BREAKING NEWS
Search

ਇਥੇ ਵਾਪਰੀ ਮੰਦਭਾਗੀ ਘਟਨਾ, ਭੈਣ ਦੇ ਵਿਆਹ ਦਾ ਕਾਰਡ ਵੰਡਣ ਗਏ ਭਰਾ ਦੀ ਹੋਈ ਦਰਦਨਾਕ ਮੌਤ- ਖੁਸ਼ੀਆਂ ਬਦਲੀਆਂ ਮਾਤਮ ਚ

ਆਈ ਤਾਜ਼ਾ ਵੱਡੀ ਖਬਰ 

ਭੈਣ ਅਤੇ ਭਰਾ ਦਾ ਰਿਸ਼ਤਾ ਅਜਿਹਾ ਹੁੰਦਾ ਹੈ ਜਿਸ ਰਿਸ਼ਤੇ ਵਿੱਚ ਖਟਾਸ ਅਤੇ ਮਿਠਾਸ ਦੋਵੇਂ ਹੁੰਦੀਆਂ ਹਨ । ਬੇਸ਼ੱਕ ਭੈਣ ਭਰਾ ਆਪਸ ਵਿਚ ਲੜਦੇ ਰਹਿੰਦੇ ਹਨ ਪਰ ਜਦੋਂ ਭੈਣ ਦੇ ਵਿਆਹ ਦਾ ਸਮਾਂ ਆਉਂਦਾ ਹੈ ਤਾਂ ਸਭ ਤੋਂ ਵੱਧ ਇੱਕ ਵੀਰ ਹੀ ਹੁੰਦਾ ਹੈ ਜੋ ਆਪਣੀ ਭੈਣ ਦੀ ਵਿਦਾਈ ਸਮੇਂ ਰੋਂਦਾ ਹੈ । ਪਰ ਇੱਕ ਵੀਰ ਦੇ ਨਾਲ ਆਪਣੀ ਭੈਣ ਦੇ ਵਿਆਹ ਤੋਂ ਪਹਿਲਾਂ ਅਜਿਹਾ ਹਾਦਸਾ ਵਾਪਰਿਆ ਜਿਸ ਕਾਰਨ ਭਰਾ ਦੀ ਮੌਤ ਹੋ ਗਈ । ਦਰਅਸਲ ਇਕ ਭਰਾ ਆਪਣੀ ਭੈਣ ਦੇ ਵਿਆਹ ਦਾ ਕਾਰਡ ਵੰਡਣ ਦੇ ਲਈ ਗਿਆ ਸੀ ਕਿ ਉਸੇ ਦੌਰਾਨ ਇਕ ਸੜਕ ਹਾਦਸੇ ਦੌਰਾਨ ਭਰਾ ਦੀ ਮੌਤ ਹੋ ਗਈ ।

ਜਿਸ ਕਾਰਨ ਪਿੰਡ ਤੇ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਮਾਮਲਾ ਫਰੂਖਾਬਾਦ ਉੱਤਰ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ । ਜਿੱਥੇ ਇਕ ਭਿਆਨਕ ਸੜਕ ਹਾਦਸੇ ਦੌਰਾਨ ਕਾਰਡ ਵੰਡਣਗੇ ਭਰਾ ਅਤੇ ਉਸ ਦੇ ਸਾਥੀ ਦੀ ਮੌਤ ਹੋ ਗਈ । ਉੱਥੇ ਹੀ ਇਸ ਦੀ ਜਾਣਕਾਰੀ ਦਿੰਦਿਆਂ ਹੋੲਿਅਾ ਪੁਲੀਸ ਅਧਿਕਾਰੀਅਾਂ ਨੇ ਦੱਸਿਅਾ ਕਿ ਰਾਜਪੁਰ ਥਾਣਾ ਖੇਤਰ ਦੇ ਗਾਜ਼ੀਪੁਰ ਪਿੰਡ ਵਾਸੀ ਪ੍ਰਮੋਦ ਕੁਮਾਰ ਅਤੇ ਉਸ ਦਾ ਉਸ ਦਾ ਦੋਸਤ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਨਾਨਕੇ ਘਰ ਭੈਣ ਦੇ ਵਿਆਹ ਦਾ ਡੱਬਾ ਦੇਣ ਲਈ ਜਾ ਰਹੀ ਸੀ ਕਿ ਉਸੇ ਦੌਰਾਨ ਭਿਆਨਕ ਸੜਕ ਹਾਦਸਾ ਵਾਪਰ ਗਿਆ ।

ਇਹ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਇਸ ਹਾਦਸੇ ਦੌਰਾਨ ਦੋਵੇਂ ਬਾਈਕ ਸਵਾਰ ਨੌਜਵਾਨਾਂ ਦੀ ਮੌਤ ਹੋ ਗਈ । ਉੱਥੇ ਹੀ ਪੁਲਸ ਮੁਤਾਬਕ ਪ੍ਰਮੋਦ ਸਵੇਰੇ ਖੁਦਾਗੰਜ ਰੇਲਵੇ ਸਟੇਸ਼ਨ ਦੇ ਸਾਹਮਣੇ ਲੰਘ ਰਿਹਾ ਸੀ, ਉਸ ਸਮੇਂ ਫਤਿਹਗੜ੍ਹ ਵੱਲ ਤੇਜ਼ੀ ਨਾਲ ਆ ਰਹੀ ਕਾਰ ਨੇ ਉਨ੍ਹਾਂ ਦੀ ਬਾਈਕ ਨੂੰ ਸਾਹਮਣੇ ਤੋਂ ਟੱਕਰ ਮਾਰ ਦਿੱਤੀ।

ਜ਼ਬਰਦਸਤ ਟੱਕਰ ਦੌਰਾਨ ਦੋਵੇਂ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਮੌਕੇ ਤੇ ਹਸਪਤਾਲ ਪਹੁੰਚਾਇਆ ਗਿਆ । ਜਿੱਥੇ ਡਾਕਟਰਾਂ ਦੇ ਵੱਲੋਂ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਪ੍ਰਮੋਦ ਦੀ ਭੈਣ ਦਾ ਵਿਆਹ ਬਾਈ ਮਈ ਨੂੰ ਹੋਣਾ ਹੈ। ਉੱਧਰ ਪੁਲੀਸ ਦੇ ਵੱਲੋਂ ਦੋਹਾਂ ਨੌਜਵਾਨਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤਾ ਗਿਆ ਹੈ । ਫਿਲਹਾਲ ਪੁਲਸ ਵਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।



error: Content is protected !!