ਆਈ ਤਾਜ਼ਾ ਵੱਡੀ ਖਬਰ
ਬਹੁਤ ਸਾਰੇ ਲੋਕ ਜਿੱਥੇ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ ਉੱਥੇ ਹੀ ਕਈ ਕਾਰਨਾਂ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਲੋਕਾਂ ਨੂੰ ਮਾਨਸਿਕ ਰੋਗ ਦੇ ਦੌਰ ਵਿੱਚੋਂ ਵੀ ਗੁਜ਼ਰਨਾ ਪੈ ਰਿਹਾ ਹੈ। ਇਸ ਮਾਨਸਿਕ ਤਣਾਅ ਨੂੰ ਲੈ ਕੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੇਸ਼ ਆਉਂਦੀਆਂ ਹਨ। ਮਾਨਸਿਕ ਮਾਹਿਰਾਂ ਤੋਂ ਇਲਾਜ ਨਾ ਕਰਵਾ ਕੇ ਕੁਝ ਅਨਪੜਤਾ ਦੇ ਸ਼ਿਕਾਰ ਲੋਕ ਜਿੱਥੇ ਕੁਝ ਤਾਂਤ੍ਰਿਕਾਂ ਦੇ ਮਗਰ ਲੱਗ ਜਾਂਦੇ ਹਨ। ਉਥੇ ਹੀ ਅਜਿਹੇ ਤਾਂਤਰਿਕਾਂ ਵੱਲੋਂ ਅਜਿਹੇ ਲੋਕਾਂ ਨੂੰ ਆਪਣੇ ਜਾਲ ਵਿਚ ਫਸਾ ਲਿਆ ਜਾਂਦਾ ਹੈ ਅਤੇ ਪੈਸਾ ਵੀ ਵਸੂਲਿਆ ਜਾਂਦਾ ਹੈ। ਉਥੇ ਹੀ ਕਈ ਅਜਿਹੇ ਮਾਮਲੇ ਵੀ ਸਾਹਮਣੇ ਆ ਜਾਂਦੇ ਹਨ। ਜਿਨ੍ਹਾਂ ਨੂੰ ਸੁਣ ਕੇ ਲੋਕਾਂ ਦੇ ਰੋਂਗਟੇ ਖੜ੍ਹੇ ਹੋ ਜਾਂਦੇ ਹਨ। ਹੁਣ ਏਥੇ ਸ਼ਮਸ਼ਾਨ ਘਾਟ ਵਿਚ ਔਰਤ ਨਾਲ ਵੱਡਾ ਕਾਂਡ ਹੋਇਆ ਹੈ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਸਿਰਸਾ ਦੇ ਅਧੀਨ ਆਉਣ ਵਾਲੇ ਪਿੰਡ ਧਨੂਰ ਤੋਂ ਸਾਹਮਣੇ ਆਇਆ ਹੈ। ਜਿੱਥੇ ਇਸ ਪਿੰਡ ਦੇ ਰਹਿਣ ਵਾਲੇ ਇੱਕ ਤਾਂਤਰਿਕ ਦੇ ਖਿਲਾਫ ਪੁਲਿਸ ਵੱਲੋਂ ਔਰਤ ਨਾਲ ਜਬਰ ਜਨਾਹ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਦੱਸ ਦਈਏ ਫਤਿਹਾਬਾਦ ਖੇਤਰ ਦੇ ਪਿੰਡ ਦੀ ਇਕ ਔਰਤ ਪਿਛਲੇ ਕੁਛ ਮਹੀਨਿਆਂ ਤੋਂ ਬਿਮਾਰ ਚੱਲ ਰਹੀ ਸੀ। ਉੱਥੇ ਹੀ ਪੀੜਤ ਔਰਤ ਦੇ ਘਰ ਆਉਣ ਜਾਣ ਵਾਲੇ ਇਕ ਵਿਅਕਤੀ ਵੱਲੋਂ ਪਿੰਡ ਧਨੂਰ ਦੇ ਰਹਿਣ ਵਾਲੇ ਇੱਕ ਤਾਂਤ੍ਰਿਕ ਬਾਰੇ ਦੱਸਿਆ ਗਿਆ ਸੀ।
ਜੋ ਝਾੜ ਫੂਕ ਨਾਲ ਉਸ ਦਾ ਇਲਾਜ ਕਰ ਦੇਵੇਗਾ ਜਿਸ ਨਾਲ ਉਹ ਜਲਦ ਠੀਕ ਹੋ ਜਾਵੇਗੀ। ਆਪਣੇ ਘਰ ਪਤਨੀ ਨਾਲ ਸਲਾਹ ਕਰਨ ਤੋਂ ਬਾਅਦ ਔਰਤ ਉਸ ਵਿਅਕਤੀ ਨਾਲ ਤਾਂਤਰਿਕ ਦੇ ਕੋਲ ਗਈ ਸੀ। ਜਿਸ ਵੱਲੋਂ ਉਸ ਦਾ ਝਾੜ ਫੂਕ ਕੀਤਾ ਗਿਆ ਅਤੇ ਉਸ ਨੂੰ ਪਾਣੀ ਵਿੱਚ ਘੋਲ ਕੇ ਕੁੱਝ ਪਿਲਾਇਆ ਗਿਆ ਅਤੇ ਉਸ ਉਪਰ ਭੂਤ ਪ੍ਰੇਤ ਆਤਮਾ ਦਾ ਪਰਛਾਵਾਂ ਆਉਣ ਦਾ ਆਖਿਆ ਗਿਆ, ਜਿਸ ਨੂੰ ਰਾਤ ਦੇ ਸਮੇਂ ਸ਼ਮਸ਼ਾਨਘਾਟ ਵਿਚ ਜਾ ਕੇ ਠੀਕ ਕਰਨ ਵਾਸਤੇ ਔਰਤ ਨੂੰ ਅਤੇ ਉਸ ਵਿਅਕਤੀ ਨੂੰ ਆਪਣੇ ਨਾਲ ਲੈ ਗਿਆ।
ਉਹ ਵਿਅਕਤੀ ਜਿੱਥੇ ਸ਼ਮਸ਼ਾਨ ਘਾਟ ਦੇ ਬਾਹਰ ਖੜਾ ਰਿਹਾ,ਤਾਂਤਰਿਕ ਵੱਲੋਂ ਔਰਤ ਨੂੰ ਸ਼ਮਸ਼ਾਨ ਘਾਟ ਦੇ ਅੰਦਰ ਲਿਜਾ ਕੇ ਸ਼ਰਾਬ ਪਿਲਾ ਕੇ ਉਸ ਨਾਲ ਜਬਰ-ਜ਼ਨਾਹ ਕੀਤਾ ਗਿਆ ਅਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ। ਇਸ ਤੋਂ ਬਾਅਦ ਔਰਤ ਨੂੰ ਆਪਣੇ ਘਰ ਲੈ ਆਇਆ ਜਿਸ ਤੋਂ ਬਾਅਦ ਉਸਨੂੰ ਕੋਈ ਹੋਸ਼ ਨਾ ਰਹੀ ਅਤੇ ਅਗਲੇ ਦਿਨ ਹੋਸ਼ ਆਉਣ ਤੇ ਉਸ ਵਿਅਕਤੀ ਨਾਲ ਵਾਪਸ ਆ ਗਈ ਜਿਸ ਨਾਲ ਗਈ ਸੀ ਅਤੇ ਸਾਰੀ ਘਟਨਾ ਆਪਣੇ ਪਤੀ ਨੂੰ ਦੱਸਣ ਤੋਂ ਬਾਅਦ ਮਾਮਲਾ ਦਰਜ ਕਰਵਾਇਆ ਗਿਆ ਹੈ।
ਤਾਜਾ ਜਾਣਕਾਰੀ