BREAKING NEWS
Search

ਇਥੇ ਵਿਆਹ ਚ ਹੋਗਿਆ ਅਜਿਹਾ ਕਾਂਡ, ਇਕ ਗਲਤੀ ਨੇ ਵਿਆਹ ਚ ਪਾਤਾ ਭੜਥੂ- ਮਚੀ ਹਾਹਾਕਾਰ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਅੰਦਰ ਜਿਥੇ ਗੰਨ ਕਲਚਰ ਨੂੰ ਠੱਲ ਪਾਉਣ ਵਾਸਤੇ ਸਰਕਾਰ ਵੱਲੋਂ ਬਹੁਤ ਸਾਰੇ ਕਦਮ ਚੁੱਕੇ ਜਾ ਰਹੇ ਹਨ। ਕਿਉਂਕਿ ਬਹੁਤ ਸਾਰੇ ਗਾਇਕਾਂ ਉਪਰ ਵੀ ਗੰਨ ਕਲਚਰ ਨੂੰ ਪ੍ਰਮੋਟ ਕੀਤੇ ਜਾਣ ਉਪਰ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਉੱਥੇ ਹੀ ਇਨ੍ਹਾਂ ਗੀਤਾਂ ਤੋਂ ਪ੍ਰਭਾਵਿਤ ਹੋ ਕੇ ਲੋਕਾਂ ਵੱਲੋਂ ਵਿਆਹ-ਸ਼ਾਦੀ ਦੇ ਮੌਕੇ ਉਪਰ ਵੀ ਹਥਿਆਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇੱਥੇ ਵਿਆਹ ਸ਼ਾਦੀਆਂ ਤੇ ਖੁਸ਼ੀ ਦੇ ਮੌਕੇ ਉਪਰ ਲੋਕਾਂ ਵੱਲੋਂ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਕਈ ਵਾਰ ਹਵਾਈ ਫਾਇਰ ਵੀ ਕਰ ਦਿੱਤੇ ਜਾਂਦੇ ਹਨ। ਅਜਿਹੇ ਹਵਾਈ ਫਾਇਰ ਦੇ ਕਾਰਨ ਜਿਥੇ ਬਹੁਤ ਸਾਰੇ ਲੋਕ ਕਿਸੇ ਨਾ ਕਿਸੇ ਦੁਰਘਟਨਾ ਦੇ ਸ਼ਿਕਾਰ ਹੋ ਜਾਂਦੇ ਹਨ ਅਤੇ ਵਿਆਹ ਦੀਆਂ ਖੁਸ਼ੀਆਂ ਗਮ ਵਿੱਚ ਤਬਦੀਲ ਹੋ ਜਾਂਦੀਆਂ ਹਨ।

ਅਜਿਹੇ ਮਾਮਲੇ ਆਏ ਦਿਨ ਹੀ ਸਾਹਮਣੇ ਆ ਜਾਂਦੇ ਹਨ ਜੋ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੇ ਹਨ। ਹੁਣ ਇੱਥੇ ਵਿਆਹ ਵਿਚ ਅਜਿਹਾ ਕਾਂਡ ਹੋਇਆ ਹੈ ਕਿ ਹਾਹਾਕਾਰ ਮਚ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਮੱਧ ਪ੍ਰਦੇਸ਼ ਦੇ ਮੁਰੈਨਾ ਜ਼ਿਲੇ ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ ਚੱਲ ਰਹੇ ਵਿਆਹ ਸਮਾਗਮ ਵਿੱਚ ਉਸ ਸਮੇਂ ਖੁਸ਼ੀਆਂ ਗਮ ਵਿੱਚ ਤਬਦੀਲ ਹੋ ਗਈਆਂ ਜਦੋਂ ਲੜਕੀ ਦੇ ਚਾਚੇ ਦੇ ਗੋਲੀ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਦੱਸਿਆ ਗਿਆ ਹੈ ਕਿ ਪਿੰਡ ਮਟੀਆਂ ਪੂਰਾ ਦੇ ਰਜਿੰਦਰ ਸਿੰਘ ਤੋਮਰ ਦੀ ਬੇਟੀ ਦਾ ਵਿਆਹ ਸਮਾਗਮ ਚੱਲ ਰਿਹਾ ਸੀ। ਉਸੇ ਸਮੇਂ ਹੀ ਕਿਸੇ ਵਿਅਕਤੀ ਵੱਲੋਂ ਮੰਡਪ ਦੇ ਦੌਰਾਨ ਹਵਾਈ ਫਾਇਰ ਕਰ ਦਿੱਤਾ ਗਿਆ।

ਜੋ ਕਿ ਪਿਸਤੌਲ ਲੜਕੀ ਦੇ ਮ੍ਰਿਤਕ ਚਾਚੇ ਦੀ ਦੱਸੀ ਜਾ ਰਹੀ ਹੈ, ਕਿਸੇ ਦੂਸਰੇ ਵਿਅਕਤੀ ਵੱਲੋਂ ਉਸ ਨਾਲ ਫਾਇਰ ਕੀਤਾ ਗਿਆ ਸੀ ਅਤੇ ਲੜਕੀ ਦੇ ਚਾਚੇ ਦੇ ਗੋਲੀ ਲੱਗਣ ਕਾਰਨ ਉਸ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। ਜਿਥੋਂ ਉਸ ਨੂੰ ਗਵਾਲੀਅਰ ਦੇ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਅਤੇ ਜਿਥੇ ਜ਼ੇਰੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਖ਼ੁਸ਼ੀ ਵਿਚ ਚਲਾਈ ਗਈ ਇਸ ਗੋਲੀ ਦੇ ਕਾਰਨ ਜਿਥੇ ਵਿਆਹ ਦੀਆਂ ਖੁਸ਼ੀਆਂ ਗਮ ਵਿੱਚ ਤਬਦੀਲ ਹੋ ਗਈਆਂ। ਉਥੇ ਹੀ ਪੁਲਿਸ ਵੱਲੋਂ ਪਿਸਤੌਲ ਬਰਾਮਦ ਕੀਤੀ ਗਈ ਹੈ। ਤੇ ਇਸ ਸਾਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।



error: Content is protected !!