BREAKING NEWS
Search

ਇਥੇ 2 ਜਹਾਜਾਂ ਦੀ ਟੱਕਰ ਹੋਣ ਕਾਰਨ ਵਾਪਰਿਆ ਵੱਡਾ ਹਾਦਸਾ, ਕ੍ਰੈਸ਼ ਹੋਣ ਤੇ 6 ਲੋਕਾਂ ਦੀ ਮੌਤ ਦਾ ਲਗਾਇਆ ਜਾ ਰਿਹਾ ਅਨੁਮਾਨ

ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੇ ਲੋਕਾਂ ਵੱਲੋਂ ਜਿੱਥੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣ ਵਾਸਤੇ ਵੱਖ-ਵੱਖ ਰਸਤਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਪਰ ਕਈ ਵਾਰ ਇਨਸਾਨ ਵੱਲੋਂ ਜਲਦ ਆਪਣੀ ਮੰਜ਼ਿਲ ਤੇ ਪਹੁੰਚਣ ਵਾਸਤੇ ਹਵਾਈ ਸਫ਼ਰ ਕੀਤਾ ਜਾਂਦਾ ਹੈ ਉੱਥੇ ਹੀ ਬਹੁਤ ਸਾਰੇ ਹਾਦਸੇ ਵਾਪਰ ਜਾਂਦੇ ਹਨ ਅਤੇ ਇਨ੍ਹਾਂ ਹਾਦਸਿਆਂ ਦੇ ਕਾਰਨ ਬਹੁਤ ਸਾਰੇ ਲੋਕਾਂ ਦੀ ਜਾਨ ਵੀ ਚਲੀ ਜਾਂਦੀ ਹੈ ਅਤੇ ਹਵਾਈ ਹਾਦਸੇ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਦੇ ਦਿਲਾਂ ਵਿੱਚ ਡਰ ਵੀ ਪੈਦਾ ਹੋ ਜਾਂਦਾ ਹੈ। ਆਏ ਦਿਨ ਹੀ ਸਾਹਮਣੇ ਆਉਣ ਵਾਲੇ ਅਜਿਹੇ ਹਾਦਸਿਆਂ ਦੇ ਚਲਦਿਆਂ ਹੋਇਆਂ ਕਈ ਵਾਰ ਭਾਰੀ ਜਾਨੀ-ਮਾਲੀ ਨੁਕਸਾਨ ਵੀ ਹੁੰਦਾ ਹੈ।ਜਿਸ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ। ਹੁਣ ਇਥੇ 2 ਜਹਾਜਾਂ ਦੀ ਟੱਕਰ ਹੋਣ ਕਾਰਨ ਵਾਪਰਿਆ ਵੱਡਾ ਹਾਦਸਾ, ਕ੍ਰੈਸ਼ ਹੋਣ ਤੇ 6 ਲੋਕਾਂ ਦੀ ਮੌਤ ਦਾ ਲਗਾਇਆ ਜਾ ਰਿਹਾ ਅਨੁਮਾਨ , ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਸ਼ਕਤੀਸ਼ਾਲੀ ਦੇਸ਼ ਅਮਰੀਕਾ ਤੋਂ ਸਾਹਮਣੇ ਆਇਆ ਹੈ। ਜਿੱਥੇ ਦੋ ਜਹਾਜ਼ਾਂ ਦੀ ਉਸ ਸਮੇਂ ਟੱਕਰ ਹੋ ਗਈ ਜਦੋਂ ਇਹ ਦੋ ਜਹਾਜ਼ ਅਮਰੀਕਾ ‘ਚ ਏਅਰਸ਼ੋਅ ਦੌਰਾਨ ਪ੍ਰਦਰਸ਼ਨ ਕਰ ਰਹੇ ਸਨ। ਉਸ ਸਮੇਂ ਇਹ ਦੋਨੋਂ ਜਹਾਜ਼ ਆਪਸ ਵਿੱਚ ਟਕਰਾ ਗਏ ਅਤੇ ਹਾਦਸੇ ਦਾ ਸ਼ਿਕਾਰ ਹੋ ਗਏ ਜਿਥੇ ਇਸ ਹਾਦਸੇ ਦੇ ਵਿਚ ਛੇ ਲੋਕਾਂ ਦੇ ਮਾਰੇ ਜਾਣ ਦੀ ਸ਼ੰਕਾ ਜਾਹਿਰ ਕੀਤੀ ਗਈ ਹੈ। ਦੱਸਿਆ ਗਿਆ ਹੈ ਕਿ ਜਿਸ ਸਮੇਂ ਇਹ ਸ਼ੋਅ ਦੇ ਦੌਰਾਨ ਇਹ ਦੋਵੇਂ ਹਵਾਈ ਜਹਾਜ਼ ਆਪਸ ਵਿੱਚ ਟਕਰਾਏ ਹਨ ਉਸ ਸਮੇਂ ਇਹ ਏਅਰਸ਼ੋਅ ਅਮਰੀਕਾ ਦੇ ਡਲਾਸ ਵਿਚ ਆਯੋਜਿਤ ਕੀਤਾ ਗਿਆ ਸੀ।

ਸਾਹਮਣੇ ਆਈ ਇੱਕ ਵੀਡੀਓ ਵਿੱਚ ਦੇਖਿਆ ਗਿਆ ਹੈ ਕਿ ਜਦੋਂ ਇਕ ਵੱਡਾ ਬੀ-17 ਜਹਾਜ਼ ਉਡ ਰਿਹਾ ਸੀ ਤਾਂ ਇਹ ਉਸੇ ਵੇਲੇ ਇਕ ਹੋਰ ਛੋਟਾ ਜਹਾਜ਼ ਬੇਲ ਪੀ-65 ਕਿੰਗਕੋਬਰਾ ਆਪਣੀ ਦਿਸ਼ਾ ਬਦਲਦੇ ਹੋਏ ਖੱਬੇ ਪਾਸੇ ਤੋਂ ਆ ਕੇ ਬੀ-17 ਜਹਾਜ਼ ਨਾਲ ਟਕਰਾ ਗਿਆ। ਜਿਸ ਤੋਂ ਬਾਅਦ ਦੋਵੇਂ ਜਹਾਜ਼ ਹਾਦਸਾਗ੍ਰਸਤ ਹੋ ਗਏ । ਇਸ ਹਾਦਸੇ ਤੋਂ ਬਾਅਦ ਦੋਵੇਂ ਪਲੇਨ ਦੇ ਪਾਇਲਟਾਂ ਦੀ ਸਥਿਤੀ ਅਜੇ ਤੱਕ ਸਾਫ ਨਹੀਂ ਕੀਤੀ ਗਈ ਹੈ। ਛੋਟਾ ਜਹਾਜ਼ ਬੇਲ ਪੀ-65 ਕਿੰਗਕੋਬਰਾ ਜਦੋਂ 17 ਜਹਾਜ਼ ਨਾਲ ਟਕਰਾਉਦਾ ਹੈ ਤਾਂ ਇਹ ਛੋਟਾ ਜਹਾਜ਼ ਟੁਕੜੇ-ਟੁਕੜੇ ਹੋ ਜਾਂਦਾ ਹੈ ਅਤੇ ਅੱਗ ਦੀ ਲਪੇਟ ਵਿਚ ਆ ਜਾਂਦਾ ਹੈ।

ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਜਿੱਥੇ ਇਸ ਮਾਮਲੇ ਦੀ ਜਾਂਚ ਕਰਨ ਵਾਸਤੇ ਐਫਏਏ ਅਤੇ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਨੂੰ ਵੀ ਆਖਿਆ ਗਿਆ ਹੈ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਦੂਜੇ ਵਿਸ਼ਵ ਯੁੱਧ ਵਿੱਚ ਜਰਮਨੀ ਵਿਰੁੱਧ ਹਵਾਈ ਜੰਗ ਜਿੱਤਣ ਵਿੱਚ ਚਾਰ ਇੰਜਣਾਂ ਵਾਲੇ ਬੀ-17 ਬੰਬਾਰ ਨੇ ਵੱਡੀ ਭੂਮਿਕਾ ਨਿਭਾਈ ਸੀ। ਉਥੇ ਹੀ ਪੀ-63 ਕਿੰਗਕੋਬਰਾ ਇੱਕ ਲੜਾਕੂ ਜਹਾਜ਼ ਸੀ ਜੋ ਉਸੇ ਯੁੱਧ ਦੌਰਾਨ ਬੇਲ ਏਅਰਕ੍ਰਾਫਟ ਦੁਆਰਾ ਵਿਕਸਤ ਕੀਤਾ ਗਿਆ ਸੀ। ਜਿਸ ਦੀ ਵਰਤੋਂ ਯੁੱਧ ਵਿੱਚ ਸੋਵੀਅਤ ਹਵਾਈ ਸੈਨਾ ਵਲੋਂ ਕੀਤੀ ਸੀ।



error: Content is protected !!