ਆਈ ਤਾਜਾ ਵੱਡੀ ਖਬਰ
ਸਰਕਾਰ ਵੱਲੋਂ ਜਿਥੇ ਦੇਸ਼ ਅੰਦਰ ਬਹੁਤ ਸਾਰੀਆਂ ਯੋਜਨਾਵਾਂ ਲਾਗੂ ਕੀਤੀਆਂ ਜਾਂਦੀਆਂ ਹਨ ਉਥੇ ਹੀ ਵੱਖ-ਵੱਖ ਵਿਭਾਗਾਂ ਵਾਸਤੇ ਕੁਝ ਖਾਸ ਪ੍ਰੋਗਰਾਮ ਉਲੀਕੇ ਜਾਂਦੇ ਹਨ ਜਿੱਥੇ ਉਨ੍ਹਾਂ ਦਾ ਫਾਇਦਾ ਉਨ੍ਹਾਂ ਵੱਖ-ਵੱਖ ਵਿਭਾਗਾਂ ਹੋ ਸਕੇ। ਲੋਕਾਂ ਦੇ ਹਿੱਤਾਂ ਵਾਸਤੇ ਜਿੱਥੇ ਸਰਕਾਰ ਨੇ ਕਈ ਤਰ੍ਹਾਂ ਦੇ ਫੈਸਲੇ ਲਏ ਹਨ। ਉਥੇ ਹੀ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਵਾਸਤੇ ਵੀ ਸਰਕਾਰ ਵੱਲੋਂ ਬਹੁਤ ਸਾਰੀਆਂ ਯੋਜਨਾਵਾਂ ਲਾਗੂ ਕੀਤੀਆਂ ਜਾ ਰਹੀਆਂ ਹਨ,ਜਿਸ ਦਾ ਵਿਦਿਆਰਥੀਆਂ ਨੂੰ ਭਰਪੂਰ ਫਾਇਦਾ ਹੋ ਸਕੇ। ਸਰਕਾਰ ਵੱਲੋਂ ਲਾਗੂ ਕੀਤੇ ਨਿਯਮਾਂ ਵਿੱਚ ਜਿਥੇ ਸਮੇਂ-ਸਮੇਂ ਤੇ ਤਬਦੀਲੀਆਂ ਕੀਤੀਆਂ ਜਾਂਦੀਆਂ ਹਨ ਉਥੇ ਹੀ ਵੱਖ-ਵੱਖ ਸੂਬਾ ਸਰਕਾਰਾਂ ਨੂੰ ਵੀ ਸਥਿਤੀ ਦੇ ਅਨੁਸਾਰ ਫ਼ੈਸਲੇ ਲੈਣ ਦੇ ਅਧਿਕਾਰ ਦਿੱਤੇ ਗਏ ਹਨ।
ਹੁਣ ਇਥੇ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਜਿੱਥੇ ਮਿਡ-ਡੇ-ਮੀਲ ਵਿਚ ਬੱਚਿਆਂ ਨੂੰ ਚਿਕਨ ਅਤੇ ਮੌਸਮੀ ਫਲ ਪਰੋਸੇ ਜਾਣਗੇ। ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਦੇਸ਼ ਅੰਦਰ ਸਰਕਾਰ ਵੱਲੋਂ ਜਿਥੇ ਮਿਡ-ਡੇ-ਮੀਲ ਯੋਜਨਾ ਲਾਗੂ ਕੀਤੀ ਗਈ ਸੀ ਅਤੇ ਸਕੂਲਾਂ ਅੰਦਰ ਬੱਚਿਆਂ ਨੂੰ ਇਸ ਯੋਜਨਾ ਦਾ ਫਾਇਦਾ ਹੋ ਰਿਹਾ ਹੈ। ਸਕੂਲਾਂ ਵਿੱਚ ਬੱਚਿਆਂ ਨੂੰ ਜਿੱਥੇ ਪੋਸ਼ਣ ਭੋਜਨ ਮੁੱਹਈਆ ਕਰਵਾਇਆ ਜਾਂਦਾ ਹੈ। ਉਥੇ ਹੀ ਹੁਣ ਪੱਛਮੀ ਬੰਗਾਲ ਦੇ ਵਿੱਚ ਮਮਤਾ ਸਰਕਾਰ ਵੱਲੋਂ ਬੱਚਿਆਂ ਦੇ ਵਾਸਤੇ ਵਾਧੂ ਪੋਸ਼ਣ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਜਿਸ ਦੇ ਚਲਦਿਆਂ ਹੋਇਆਂ ਮਿਡ-ਡੇ-ਮੀਲ ਦੇ ਵਿੱਚ ਬੱਚਿਆਂ ਨੂੰ ਹੁਣ ਹਫਤੇ ਚ ਇਕ ਵਾਰ ਚਿਕਨ ਅਤੇ ਮੌਸਮੀ ਫਲ ਦਿੱਤੇ ਜਾਣਗੇ।
ਹਫ਼ਤੇ ਵਿੱਚ ਬੱਚਿਆਂ ਨੂੰ ਜਿਥੇ ਮਿਡ-ਡੇ-ਮੀਲ ਮੈਨਿਊ ਦੇ ਅਨੁਸਾਰ ਚਾਵਲ, ਸਬਜ਼ੀਆਂ, ਸੋਇਆਬੀਨ ਅਤੇ ਦਾਲ ਦਿੱਤੀ ਜਾਂਦੀ ਹੈ। ਉੱਥੇ ਹੀ ਬੱਚਿਆਂ ਨੂੰ ਹੁਣ ਵਾਧੂ ਪੋਸ਼ਣ ਦੇਣ ਵਾਸਤੇ ਵੀ ਸੂਬਾ ਸਰਕਾਰ ਵੱਲੋਂ ਇਸ ਸਾਲ ਹੋਣ ਵਾਲੀਆਂ ਪੰਚਾਇਤੀ ਚੋਣਾਂ ਤੋਂ ਪਹਿਲਾਂ ਅਪ੍ਰੈਲ ਤੱਕ ਵਾਧੂ ਪੋਸ਼ਣ ਮਿਡ-ਡੇ-ਮੀਲ ਸ਼ਾਮਲ ਕਰਨ ਵਾਸਤੇ 371 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ।
ਸਰਕਾਰ ਵੱਲੋਂ ਲਾਗੂ ਕੀਤੀ ਗਈ ਮਿਡ-ਡੇ-ਮੀਲ ਯੋਜਨਾ ਦਾ ਲਾਭ 1.16 ਕਰੋੜ ਤੋਂ ਵਧੇਰੇ ਵਿਦਿਆਰਥੀਆਂ ਨੂੰ ਹੋ ਰਿਹਾ ਹੈ ਉੱਥੇ ਹੀ ਸਰਕਾਰ ਵੱਲੋਂ ਇਹ ਰਕਮ ਖਰਚ ਕੀਤੀ ਜਾ ਰਹੀ ਹੈ। ਇਹ ਪ੍ਰਕਿਰਿਆ 16 ਹਫਤੇ ਤੱਕ ਚੱਲੇਗੀ। ਸਕੂਲਾਂ ਵਿਚ ਇਸ ਮੀਲ ਨੂੰ ਅਪ੍ਰੈਲ ਤੋਂ ਬਾਅਦ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ਨਹੀਂ ਹੈ।
Home ਤਾਜਾ ਜਾਣਕਾਰੀ ਇਥੇ ਸਰਕਾਰ ਨੇ ਲਿਆ ਅਹਿਮ ਫੈਸਲਾ, ਮਿਡ-ਡੇ-ਮੀਲ ਚ ਬੱਚਿਆਂ ਨੂੰ ਪਰੋਸਿਆ ਜਾਵੇਗਾ ਚਿਕਨ ਤੇ ਮੌਸਮੀ ਫਲ
ਤਾਜਾ ਜਾਣਕਾਰੀ