BREAKING NEWS
Search

ਇਥੇ ਹਵਾ ਚ ਹੋਇਆ ਇਸ ਤਰਾਂ ਭਿਆਨਕ ਹਾਦਸਾ ਹੋਈਆਂ ਮੌਤਾਂ , ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਦੇਸ਼ ਭਰ ਵਿਚੋਂ ਰੋਜ਼ਾਨਾ ਕੁਝ ਅਜਿਹੀਆਂ ਮੰ-ਦ-ਭਾ-ਗੀ-ਆਂ ਦੁਰਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਜਿਨ੍ਹਾਂ ਵਿੱਚ ਬਹੁਤ ਸਾਰੇ ਲੋਕ ਆਪਣੀ ਜਾਨ ਗਵਾ ਦਿੰਦੇ ਹਨ। ਜਿਵੇਂ ਜਿਵੇਂ ਇਨਸਾਨ ਤਕਨੀਕੀ ਖੇਤਰ ਵਿਚ ਤਰੱਕੀ ਕਰ ਰਿਹਾ ਹੈ ਉਵੇਂ ਹੀ ਇਹ ਤਕਨੀਕਾਂ ਬਹੁਤ ਵਾਰ ਜਾਨਲੇਵਾ ਵੀ ਸਿੱਧ ਹੁੰਦੀਆਂ ਹਨ। ਹਰ ਰੋਜ਼ ਹਵਾ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਦੀ ਗਿਣਤੀ ਦਿਨੋ-ਦਿਨ ਵਧ ਰਹੀ ਹੈ। ਸਰਕਾਰਾਂ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਰਹਿੰਦੇ ਹਨ ਤਾਂ ਜੋ ਲੋਕਾਂ ਨੂੰ ਇਹਨਾਂ ਅਣਆਈਆ ਮੌਤਾਂ ਤੋਂ ਬਚਾਇਆ ਜਾ ਸਕੇ।

ਨਿਊ ਮੈਕਸੀਕੋ ਤੋਂ ਇਕ ਅਜਿਹੀ ਹੀ ਘਟਨਾ ਸਾਹਮਣੇ ਆਈ ਹੈ ਜਿਸ ਵਿਚ ਹਵਾ ਵਿਚ ਹੋਏ ਹਾਦਸੇ ਨਾਲ ਪੰਜ ਲੋਕਾਂ ਦੀ ਜਾਨ ਚਲੀ ਗਈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਸੰਘੀ ਹਵਾਬਾਜ਼ੀ ਪ੍ਰਸ਼ਾਸ਼ਨ ਨੇ ਸੂਚਨਾ ਦਿੱਤੀ ਕਿ ਰੰਗ ਬਿਰੰਗਾ ਹੌਟ ਬੈਲੂਨ ਅਚਾਨਕ ਬਿਜਲੀ ਦੀਆਂ ਤਾਰਾਂ ਤੇ ਪਹੁੰਚ ਗਿਆ ਜਿਸ ਕਾਰਨ ਬਿਜਲੀ ਦੀ ਚਪੇਟ ਵਿੱਚ ਆਉਣ ਤੇ ਹੌਟ ਬੈਲੂਨ ਅੱਗ ਲੱਗਣ ਕਾਰਨ 30 ਮੀਟਰ ਥੱਲੇ ਡਿੱਗਿਆ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ।

ਗੁਬਾਰਾ ਡਿੱਗਣ ਦੀ ਜਗ੍ਹਾ ਤੇ ਇਲਾਕੇ ਵਿੱਚ ਬਹੁਤ ਭੀੜ ਇਕੱਠੀ ਹੋ ਗਈ ਹੈ ਅਤੇ ਘਟਨਾਕ੍ਰਮ ਤੇ ਮੌਜੂਦ ਲੋਕਾਂ ਨੇ ਦਮਕਲ ਵਿਭਾਗ ਨੂੰ ਇਸ ਦੀ ਸੂਚਨਾ ਦਿੱਤੀ। ਪੁਲਿਸ ਦੇ ਬੁਲਾਰੇ ਗਿਲਬਰਟ ਗਾਲੇਗੋਸ ਦਾ ਕਹਿਣਾ ਹੈ ਕਿ ਜੇਕਰ ਹਵਾ ਬਹੁਤ ਜ਼ਿਆਦਾ ਤੇਜ਼ ਹੋਵੇ ਤਾਂ ਇਸ ਇਸ ਹੌਟ ਬੈਲੂਨ ਨੂੰ ਸੰਭਾਲਣ ਵਿੱਚ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਸ਼ਨੀਵਾਰ ਨੂੰ ਪੁਲਿਸ ਦੁਆਰਾ ਦਿੱਤੀ ਗਈ ਜਾਣਕਾਰੀ ਵਿੱਚ ਪਤਾ ਲੱਗਾ ਕਿ ਇਹ ਹਾਦਸਾ ਨਿਊ ਮੈਕਸੀਕੋ ਦੇ ਪੱਛਮੀ ਇਲਾਕੇ ਵਿੱਚ ਸਵੇਰੇ ਕਰੀਬ ਸੱਤ ਵਜੇ ਵਾਪਰਿਆ ਹੈ।

ਇਸ ਦੁਰਘਟਨਾ ਵਿਚ 4 ਲੋਕਾਂ ਦੀ ਮੌਤ ਮੌਕੇ ਤੇ ਹੀ ਹੋ ਗਈ ਜਦ ਕਿ ਇੱਕ ਗੰਭੀਰ ਰੂਪ ਵਿੱਚ ਜ਼ਖਮੀ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੇ ਵੀ ਦਮ ਤੋੜ ਦਿੱਤਾ। ਇਸ ਹਾਦਸੇ ਵਿਚ ਮਾਰੇ ਗਏ ਪੰਜ ਲੋਕਾਂ ਵਿੱਚ ਦੋ ਔਰਤਾਂ ਅਤੇ ਪਾਇਲਟ ਸਮੇਤ ਤਿੰਨ ਪੁਰਸ਼ ਮੌਜੂਦ ਸਨ ਅਤੇ ਇਹ ਹਵਾਈ ਸੈਰ ਦਾ ਆਨੰਦ ਲੈ ਰਹੇ ਸਨ, ਪੁਲਿਸ ਵੱਲੋਂ ਇਨ੍ਹਾਂ ਲੋਕਾਂ ਬਾਰੇ ਹਾਲੇ ਤੱਕ ਕੋਈ ਜਾਣਕਾਰੀ ਮੁਹਾਈਆ ਨਹੀਂ ਕਰਵਾਈ ਗਈ।



error: Content is protected !!