ਆਈ ਤਾਜ਼ਾ ਵੱਡੀ ਖਬਰ

ਹਰ ਰੋਜ਼ ਸਡ਼ਕੀ ਹਾਦਸਿਆਂ ਦੌਰਾਨ ਕਈ ਲੋਕ ਆਪਣੀਆਂ ਕੀਮਤੀ ਜਾਨਾਂ ਗੁਆ ਰਹੇ ਹਨ । ਸਡ਼ਕੀ ਹਾਦਸੇ ਵਾਪਰਨ ਦੇ ਕਈ ਕਾਰਨ ਹਨ। ਜ਼ਿਆਦਾਤਰ ਇਹ ਹਾਦਸੇ ਮਨੁੱਖ ਦੀਆਂ ਅਣਗਹਿਲੀਆਂ, ਲਾਪ੍ਰਵਾਹੀਆਂ ਅਤੇ ਪ੍ਰਸ਼ਾਸਨ ਦੀਆਂ ਨਲਾਇਕੀਆਂ ਕਾਰਨ ਵਾਪਰਦੇ ਹਨ । ਜਿਹਨਾ ਹਾਦਸਿਆਂ ਦੌਰਾਨ ਕਈ ਪਰਿਵਾਰ ਤਬਾਹ ਹੋ ਜਾਂਦੇ ਹਨ ਕਿਉਂਕਿ ਸਡ਼ਕੀ ਹਾਦਸਿਆਂ ਦੌਰਾਨ ਕਈ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ ਤੇ ਕਈ ਅਪਾਹਿਜ ਹੋ ਜਾਂਦੇ ਹਨ । ਪਰ ਇਹ ਸੜਕੀ ਹਾਦਸੇ ਰੁਕਣ ਦਾ ਨਾਮ ਨਹੀਂ ਲੈ ਰਹੇ । ਹਰ ਰੋਜ਼ ਕਈ ਤਰ੍ਹਾਂ ਦੇ ਭਿਆਨਕ ਹਾਦਸੇ ਵਾਪਰਦੇ ਹਨ ਇਸੇ ਦੇ ਚੱਲਦੇ ਹੁਣ ਇਕ ਹੋਰ ਦਰਦਨਾਕ ਹਾਦਸਾ ਵਾਪਰਿਆ ਹੈ , ਜਿਸ ਕਾਰਨ ਕੀਮਤੀ ਜਾਨ ਚਲੀ ਗਈ ਤੇ ਕਈ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ ।

ਮਾਮਲਾ ਕੋਟਕਪੂਰਾ ਤੋਂ ਸਾਹਮਣੇ ਆਇਆ । ਜਿੱਥੇ ਕੋਟਕਪੂਰਾ ਦੇ ਮੁਕਤਸਰ ਰੋਡ ਤੇ ਬਣੇ ਰੇਲਵੇ ਪੁਲ ਤੇ ਵਾਪਰੇ ਇੱਕ ਦਰਦਨਾਕ ਹਾਦਸੇ ਨੇ ਇੱਕ ਵਿਅਕਤੀ ਦੀ ਜਾਨ ਲੈ ਲਈ , ਜਦਕਿ ਦੋ ਲੋਕ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ । ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਗਗਨਦੀਪ ਨਾਂ ਦਾ ਵਿਅਕਤੀ ਆਪਣੇ ਮਾਲਕ ਨਾਲ ਉਸ ਦੀ ਕਾਰ ਵਿੱਚ ਸਵਾਰ ਹੋ ਕੇ ਜਾ ਰਿਹਾ ਸੀ।

ਰਾਤ ਦੇ ਅੱਠ ਵਜੇ ਦੇ ਕਰੀਬ ਦਾ ਕਰੀਬ ਦਾ ਸਮਾਂ ਸੀ ਤੇ ਜਦੋਂ ਉਹ ਬੱਤੀਆਂ ਵਾਲੇ ਚੌਕ ਤੋਂ ਮੁਕਤਸਰ ਰੋਡ ਤੇ ਬਣੇ ਪੁਲ ਤੋਂ ਲੰਘ ਰਹੇ ਸਨ ਕਿ ਉਸੇ ਸਮੇਂ ਇਕ ਤੇਜ਼ ਰਫਤਾਰ ਨਾਲ ਆ ਰਹੇ ਇਕ ਘੋੜੇ ਟਰਾਲੇ ਨੇ ਉਨ੍ਹਾਂ ਨੂੰ ਜੋਰ ਨਾਲ ਟੱਕਰ ਮਾਰ ਦਿੱਤੀ । ਹਾਦਸੇ ਤੋਂ ਬਾਅਦ ਟਰਾਲਾ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ।

ਇਸ ਪੂਰੀ ਘਟਨਾ ਦੌਰਾਨ ਤਿੱਨ ਲੋਕ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ ਤੇ ਜ਼ਖ਼ਮੀਆਂ ਨੂੰ ਮੌਕੇ ਤੇ ਹਸਪਤਾਲ ਪਹੁੰਚਾਇਆ ਗਿਆ । ਜਿੱਥੇ ਕਾਰ ਡਰਾੲੀਵਰ ਗਗਨਦੀਪ ਦੀ ਮੌਕੇ ਤੇ ਹੀ ਮੌਤ ਹੋ ਗਈ। ਜਿਸ ਦੇ ਚਲਦੇ ਹੁਣ ਪਰਿਵਾਰਕ ਮੈਬਰਾਂ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ । ਉਥੇ ਹੀ ਪੁਲਸ ਵਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।


ਤਾਜਾ ਜਾਣਕਾਰੀ
ਇਥੇ ਵਾਪਰਿਆ ਇਸ ਤਰਾਂ ਭਿਆਨਕ ਹਾਦਸਾ ਛਾਈ ਸੋਗ ਦੀ ਲਹਿਰ – ਤਾਜਾ ਵੱਡੀ ਖਬਰ
ByadminJanuary 16, 2022Comments Off on ਇਥੇ ਵਾਪਰਿਆ ਇਸ ਤਰਾਂ ਭਿਆਨਕ ਹਾਦਸਾ ਛਾਈ ਸੋਗ ਦੀ ਲਹਿਰ – ਤਾਜਾ ਵੱਡੀ ਖਬਰ
Previous Postਮੋਦੀ ਸਰਕਾਰ ਨੇ ਲਿਆ ਵੱਡਾ ਫੈਸਲਾ 23 ਜਨਵਰੀ ਤੋਂ ਹੋਵੇਗਾ ਇਹ ਕੰਮ – ਤਾਜਾ ਵੱਡੀ ਖਬਰ
Next Postਮੁੰਡੇ ਨੇ ਮਰਨ ਤੋਂ ਪਹਿਲਾਂ ਇਹ ਨੋਟ ਗਰੁਪਾਂ ਚ ਸ਼ੇਅਰ ਕਰ ਕਰਤਾ ਅਜਿਹਾ ਕਾਂਡ ਸਭ ਦੇ ਹੋਸ਼