BREAKING NEWS
Search

ਇਥੇ ਸਕੂਲ ਤੇ ਹੋਇਆ ਵੱਡਾ ਹਮਲਾ 50 ਤੋਂ ਜਿਆਦਾ ਲੋਕਾਂ ਦੇ ਮਾਰੇ ਜਾਣ ਦੀ ਆ ਰਹੀ ਖਬਰ

ਆਈ ਤਾਜ਼ਾ ਵੱਡੀ ਖਬਰ 

ਰੂਸ ਵਲੋ ਲਗਾਤਾਰ ਯੂਕ੍ਰੇਨ ਉਪਰ ਹਵਾਈ ਹਮਲੇ ਕੀਤੇ ਜਾ ਰਹੇ ਹਨ ਅਤੇ ਫਰਵਰੀ ਤੋਂ ਸ਼ੁਰੂ ਹੋਇਆ ਇਹ ਯੁੱਧ ਅਜੇ ਤੱਕ ਨਿਰੰਤਰ ਜਾਰੀ ਹੈ। ਇਸ ਯੁੱਧ ਨੂੰ ਰੋਕਣ ਵਾਸਤੇ ਜਿੱਥੇ ਯੂਕਰੇਨ ਵੱਲੋਂ ਵੀ ਗੱਲਬਾਤ ਦਾ ਸੱਦਾ ਦਿੱਤਾ ਜਾ ਚੁੱਕਾ ਹੈ ਕਿ ਇਸ ਮਸਲੇ ਨੂੰ ਗੱਲਬਾਤ ਰਾਹੀਂ ਹੱਲ ਕੀਤਾ ਜਾ ਸਕਦਾ ਹੈ ਉਥੇ ਹੀ ਰੂਸ ਵੱਲੋਂ ਇਸ ਉਪਰ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਅਮਰੀਕਾ-ਕੈਨੇਡਾ, ਅਤੇ ਬ੍ਰਿਟੇਨ ਫਰਾਂਸ ਵੱਲੋਂ ਵੀ ਲਗਾਤਾਰ ਰੂਸ ਉਪਰ ਇਸ ਯੁਧ ਨੂੰ ਰੋਕੇ ਜਾਣ ਵਾਸਤੇ ਦਬਾਅ ਪਾਇਆ ਜਾ ਰਿਹਾ ਹੈ ਅਤੇ ਬਹੁਤ ਸਾਰੀਆਂ ਪਾਬੰਦੀਆਂ ਵੀ ਲਾਗੂ ਕੀਤੀਆਂ ਜਾ ਰਹੀਆਂ ਹਨ ਜਿਸਦੇ ਚਲਦੇ ਹੋਏ ਰੂਸ ਨੂੰ ਆਰਥਿਕ ਤੌਰ ਤੇ ਕਮਜ਼ੋਰ ਕੀਤਾ ਜਾ ਸਕੇ। ਪਾਂਬੰਦੀਆਂ ਦੇ ਚਲਦੇ ਹੋਏ ਜਿੱਥੇ ਰੂਸ ਨਾਲ਼ੋਂ ਵੀ ਬਹੁਤ ਸਾਰੇ ਦੇਸ਼ਾਂ ਦੇ ਨਾਲ ਵਪਾਰਕ ਸਬੰਧ ਤੋੜੇ ਜਾ ਰਹੇ ਹਨ ਅਤੇ ਉਹਨਾਂ ਤੇ ਪਾਬੰਦੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਵੱਲੋਂ ਉਸ ਦਾ ਸਾਥ ਨਹੀਂ ਦਿੱਤਾ ਜਾ ਰਿਹਾ।

ਯੁਕਰੇਨ ਦੇ ਬਹੁਤ ਸਾਰੇ ਲੋਕਾਂ ਵੱਲੋਂ ਜਿੱਥੇ ਆਪਣੀ ਜਾਨ ਨੂੰ ਸੁਰੱਖਿਅਤ ਕਰਨ ਲਈ ਬਹੁਤ ਸਾਰੇ ਵਿਦੇਸ਼ਾਂ ਵਿਚ ਸ਼ਰਨ ਲਈ ਜਾ ਰਹੀ ਹੈ ਉੱਥੇ ਹੀ ਯੂਕਰੇਨ ਵਿੱਚ ਹੁਣ ਤੱਕ ਭਾਰੀ ਜਾਨੀ-ਮਾਲੀ ਨੁਕਸਾਨ ਹੋ ਚੁੱਕਾ ਹੈ। ਹੁਣ ਏਥੇ ਸਕੂਲ ਵਿੱਚ ਵੱਡਾ ਹਮਲਾ ਕੀਤਾ ਗਿਆ ਹੈ ਜਿੱਥੇ 50 ਤੋਂ ਵਧੇਰੇ ਲੋਕਾਂ ਦੇ ਮਾਰੇ ਜਾਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ। ਪ੍ਰਾਪਤ ਜਾਣਕਾਰੀ ਅਨੁਸਾਰ ਯੂਕਰੇਨ ਦੇ ਲੁਹਾਸਕ ਖੇਤਰ ਵਿੱਚ ਉਸ ਸਮੇਂ ਹਾਹਾਕਾਰ ਮਚ ਗਈ ਜਦੋਂ ਯੂਕਰੇਨ ਉਪਰ ਕੀਤੇ ਗਏ ਰੂਸ ਦੇ ਹਮਲੇ ਵਿੱਚ ਇੱਕ ਸਕੂਲ ਦੇ ਵਿੱਚ ਲੋਕਾਂ ਵੱਲੋਂ ਸ਼ਰਨ ਲਈ ਗਈ ਸੀ ਜਿਸ ਉਪਰ ਸ਼ਨੀਵਾਰ ਨੂੰ ਹਵਾਈ ਹਮਲਾ ਕਰ ਦਿੱਤਾ ਗਿਆ।

ਇਸ ਹਮਲੇ ਦੇ ਵਿਚ ਜਿੱਥੇ ਇਹ ਲੋਕਾਂ ਨੂੰ ਸਕੂਲ ਵਿੱਚੋਂ ਸੁਰੱਖਿਅਤ ਬਚਾ ਲਿਆ ਗਿਆ ਹੈ ਅਤੇ 7 ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ ਉਥੇ ਹੀ ਦੱਸਿਆ ਜਾ ਰਿਹਾ ਹੈ ਕਿ ਸਕੂਲ ਦੀ ਇਮਾਰਤ ਦੇ ਹੇਠਾਂ ਦੱਬੇ ਜਾਣ ਕਾਰਨ 60 ਲੋਕਾਂ ਦੀ ਮੌਤ ਹੋਣ ਦਾ ਖਦਸ਼ਾ ਜ਼ਾਹਿਰ ਕੀਤਾ ਗਿਆ ਹੈ।

ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਜਿੱਥੇ ਸਕੂਲ ਵਿੱਚ ਬੰਬ ਸੁੱਟਿਆ ਗਿਆ ਉਥੇ ਹੀ ਇਮਾਰਤ ਨੂੰ ਅੱਗ ਵੀ ਲੱਗ ਗਈ ਹੈ। ਇਸ ਨੂੰ ਬਚਾਉਣ ਵਿੱਚ ਚਾਰ ਘੰਟੇ ਦਾ ਸਮਾਂ ਲੱਗਾ ਹੈ ਉੱਥੇ ਹੀ ਇਮਾਰਤ ਦੇ ਮਲਬੇ ਵਿਚੋਂ ਦੋ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।



error: Content is protected !!