ਆਈ ਤਾਜ਼ਾ ਵੱਡੀ ਖਬਰ

ਹਾਦਸੇ ਦਾ ਨਾਮ ਸੁਣਦੇ ਹੀ ਲੋਕਾਂ ਦੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ, ਤੇ ਜਿਨ੍ਹਾਂ ਲੋਕਾਂ ਨਾਲ ਇਹ ਹਾਦਸੇ ਵਾਪਰਦੇ ਹਨ ਉਨ੍ਹਾਂ ਪਰਿਵਾਰਾਂ ਉਪਰ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ। ਹਾਦਸਾ ਸ਼ਬਦ ਹੀ ਅਜਿਹਾ ਹੈ ਕਿ, ਜਿਸ ਨੂੰ ਸੁਣ ਕੇ ਲੋਕਾਂ ਦੇ ਮਨ ਵਿੱਚ ਡਰ ਪੈਦਾ ਹੋ ਜਾਂਦਾ ਹੈ। ਕਿਉਂਕਿ ਹਰ ਇਨਸਾਨ ਕਿਸੇ ਨਾ ਕਿਸੇ ਕੰਮ ਦੇ ਸਿਲਸਲੇ ਵਿੱਚ ਆਪਣੇ ਘਰ ਤੋਂ ਬਾਹਰ ਜਾਂਦਾ ਹੈ, ਜਿੱਥੇ ਪਰਵਾਰਕ ਮੈਂਬਰਾਂ ਵੱਲੋਂ ਉਸ ਦੇ ਸੁੱਖ-ਸ਼ਾਂਤੀ ਨਾਲ ਘਰ ਵਾਪਸ ਆਉਣ ਦੀ ਉਡੀਕ ਕੀਤੀ ਜਾਂਦੀ ਹੈ। ਉਥੇ ਹੀ ਘਰ ਤੋਂ ਬਾਹਰ ਗਏ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਵਾਪਰਨ ਵਾਲੇ ਹਾਦਸਿਆਂ ਦੀਆਂ ਖ਼ਬਰਾਂ ਸਾਹਮਣੇ ਆਉਣ ਤੇ ਪਰਿਵਾਰ ਉਪਰ ਦੁੱਖਾਂ ਦਾ ਪਹਾੜ ਡਿਗ ਪੈਂਦਾ ਹੈ।

ਹੁਣ ਏਥੇ ਰੂਹ ਕੰਬਾਉਣ ਵਾਲੀ ਘਟਨਾ ਵਾਪਰੀ ਹੈ ਜਿੱਥੇ ਨਹਿਰ ਵਿਚ ਕਾਰ ਡਿੱਗਣ ਨਾਲ ਮੌਤ ਹੋਣ ਤੇ ਭਾਜੜਾ ਪੈ ਗਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਹਰਿਆਣਾ ਦੇ ਸਿਰਸਾ ਜਿਲੇ ਤੋਂ ਸਾਹਮਣੇ ਆਇਆ ਹੈ। ਜਿੱਥੇ ਡੱਬਵਾਲੀ ਦੇ ਸਦਰ ਥਾਣਾ ਖੇਤਰ ਦੇ ਅਧੀਨ ਆਉਂਦੇ ਪਿੰਡ ਮੌਜਗੜ ਨੇੜੇ ਭਾਖੜਾ ਨਹਿਰ ਵਿਚ ਇਕ ਸਵਿਫਟ ਕਾਰ ਡਿਗਣ ਨਾਲ ਭਿਆਨਕ ਹਾਦਸਾ ਵਾਪਰਿਆ ਹੈ। ਜਿੱਥੇ ਇਹ ਗੱਡੀ ਨਹਿਰ ਵਿੱਚ ਡਿੱਗੀ ਦੇਖ ਕੇ ਦੇਰ ਰਾਤ ਪਿੰਡ ਵਾਸੀਆਂ ਵੱਲੋਂ ਇਸ ਸਾਰੀ ਘਟਨਾ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ।

ਉਥੇ ਹੀ ਪਿੰਡ ਵਾਸੀਆਂ ਅਤੇ ਪੁਲੀਸ ਵੱਲੋਂ ਕਾਫੀ ਮਿਹਨਤ ਮੁਸ਼ੱਕਤ ਕਰਨ ਤੋਂ ਬਾਅਦ ਇਸ ਕਾਰ ਨੂੰ ਨਹਿਰ ਤੋਂ ਬਾਹਰ ਕੱਢਿਆ ਗਿਆ। ਉਥੇ ਹੀ ਕਾਰ ਵਿਚ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਿਨ੍ਹਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਮ੍ਰਿਤਕਾਂ ਦੀ ਪਹਿਚਾਣ ਪਰਮਿੰਦਰ ਵਾਸੀ ਗੋਰੀਵਾਲਾ ਅਤੇ ਜਸਵਿੰਦਰ ਵਾਸੀ ਮੱਟਦਾਦੂ ਵਜੋਂ ਕੀਤੀ ਗਈ ਹੈ।

ਜਿੱਥੇ ਪਰਮਿੰਦਰ ਕਿਰਾਏ ਉਪਰ ਸਵਿਫਟ ਕਾਰ ਚਲਾਉਂਦਾ ਸੀ, ਅਤੇ ਕਿਸੇ ਜ਼ਰੂਰੀ ਕੰਮ ਲਈ ਜਾਣ ਦੌਰਾਨ ਉਸ ਨਾਲ ਇਹ ਹਾਦਸਾ ਵਾਪਰ ਗਿਆ। ਪੁਲੀਸ ਵੱਲੋਂ ਜਿਥੇ ਘਟਨਾ ਸਥਾਨ ਤੇ ਪਹੁੰਚ ਕੀਤੀ ਗਈ ਉਥੇ ਹੀ ਦੋਹਾਂ ਦੀਆਂ ਲਾਸ਼ਾਂ ਨੂੰ ਨਹਿਰ ਵਿਚੋਂ ਬਰਾਮਦ ਕੀਤਾ ਗਿਆ ਅਤੇ ਪੋਸਟਮਾਰਟਮ ਵਾਸਤੇ ਡੱਬਵਾਲੀ ਦੇ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ।


ਤਾਜਾ ਜਾਣਕਾਰੀ
ਇਥੇ ਵਾਪਰੀ ਰੂਹ੍ਹ ਕੰਬਾਊ ਘਟਨਾ, ਨਹਿਰ ਚ ਡਿੱਗੀ ਕਾਰ ਹੋਇਆ ਮੌਤਾਂ, ਪਈਆਂ ਭਾਜੜਾਂ
ByadminApril 21, 2022Comments Off on ਇਥੇ ਵਾਪਰੀ ਰੂਹ੍ਹ ਕੰਬਾਊ ਘਟਨਾ, ਨਹਿਰ ਚ ਡਿੱਗੀ ਕਾਰ ਹੋਇਆ ਮੌਤਾਂ, ਪਈਆਂ ਭਾਜੜਾਂ
Previous Postਪੰਜਾਬ ਦੇ ਸਿੱਖਿਆ ਮੰਤਰੀ ਮੀਤ ਹੇਅਰ ਵਲੋਂ ਕੀਤਾ ਅਜਿਹਾ ਕੰਮ, ਸਾਰੇ ਪਾਸੇ ਹੋ ਗਈ ਚਰਚਾ
Next Postਪੰਜਾਬ ਚ ਇਥੇ ਵਾਪਰਿਆ ਭਿਆਨਕ ਹਾਦਸਾ, ਹੋਇਆ ਮੌਤ ਦਾ ਤਾਂਡਵ- ਦੇਖਣ ਵਾਲਿਆਂ ਉਡੇ ਹੋਸ਼