BREAKING NEWS
Search

ਇਥੇ ਬੱਦਲ ਫਟਣ ਕਾਰਨ ਮਚੀ ਤਬਾਹੀ, ਮੰਜਰ ਦੇਖ ਉੱਡੇ ਸਭ ਦੇ ਹੋਸ਼

ਆਈ ਤਾਜ਼ਾ ਵੱਡੀ ਖਬਰ 

ਇਹਨੀ ਦਿਨੀਂ ਬਰਸਾਤੀ ਮੌਸਮ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਭਿਆਨਕ ਸੜਕ ਹਾਦਸੇ ਜਿਥੇ ਪਹਾੜੀ ਰਸਤਿਆਂ ਵਿੱਚ ਵਾਪਰ ਰਹੀਆਂ ਘਟਨਾਵਾਂ ਦੇ ਕਾਰਨ ਵੀ ਭਾਰੀ ਜਾਨੀ-ਮਾਲੀ ਨੁਕਸਾਨ ਹੋ ਰਿਹਾ ਹੈ ਤੇ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਦੁਖਦਾਈ ਘਟਨਾ ਨੇ ਝੰਜੋੜ ਕੇ ਰੱਖ ਦਿੱਤਾ ਹੈ। ਹੁਣ ਇਥੇ ਬੱਦਲ ਫਟਣ ਕਾਰਨ ਮਚੀ ਤਬਾਹੀ, ਮੰਜਰ ਦੇਖ ਉੱਡੇ ਸਭ ਦੇ ਹੋਸ਼, ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਬੱਦਲ ਫਟਣ ਦੀ ਘਟਨਾ ਵਾਪਰ ਗਈ ਹੈ।

ਦੱਸ ਦਈਏ ਕਿ ਵਾਪਰੇ ਇਸ ਹਾਦਸੇ ਦੇ ਚਲਦਿਆਂ ਹੋਇਆਂ ਚੰਬਾ ਦੇ ਸਲੂਣੀ ‘ਚ ਭਾਰੀ ਨੁਕਸਾਨ ਹੋਇਆ ਹੈ। ਦੱਸ ਦਈਏ ਕਿ ਇਸ ਬੱਦਲ ਫਟਣ ਦੀ ਘਟਨਾ ਦੇ ਕਾਰਣ ਸਬ ਡਿਵੀਜ਼ਨ ਸਲੂਣੀ ਦੀ ਕੰਧਵਾੜਾ ਪੰਚਾਇਤ ਅਤੇ ਪੂਰਵਾ ਦਿਯੂਰ ਦੇ ਗੁਲੇਲ ਪਿੰਡ ਭਾਰੀ ਨੁਕਸਾਨ ਹੋਇਆ ਹੈ।ਜਿੱਥੇ ਭਦੋਗ ਪਿੰਡ ਵਿੱਚ ਇਕ ਘਰ ਉਪਰ ਢਿੱਗਾਂ ਡਿੱਗਣ ਦੀ ਖ਼ਬਰ ਵੀ ਸਾਹਮਣੇ ਆਈ ਹੈ ਜਿੱਥੇ 15 ਸਾਲਾ ਵਿਜੇ ਕੁਮਾਰ ਪੁੱਤਰ ਬਿਆਸ ਦੇਵ ਦੀ ਮੌਤ ਹੋ ਗਈ। ਉਸ ਸਮੇਂ ਸੌਂ ਰਿਹਾ ਸੀ। ਇਸ ਹਾਦਸੇ ਦੇ ਕਾਰਨ ਢਿੱਗਾਂ ਡਿੱਗਣ ਦੀ ਖਬਰ ਹੈ।

ਇਸ ਹਾਦਸੇ ਵਿੱਚ ਕਮਰੇ ਕੰਦਵਾੜਾ ਵਿੱਚ ਸੜਕ ਸਮੇਤ ਪੁਲ ਵੀ ਰੁੜ੍ਹ ਗਿਆ ਹੈ। ਕਈ ਖੇਤਰ ਪ੍ਰਭਾਵਿਤ ਹੋਏ ਹਨ ਅਤੇ ਲੋਕਾਂ ਦੇ ਘਰਾਂ ਅੰਦਰ ਮਲਬਾ ਅਤੇ ਪਾਣੀ ਵੀ ਜਮਾ ਹੋ ਗਿਆ ਹੈ। ਸਲੂਣੀ ਦੇ ਚੱਕੇਲੀ ਵਿੱਚ ਡਰੇਨ ਵਿੱਚ ਹੜ੍ਹ ਆਉਣ ਕਾਰਨ ਨੁਕਸਾਨ ਹੋਇਆ ਹੈ।ਉਥੇ ਹੀ ਚੱਕੋਲੀ ਵਿੱਚ ਇੱਕ ਘਰ ਨੂੰ ਨੁਕਸਾਨ ਪਹੁੰਚਿਆ ਹੈ। ਪਹਾੜੀ ਖੇਤਰਾਂ ਦੇ ਵਿੱਚ ਢਿੱਗਾਂ ਡਿੱਗੀਆਂ ਹਨ ਉਥੇ ਹੀ ਸਬ-ਡਵੀਜ਼ਨ ਭਰਮੌਰ ਅਧੀਨ ਪੈਂਦੇ ਪੰਘੂੜਾ ਨਾਲੇ ਵਿੱਚ ਉਸਾਰੀ ਅਧੀਨ ਪੁਲ ਟੁੱਟ ਗਿਆ ਹੈ।

ਉਥੇ ਹੀ ਕਈ ਖੇਤਰਾਂ ਵਿਚ ਹੋ ਰਹੀ ਬਰਸਾਤ ਦੇ ਚਲਦੇ ਹੋਏ ਲੋਕਾਂ ਨੂੰ ਭਾਰੀ ਮੁਸੀਬਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਅਤੇ ਕਈ ਸੜਕੀ ਰਸਤੇ ਬੰਦ ਹੋ ਗਏ ਹਨ ਅਤੇ ਆਵਾਜਾਈ ਠੱਪ ਹੋ ਗਈ ਹੈ। ਇਸ ਸਾਰੀ ਘਟਨਾ ਦੀ ਜਾਣਕਾਰੀ ਮਿਲਣ ਤੇ ਪ੍ਰਸ਼ਾਸਨ ਵੱਲੋਂ ਮੌਕੇ ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕੀਤੇ ਗਏ ਹਨ ਅਤੇ ਲੋਕਾਂ ਨੂੰ ਵੀ ਚੌਕਸੀ ਵਰਤਣ ਦੇ ਆਦੇਸ਼ ਜਾਰੀ ਕੀਤੇ ਗਏ ਹਨ।



error: Content is protected !!