ਆਈ ਤਾਜ਼ਾ ਵੱਡੀ ਖਬਰ

ਅੱਜ ਦੇ ਦੌਰ ਵਿਚ ਜਿੱਥੇ ਲੋਕਾਂ ਵੱਲੋਂ ਪੜ੍ਹੇ-ਲਿਖੇ ਹੋਣ ਦੇ ਕਾਰਨ ਸਮਾਜ ਨੂੰ ਅਗਾਂਹ ਵਧਾਉਣ ਵਾਸਤੇ ਆਪਣੀ ਨਵੀਂ ਸੋਚ ਨੂੰ ਜਾਰੀ ਰੱਖਿਆ ਜਾਂਦਾ ਹੈ। ਪਰ ਉਥੇ ਹੀ ਕੁਝ ਪਛੜੇ ਹੋਏ ਲੋਕਾਂ ਵੱਲੋਂ ਪੁਰਾਣੇ ਰੀਤੀ ਰਿਵਾਜਾਂ ਨੂੰ ਕਾਇਮ ਰੱਖਦੇ ਹੋਏ ਦਹੇਜ਼ ਵਰਗੀ ਭਿਆਨਕ ਲਾਹਨਤ ਨੂੰ ਅਜੇ ਵੀ ਜਾਰੀ ਰੱਖਿਆ ਜਾਂਦਾ ਹੈ ਅਤੇ ਜਿਸ ਦਾ ਸ਼ਿਕਾਰ ਬਹੁਤ ਸਾਰੀਆਂ ਕੁੜੀਆਂ ਹੋ ਜਾਂਦੀਆਂ ਹਨ। ਵਿਆਹ ਤੋਂ ਬਾਅਦ ਜਿੱਥੇ ਬਹੁਤ ਸਾਰੇ ਸਹੁਰੇ ਪਰਿਵਾਰ ਵੱਲੋਂ ਕੁੜੀਆਂ ਨੂੰ ਦਹੇਜ਼ ਦੀ ਬਲੀ ਚੜ੍ਹਾ ਦਿੱਤਾ ਜਾਂਦਾ ਹੈ ਉਥੇ ਹੀ ਇਸ ਨੂੰ ਲੈ ਕੇ ਤੰਗ-ਪਰੇਸ਼ਾਨ ਕਰਨ ਵਾਲੀਆਂ ਬਹੁਤ ਸਾਰੀਆਂ ਵਿਆਹੁਤਾ ਲੜਕੀਆਂ ਵੱਲੋਂ ਵੀ ਗੁੱਸੇ ਵਿਚ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਜਾਂਦੀ ਹੈ।

ਦਹੇਜ ਵਰਗੀ ਲਾਹਣਤ ਨੂੰ ਲੈ ਕੇ ਆਏ ਦਿਨ ਕੋਈ ਨਾ ਕੋਈ ਖ਼ਬਰ ਸਾਹਮਣੇ ਆ ਜਾਂਦੀ ਹੈ। ਹੁਣ ਚਲਦੇ ਹੋਏ ਵਿਆਹ ਵਿਚ ਇਕ ਘਟਨਾ ਵਾਪਰੀ ਹੈ ਜਿੱਥੇ ਲਾੜੇ ਵੱਲੋਂ ਅਜਿਹਾ ਕੀਤਾ ਗਿਆ ਹੈ ਜਿਸ ਕਾਰਨ ਸਭ ਪਾਸੇ ਸ਼ਲਾਘਾ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਬਿਹਾਰ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਵਿਆਹ ਦੇ ਵਿੱਚ ਲੜਕੇ ਪਰਿਵਾਰ ਵੱਲੋਂ ਦਹੇਜ ਨੂੰ ਲੈ ਕੇ ਲੜਕੀ ਪਰਿਵਾਰ ਨਾਲ ਝਗੜਾ ਕਰ ਲਿਆ ਗਿਆ। ਜਿੱਥੇ ਲੜਕੇ ਦੇ ਪਿਤਾ ਵੱਲੋਂ ਆਪਣੇ ਬੇਟੇ ਦੇ ਵਿਆਹ ਉਪਰ ਲੜਕੀ ਪਰਿਵਾਰ ਤੋਂ ਦਹੇਜ਼ ਮੰਗਿਆ ਜਾ ਰਿਹਾ ਸੀ। ਜਿਸ ਨੂੰ ਲੈ ਲੜਕੀ ਪਰਿਵਾਰ ਕਾਫ਼ੀ ਪ੍ਰੇਸ਼ਾਨੀ ਵਿੱਚ ਸੀ।

ਇਸ ਮਾਮਲੇ ਦੀ ਜਾਣਕਾਰੀ ਲੜਕੇ ਨੂੰ ਮਿਲਣ ਤੇ ਤੁਰੰਤ ਹੀ ਉਸ ਵੱਲੋਂ ਲੜਕੀ ਦੇ ਘਰ ਪਹੁੰਚ ਕੀਤੀ ਗਈ ਅਤੇ ਵਿਆਹ ਦੀ ਪੇਸ਼ਕਸ਼ ਕਰਨ ਤੋਂ ਬਾਅਦ ਲੜਕੀ ਦੇ ਨਾਲ ਮੰਦਰ ਵਿਚ ਵਿਆਹ ਕਰਵਾ ਲਿਆ ਗਿਆ। ਜਿੱਥੇ ਹੁਣ ਲਾੜਾ ਅਤੇ ਲਾੜੀ ਵੱਲੋਂ ਆਪਣੇ ਪਰਿਵਾਰ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਲਾੜੀ ਅਜੇ ਆਪਣੇ ਪੇਕੇ ਘਰ ਹੀ ਰਹਿ ਰਹੀ ਹੈ। ਉੱਥੇ ਹੀ 23 ਸਾਲਾ ਰਵਿੰਦਰ ਕੁਮਾਰ ਵੱਲੋਂ ਜਿੱਥੇ 23 ਸਾਲਾਂ ਦੀ ਨੇਹਾ ਦੇ ਨਾਲ ਵਿਆਹ ਕਰਵਾਇਆ ਗਿਆ ਹੈ। ਲੜਕਾ ਜਿੱਥੇ ਦਿੱਲੀ ਦੇ ਵਿਚ ਇਕ ਕੰਪਨੀ ਵਿਚ ਨੌਕਰੀ ਕਰਦਾ ਹੈ।

ਉਥੇ ਹੀ ਉਸ ਨੇ ਦੱਸਿਆ ਕਿ ਰਿਸ਼ਤਾ ਤੈਅ ਹੋਣ ਤੋਂ ਬਾਅਦ 6 ਮਹੀਨੇ ਤੋਂ ਲੈ ਕੇ ਹੁਣ ਤੱਕ ਦੋਹਾਂ ਵੱਲੋਂ ਆਪਸ ਵਿੱਚ ਫੋਨ ਤੇ ਗੱਲਬਾਤ ਕੀਤੀ ਜਾ ਰਹੀ। ਜਿਸ ਦੌਰਾਨ ਉਨ੍ਹਾਂ ਵਿੱਚ ਪਿਆਰ ਕਾਇਮ ਹੋ ਗਿਆ ਅਤੇ ਹੁਣ ਇਸ ਰਿਸ਼ਤੇ ਤੋਂ ਇਨਕਾਰ ਕਰਨਾ ਉਨ੍ਹਾਂ ਲਈ ਮੁਸ਼ਕਿਲ ਸੀ। ਲੜਕੇ ਵੱਲੋਂ ਚੁੱਕੇ ਗਏ ਇਸ ਕਦਮ ਦੀ ਸ਼ਲਾਘਾ ਕੀਤੀ ਜਾ ਰਹੀ ਹੈ।


ਤਾਜਾ ਜਾਣਕਾਰੀ
ਇਥੇ ਚਲਦੇ ਵਿਆਹ ਚ ਵਾਪਰੀ ਅਨੋਖੀ ਘਟਨਾ, ਲਾੜੇ ਨੇ ਕੀਤਾ ਅਜਿਹਾ ਕਾਰਨਾਮਾ- ਬਣ ਗਈ ਮਿਸਾਲ
ByadminApril 18, 2022Comments Off on ਇਥੇ ਚਲਦੇ ਵਿਆਹ ਚ ਵਾਪਰੀ ਅਨੋਖੀ ਘਟਨਾ, ਲਾੜੇ ਨੇ ਕੀਤਾ ਅਜਿਹਾ ਕਾਰਨਾਮਾ- ਬਣ ਗਈ ਮਿਸਾਲ
Previous Postਪੰਜਾਬ ਚ ਇਥੇ ਇਹ ਵਿਅਕਤੀ ਰਾਤੋ ਰਾਤ ਬਣ ਗਿਆ ਕਰੋੜਪਤੀ ,ਨਹੀਂ ਰਿਹਾ ਖੁਸ਼ੀ ਦਾ ਟਿਕਾਣਾ-ਤਾਜਾ ਵੱਡੀ ਖਬਰ
Next Postਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਦੇ ਪਰਿਵਾਰ ਨੂੰ ਲੈਕੇ ਆਈ ਇਹ ਵੱਡੀ ਖਬਰ, ਸਾਰੇ ਪਾਸੇ ਹੋ ਗਈ ਚਰਚਾ