ਸਰੀਰ ਲਈ ਐਂਟੀਬਾਓਟਿਕ ਦਾ ਕੰਮ ਕਰਦੇ ਹਨ। ਇਸ ਨਾਲ ਸਾਡੇ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਵਿਚ ਵਾਧਾ ਹੁੰਦਾ ਹੈ ਅਤੇ ਬੀਮਾਰੀਆਂ ਤੋਂ ਲੜਨ ਦੀ ਸ਼ਕਤੀ ਪ੍ਰਾਪਤ ਹੁੰਦੀ ਹੈ।
9. ਬ੍ਰੋਕਲੀਹਰੇ ਰੰਗ ਦੀ ਸਬਜ਼ੀ ’ਚ ਵਿਟਾਮਿਨ (ਏ, ਸੀ, ਈ) ਅਤੇ ਬਹੁਤ ਜ਼ਿਆਦਾ ਫਾਇਬਰ ਹੁੰਦੇ ਹਨ। ਇਸ ’ਚ ਐਂਟੀਆੱਕਸੀਡੈਂਟ ਦੀ ਭਰਪੂਰ ਮਾਤਰਾ ਹੁੰਦੀ ਹੈ। ਇਸ ਲਈ ਇਸ ਦਾ ਪ੍ਰਯੋਗ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ਲਈ ਕੀਤਾ ਜਾਂਦਾ ਹੈ।
10. ਗ੍ਰੀਨ-ਟੀਇਸ ਵਿਚ ਐਂਟੀਆੱਕਸੀਡੈਂਟ ਦੀ ਭਰਪੂਰ ਮਾਤਰਾ ਹੁੰਦੀ ਹੈ। ਇਸ ਲਈ ਇਸ ਦਾ ਪ੍ਰਯੋਗ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ਲਈ ਕੀਤਾ ਜਾਂਦਾ ਹੈ। ਗ੍ਰੀਨ-ਟੀ ਵਿਚ ਵਿਟਾਮਿਨ-ਸੀ ਅਤੇ ਪੋਲੀਫੇਨਾੱਲਸ ਦੇ ਗੁਣ ਹੁੰਦੇ ਹਨ, ਜੋ ਸਰੀਰ ’ਚੋਂ ਹਾਨੀਕਾਰਕ ਬੈਕਟੀਰੀਆ ਅਤੇ ਵਾਇਰਸ ਨੂੰ ਖਤਮ ਕਰਕੇ ਇਮਿਊਨ ਸਿਸਟਮ ਨੂੰ ਮਜਬੂਤ ਕਰਨ ’ਚ ਮਦਦ ਕਰਦੇ ਹਨ।
11. ਅਦਰਕਅਦਰਕ ਖੰਘ, ਗਲੇ ਦੀ ਖਰਾਸ਼ ਆਦਿ ਬੀਮਾਰੀਆਂ ਨਾਲ ਲੜਨ ਵਿਚ ਵਧੀਆ ਮੰਨਿਆ ਗਿਆ ਹੈ। ਇਹ ਕਲੈਸਟ੍ਰੋਲ ਦਾ ਲੈਵਲ ਸਹੀ ਰੱਖਣ ਅਤੇ ਇਮਿਊਨਿਟੀ ਨੂੰ ਮਜਬੂਤ ਬਣਾਉਣ ਵਿਚ ਲਾਹੇਵੰਦ ਹੈ।
12. ਕਿਸ਼ਮਿਸ਼ਕਿਸ਼ਮਿਸ਼ ਵਿਚ ਮੌਜੂਦ ਫਿਨੋਲਿਕ ਫਾਇਟੋਨਿਯਟ੍ਰਿਐਂਟਸ ਨਾਂ ਦਾ ਤੱਤ ਇਨਫੈਕਸ਼ਨ ਤੋਂ ਮਨੁੱਖ ਦੀ ਰੱਖਿਆ ਕਰਦਾ ਹੈ। ਅੱਧੇ ਕੱਪ ਪਾਣੀ ਵਿਚ 25 ਕਿਸ਼ਮਿਸ਼ ਇਕ ਘੰਟੇ ਭਿਂਓ ਦੇਣ ਤੋਂ ਬਾਅਦ ਉਸ ਨੂੰ ਬਾਹਰ ਕੱਢ ਕੇ ਮਸਲਣ ਅਤੇ ਨਿੰਬੂ ਦਾ ਰਸ ਪਾ ਕੇ ਰੋਜ਼ ਖਾਣ ਨਾਲ ਇਮਿਊਨਿਟੀ ਵੱਧਦੀ ਹੈ।
13. ਹਲਦੀਇਸ ਵਿਚ ਐਂਟੀਆੱਕਸੀਡੈਂਟ ਦੀ ਭਰਪੂਰ ਮਾਤਰਾ ਹੁੰਦੀ ਹੈ। ਇਸ ਲਈ ਇਹ ਇਮਿਊਨ ਸਿਸਟਮ ਬੂਸਟਰ ਕਹਾਉਂਦੀ ਹੈ। ਇਸ ਤੋਂ ਇਲਾਵਾ ਹਲਦੀ ਵਿਚ ਕਰਕਿਊਮਿਨ ਨਾਂ ਦਾ ਤੱਤ ਸਰੀਰ ਦੇ ਖੁਨ ਵਿਚ ਸ਼ੂਗਰ ਦੇ ਲੈਵਲ ਨੂੰ ਕੰਟਰੋਲ ਕਰਦਾ ਹੈ।
14. ਅਲਸੀਅਲਸੀ ਸਾਡੇ ਸਰੀਰ ਲਈ ਬਹੁਤ ਵਧੀਆ ਇਮਊਨ ਬੂਸਟਰ ਹੈ। ਅਲਸੀ ਵਿਚ ਅਲਫਾ ਲਿਨੋਲੇਨਿਕ ਐਸਿਡ, ਓਮੇਗਾ-3 ਅਤੇ ਫੈਟੀ ਐਸਿਡ ਹੁੰਦਾ ਹੈ, ਜੋ ਸਰੀਰ ਦੀ ਇਮਿਊਨਿਟੀ ਨੂੰ ਵਧਾਉਣ ਵਿਚ ਮੁੱਖ ਭੂਮਿਕਾ ਨਿਭਾਉਂਦਾ ਹੈ। ਉਪਰੋਕਤ ਜਾਣਕਾਰੀ ਅਨੁਸਾਰ ਅਸੀਂ ਇਸ ਸਿੱਟੇ ’ਤੇ ਪਹੁੰਚਦੇ ਹਾਂ ਕਿ ਕਿਸੇ ਤਰ੍ਹਾਂ ਦੀ ਬੀਮਾਰੀ ਨਾਲ ਲੜਨ ਲਈ ਸਰੀਰ ਦਾ ਇਮਿਊਨ ਸਿਸਟਮ ਬਹੁਤ ਮਜ਼ਬੂਤ ਹੋਣਾ ਚਾਹੀਦਾ ਹੈ। ਇਸ ਨੂੰ ਮਜਬੂਤ ਕਰਨ ਲਈ ਸਾਨੂੰ ਜੰਕ ਫੂਡ ਤੋਂ ਪਰਹੇਜ਼ ਕਰਕੇ ਕੁਦਰਤੀ ਅਤੇ ਵਿਟਾਮਿਨ-ਸੀ ਭਰਪੂਰ ਵਸਤੂਆਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ।
ਪੂਜਾ ਸ਼ਰਮਾ ਅੰਗ੍ਰੇਜ਼ੀ ਲੈਕਚਰਾਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ਼ ਨਵਾਂਸ਼ਹਿਰ
ਤਾਜਾ ਜਾਣਕਾਰੀ