BREAKING NEWS
Search

ਇਥੇ ਹੋਇਆ ਵੱਡਾ ਧਮਾਕਾ , ਲੱਗੇ ਲਾਸ਼ਾਂ ਦੇ ਢੇਰ 100 ਤੋਂ ਜਿਆਦਾ ਮੌਤਾਂ , ਬਚਾਅ ਕਾਰਜ ਜੋਰਾਂ ਤੇ ਜਾਰੀ

ਆਈ ਤਾਜ਼ਾ ਵੱਡੀ ਖਬਰ 

ਕੁਦਰਤੀ ਆਫ਼ਤਾਂ ਦੀ ਮਾਰ ਹੇਠਾਂ ਆਉਣ ਕਾਰਨ ਬਹੁਤ ਸਾਰੇ ਦੇਸ਼ਾਂ ਵਿੱਚ ਜਿੱਥੇ ਲੋਕਾਂ ਚ ਡਰ ਦਾ ਮਾਹੌਲ ਦੇਖਿਆ ਜਾ ਰਿਹਾ ਹੈ ਕਈ ਜਗ੍ਹਾ ਤੇ ਇਨ੍ਹਾਂ ਕੁਦਰਤੀ ਆਫ਼ਤਾਂ ਦੇ ਚਲਦਿਆਂ ਹੋਇਆ ਭਾਰੀ ਨੁਕਸਾਨ ਹੋਣ ਦੀਆਂ ਖਬਰਾਂ ਵੀ ਆਏ ਦਿਨ ਹੀ ਸਾਹਮਣੇ ਆ ਰਹੀਆਂ ਹਨ। ਜਿੱਥੇ ਇਨ੍ਹਾਂ ਘਟਨਾਵਾਂ ਦੀ ਚਪੇਟ ਵਿੱਚ ਆਉਣ ਕਾਰਨ ਬਹੁਤ ਸਾਰੇ ਲੋਕਾਂ ਦੀ ਜਾਨ ਵੀ ਜਾ ਰਹੀ ਹੈ। ਇਕ ਤੋਂ ਬਾਅਦ ਇਕ ਕੁਦਰਤੀ ਆਫ਼ਤਾਂ ਦੇ ਆਉਣ ਦਾ ਸਿਲਸਿਲਾ ਜਾਰੀ ਹੈ ਉਥੇ ਹੀ ਅਜਿਹੀਆਂ ਘਟਨਾਵਾਂ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰਦੀਆਂ ਹਨ। ਹੁਣ ਇਥੇ ਹੋਇਆ ਵੱਡਾ ਧਮਾਕਾ,ਜਿੱਥੇ ਲੱਗੇ ਲਾਸ਼ਾਂ ਦੇ ਢੇਰ, 100 ਤੋਂ ਜਿਆਦਾ ਮੌਤਾਂ , ਉਥੇ ਹੀ ਬਚਾਅ ਕਾਰਜ ਜੋਰਾਂ ਤੇ ਜਾਰੀ , ਜਿਸ ਬਾਰੇ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਇਹ ਘਟਨਾ ਨਾਈਜੀਰੀਆ ਤੋਂ ਸਾਹਮਣੇ ਆਈ ਹੈ ਜਿੱਥੇ ਦੱਖਣੀ-ਪੂਰਬੀ ਨਾਈਜੀਰੀਆ ਦੀ ਇਕ ਗੈਰ-ਕਾਨੂੰਨੀ ਤੇਲ ਰਿਫ਼ਾਇਨਰੀ ਜ਼ਬਰਦਸਤ ਧਮਾਕਾ ਹੋਣ ਕਾਰਨ ਉਸ ਜਗ੍ਹਾ ਤੇ ਹਾਹਾਕਾਰ ਮਚ ਗਈ ਹੈ। ਦੱਸਿਆ ਗਿਆ ਹੈ ਕਿ ਗੈਰ-ਕਾਨੂੰਨੀ ਤੇਲ ਰਿਫ਼ਾਇਨਰੀ ਚ ਧਮਾਕਾ ਹੋਣ ਕਾਰਨ ਉਸ ਜਗ੍ਹਾ ਤੇ ਮੌਜੂਦ 100 ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਉਥੇ ਹੀ ਇਸ ਘਟਨਾ ਦੇ ਵਿਚ ਦਰਜਨਾਂ ਹੋਰ ਜ਼ਖਮੀ ਵੀ ਹੋਏ ਦੱਸੇ ਜਾ ਰਹੇ ਹਨ। ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ ਅਤੇ ਰਾਹਤ ਕਾਰਜ ਵੀ ਸ਼ੁਰੂ ਕਰ ਦਿੱਤੇ ਗਏ ਹਨ।

ਸ਼ੁਕਰਵਾਰ ਦੀ ਰਾਤ ਨੂੰ ਹੋਏ ਇਸ ਧਮਾਕੇ ਦੇ ਕਾਰਣ ਜਿੱਥੇ ਤੇਜ਼ੀ ਨਾਲ ਅੱਗ ਫੈਲ ਗਈ ਸੀ। ਉੱਥੇ ਹੀ ਇਹ ਅੱਗ ਆਪਣੀ ਰਫਤਾਰ ਫੜਦੀ ਹੋਈ ਦੋ ਗੈਰ-ਕਾਨੂੰਨੀ ਈਂਧਨ ਭੰਡਾਰ ਤੱਕ ਫੈਲ ਗਈ ਸੀ। ਆਈਮੋ ਦੇ ਸਟੇਟ ਇਨਫਾਰਮੇਸ਼ਨ ਕਮਿਸ਼ਰਨ ਡੇਕਲਾਨ ਅਮੈਲੁੰਬਾ ਦੇ ਅਧਿਕਾਰੀਆਂ ਵੱਲੋਂ ਇਸ ਘਟਨਾ ਸਬੰਧੀ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ। ਇਥੇ ਇਹ ਜ਼ਿਕਰਯੋਗ ਗੱਲ ਇਹ ਖਦਸ਼ਾ ਵੀ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਇਸ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ ਵਿੱਚ ਵੀ ਵਾਧਾ ਹੋ ਸਕਦਾ ਹੈ।

ਗੈਰ-ਕਾਨੂੰਨੀ ਈਂਧਨ ਭੰਡਾਰ ਵਿਚ ਹੋਏ ਧਮਾਕੇ ਅਤੇ ਲੱਗੀ ਅੱਗ ਦੇ ਕਾਰਨ ਜਿੱਥੇ ਭਾਰੀ ਜਾਨੀ ਮਾਲੀ ਨੁਕਸਾਨ ਹੋਇਆ ਹੈ। ਉਥੇ ਹੀ ਇਸ ਖੇਤਰ ਦੇ ਵਿੱਚ ਲੋਕਾਂ ਨੂੰ ਹਾਦਸਾਗ੍ਰਸਤ ਥਾਂ ਤੋਂ ਦੂਰ ਰਹਿਣ ਦੀ ਅਪੀਲ ਵੀ ਕੀਤੀ ਗਈ ਹੈ ਅਤੇ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਥੇ ਹੀ ਇਸ ਘਟਨਾ ਦੇ ਕਾਰਨ ਇਲਾਕਾ ਨਿਵਾਸੀਆਂ ਵਿਚ ਡਰ ਦਾ ਮਾਹੌਲ ਦੇਖਿਆ ਜਾ ਰਿਹਾ ਹੈ।



error: Content is protected !!