ਆਈ ਤਾਜਾ ਵੱਡੀ ਖਬਰ

ਜਿਵੇਂ ਜਿਵੇਂ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਤਰੱਕੀ ਕਰਦਾ ਜਾ ਰਿਹਾ ਹੈ, ਉਸੇ ਤਰੀਕੇ ਦੇ ਨਾਲ ਮਨੁੱਖ ਅੰਦਰ ਇਨਸਾਨੀਅਤ ਖਤਮ ਹੁੰਦੀ ਜਾ ਰਹੀ ਹੈ l ਇਸੇ ਵਿਚਾਲੇ ਇਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਜਿੱਥੇ ਇੱਕ ਵਾਰ ਫਿਰ ਤੋਂ ਇਨਸਾਨੀਅਤ ਸ਼ਰਮਸਾਰ ਹੋਈ, ਕਿਉਂਕਿ ਇੱਕ ਦਰਦਨਾਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਉਸਦੀ ਮੌਤ ਤੋਂ ਬਾਅਦ ਚੋਰਾਂ ਨੇ ਅਜਿਹਾ ਕਾਰਾ ਕਰ ਦਿੱਤਾ ਜਿਸ ਕਾਰਨ ਸਾਰੇ ਹੀ ਹੈਰਾਨ ਹੋ ਗਏ l

ਦਰਅਸਲ ਇਹਨਾਂ ਚੋਰਾਂ ਦੇ ਵੱਲੋਂ ਹਾਦਸੇ ਵਿੱਚ ਮਰੇ ਬੰਦਿਆਂ ਦੀ 6 ਲੱਖ ਦੀ ਨਗਦੀ ਤੇ ਸੋਨੇ ਦੀ ਚੈਨ ਲੈ ਕੇ ਮੌਕੇ ਤੋਂ ਫਰਾਰ ਹੋ ਗਏ। ਇਹ ਹੈਰਾਨ ਕਰਨ ਵਾਲਾ ਮਾਮਲਾ ਨਵਾਂ ਸ਼ਹਿਰ ਤੋਂ ਸਾਹਮਣੇ ਆਇਆ ਜਿੱਥੇ ਨਵਾਂ ਸ਼ਹਿਰ ਵਿੱਚ ਦੇਰ ਰਾਤ ਵਾਪਰੇ ਸੜਕ ਹਾਦਸੇ ਦੌਰਾਨ ਤਿੰਨ ਲੋਕਾਂ ਦੀ ਜਾਨ ਚਲੀ ਗਈ ਪਰ ਇਸ ਦੌਰਾਨ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਦ੍ਰਿਸ਼ ਵੇਖਣ ਨੂੰ ਮਿਲਿਆ l ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਪਿੰਡ ਬਰਨਾਲਾ ਕਲਾਂ ਨੇੜੇ ਨੈਸ਼ਨਲ ਹਾਈਵੇਅ ’ਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ ਜਿਸ ਹਾਦਸੇ ਦੌਰਾਨ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਖਾਸਾ ਦੇ 3 ਵਿਅਕਤੀਆਂ ਦੀ ਮੌਤ ਹੋ ਗਈ ।

ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਜਿਸਦਾ ਨਾਮ ਪਲਵਿੰਦਰ ਸਿੰਘ ਦੱਸਿਆ ਜਾ ਰਿਹਾ ਹੈ ਉਹ ਨਵੀਂ ਸਕੋਰਪੀਓ ਗੱਡੀ ਖਰੀਦਣਾ ਚਾਹੁੰਦਾ ਸੀ, ਇਸੇ ਗੱਡੀ ਦੀ ਬੁਕਿੰਗ ਵਾਸਤੇ ਉਹ 6 ਲੱਖ ਰੁਪਏ ਲੈ ਕੇ ਜਾ ਰਹੇ ਸਨ, ਮ੍ਰਿਤਕ ਪਲਵਿੰਦਰ ਸਿੰਘ ਨਵੀਂ ਸਕਾਰਪੀਓ ਕਾਰ ਦੀ ਬੁਕਿੰਗ ਕਰਵਾ ਕੇ ਚੰਡੀਗੜ੍ਹ ਤੋਂ ਆ ਰਿਹਾ ਸੀ ਤਾਂ, ਇਸ ਦੌਰਾਨ ਉਸ ਦੇ ਬੈਗ ’ਚ 6 ਲੱਖ ਰੁਪਏ ਦੀ ਰਕਮ ਸੀ। ਪਰ ਜਦੋਂ ਦਰਦਨਾਕ ਹਾਦਸਾ ਵਾਪਰਿਆ ਤਾਂ ਕਾਰ ’ਚੋਂ ਬੈਗ ਤਾਂ ਮਿਲਿਆ, ਪਰ ਉਸ ਵਿਚੋਂ ਪੈਸੇ ਗਾਇਬ ਸਨ।

ਇਸੇ ਤਰ੍ਹਾਂ ਕਾਰ ਚਾਲਕ ਦੇ ਗੱਲ੍ਹੇ ਵਿਚੋਂ ਸੋਨੇ ਦੀ ਚੇਨ ਗਾਇਬ ਮਿਲੀ। ਉਨ੍ਹਾਂ ਕਿਹਾ ਕਿ ਹਾਦਸੇ ਤੋਂ ਬਾਅਦ ਪੀੜਤਾਂ ਨੂੰ ਮੁੱਢਲੀ ਸਹਾਇਤਾ ਦੇਣ ਦੀ ਬਜਾਏ ਅਣਪਛਾਤੇ ਵਿਅਕਤੀਆਂ ਵੱਲੋਂ ਨਕਦੀ ਅਤੇ ਸੋਨੇ ਦੀ ਚੇਨ ਚੋਰੀ ਕਰ ਲਈ ਗਈ। ਜਿਸ ਨੂੰ ਵੇਖ ਕੇ ਪੁਲਿਸ ਵੀ ਹੱਕੀ ਬੱਕੀ ਰਹਿ ਗਈ ਤੇ ਹੁਣ ਪੁਲਿਸ ਇਸ ਮਾਮਲੇ ਸਬੰਧੀ ਕਾਰਵਾਈ ਕਰਦੀ ਪਈ ਹੈ।


ਤਾਜਾ ਜਾਣਕਾਰੀ
ਇਨਸਾਨੀਅਤ ਹੋਈ ਸ਼ਰਮਸਾਰ , ਹਾਦਸੇ ਚ ਮਰੇ ਬੰਦਿਆਂ ਦੀ 6 ਲੱਖ ਨਗਦੀ ਅਤੇ ਸੋਨੇ ਦੀ ਚੇਨ ਲੈ ਗਏ ਚੋਰ
ByadminDecember 12, 2023Comments Off on ਇਨਸਾਨੀਅਤ ਹੋਈ ਸ਼ਰਮਸਾਰ , ਹਾਦਸੇ ਚ ਮਰੇ ਬੰਦਿਆਂ ਦੀ 6 ਲੱਖ ਨਗਦੀ ਅਤੇ ਸੋਨੇ ਦੀ ਚੇਨ ਲੈ ਗਏ ਚੋਰ
Previous Postਸ਼ਖਸ ਨੇ ਕੌਡੀਆਂ ਦੇ ਰੇਟ ਖਰੀਦੀ 125 ਸਾਲ ਪੁਰਾਣੀ ਅਲਮਾਰੀ , ਖੋਲਦੇ ਹੀ ਕਿਸਮਤ ਨੇ ਮਾਰੀ ਪਲਟੀ
Next Postਇੰਡੀਆ ਚ ਟਰੱਕ ਡਰਾਈਵਰਾਂ ਲਈ ਆਈ ਵੱਡੀ ਖੁਸ਼ਖਬਰੀ , ਜਾਰੀ ਹੋਇਆ ਫੁਰਮਾਨ