ਆਈ ਤਾਜ਼ਾ ਵੱਡੀ ਖਬਰ
ਅਜੋਕੇ ਸਮੇਂ ਵਿੱਚ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆ ਜਾਂਦੇ ਹਨ ਜੋ ਸਾਡੇ ਪੁਰਾਣੇ ਇਤਿਹਾਸ ਨੂੰ ਸਾਡੇ ਸਾਹਮਣੇ ਲਿਆ ਕੇ ਰੱਖ ਲੈਂਦੇ ਹਨ ਪਰ ਇਸ ਇਤਿਹਾਸ ਨੂੰ ਜਾਣਕੇ ਲੋਕ ਵੀ ਹੈਰਾਨ ਰਹਿ ਜਾਂਦੇ ਹਨ। ਸਾਹਮਣੇ ਆਉਣ ਵਾਲੀ ਸਾਡੀ ਸੱਭਿਅਤਾ ਤੋਂ ਜਿੱਥੇ ਸਾਡੇ ਬਜ਼ੁਰਗਾਂ ਦੇ ਰਹਿਣ ਸਹਿਣ ਦਾ ਪਤਾ ਚਲਦਾ ਹੈ। ਉੱਥੇ ਹੀ ਪੁਰਾਣੇ ਬਹੁਤ ਸਾਰੇ ਅਜਿਹੇ ਰਾਜ ਵੀ ਸਾਹਮਣੇ ਆਉਂਦੇ ਹਨ ਜਿੱਥੇ ਪਤਾ ਲਗਦਾ ਹੈ ਕਿ ਉਸ ਸਮੇਂ ਦੇ ਵਿੱਚ ਵੀ ਉਹਨਾਂ ਲੋਕਾਂ ਵੱਲੋਂ ਇਸ ਤਰ੍ਹਾਂ ਦੀ ਜ਼ਿੰਦਗੀ ਬਤੀਤ ਕੀਤੀ ਜਾਂਦੀ ਸੀ। ਅੱਜ ਦੇ ਸਮੇਂ ਜਿਥੇ ਅਸੀਂ ਆਖਦੇ ਹਾਂ ਕਿ ਵਿਗਿਆਨ ਨੇ ਬਹੁਤ ਤਰੱਕੀ ਕਰ ਲਈ ਹੈ ਪਰ ਉਸ ਸਮੇਂ ਦੇ ਲੋਕਾਂ ਦੀ ਤਰਕ ਵੀ ਬਹੁਤ ਜ਼ਿਆਦਾ ਦੂਰ ਅੰਦੇਸ਼ੀ ਵਾਲੀ ਸੀ।
ਜਿਨ੍ਹਾਂ ਵੱਲੋਂ ਆਪਣੇ ਘਰਾਂ ਨੂੰ ਬਣਾਉਂਦੇ ਸਮੇਂ ਬਹੁਤ ਕੁਝ ਦੇਖਿਆ ਜਾਂਦਾ ਸੀ। ਹੁਣ ਉੱਥੇ ਖੁਦਾਈ ਦੌਰਾਨ ਬਾਰਾਂ ਸੌ ਸਾਲ ਪੁਰਾਣੀ ਹਵੇਲੀ ਮਿਲੀ ਹੈ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਇਜ਼ਰਾਈਲ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਵਿਸ਼ਾਲ ਬਾਰਾਂ ਸੌ ਸਾਲ ਪੁਰਾਣੀ ਹਵੇਲੀ ਦਾ ਪਤਾ ਲੱਗਿਆ ਹੈ। ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਇਹ ਹਵੇਲੀ ਜਿੱਥੇ ਬਹੁਤ ਸ਼ਾਨਦਾਰ ਬਣਾਈ ਗਈ ਹੈ ਉਥੇ ਹੀ ਇਸ ਦੀ ਬਣਤਰ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ ਇਸ ਹਵੇਲੀ ਦਾ ਮਾਲਕ ਖੁਸ਼ਹਾਲ ਹੋਵੇਗਾ, ਜਿਸ ਵੱਲੋਂ ਅਜੇਹੀ ਹਵੇਲੀ ਬਣਾਈ ਗਈ ਸੀ।
ਉਨ੍ਹਾਂ ਦੱਸਿਆ ਕਿ ਜਿੱਥੇ ਇਸ ਹਵੇਲੀ ਦੇ ਵਿੱਚ ਬੇਸਮੇਂਟ ਬਣਾਏ ਗਏ ਅਤੇ ਉਨ੍ਹਾਂ ਦੀ ਬਹੁਤ ਮਜਬੂਤ ਕੀਤੀ ਗਈ ਸੀ ਜੋ ਕਿ ਜ਼ਮੀਨ ਤੋਂ ਕਾਫੀ ਥੱਲੇ ਬਣਾਏ ਗਏ ਸਨ। ਉੱਥੇ ਹੀ ਥੱਲੇ ਬਣਾਏ ਗਏ ਬੇਸਮੈਂਟ ਦੇ ਵਿਚ ਇਨ੍ਹਾਂ ਕਮਰਿਆਂ ਤੱਕ ਜਾਣ ਵਾਸਤੇ ਵੀ ਆਸਾਨੀ ਦੇ ਨਾਲ ਆਉਣ ਜਾਣ ਲਈ ਰਸਤੇ ਬਣਾਏ ਗਏ ਸਨ।
ਉੱਥੇ ਹੀ ਇਸ ਘਰ ਦੀ ਹਵੇਲੀ ਦੇ ਵਿੱਚ ਜਿੱਥੇ ਹਵੇਲੀ ਦੇ ਹੇਠਾਂ ਪਥਰਾਂ ਦੇ ਬਣੇ ਹੋਏ ਸਦੀਆਂ ਪੁਰਾਣੇ ਭੂਮੀਗਤ ਤਹਿਖਾਨੇ ਦੀ ਖੋਜ ਕੀਤੀ ਗਈ ਹੈ। ਉਥੇ ਹੀ ਅਜਿਹੇ ਪੱਥਰਾਂ ਦੀ ਵਰਤੋਂ ਕੀਤੀ ਗਈ ਸੀ ਜੋ ਰੇਗਿਸਤਾਨ ਦੇ ਸੂਰਜ ਤੋਂ ਬਚਾਉਦੇ ਸਨ। ਜਿੱਥੇ ਪੁਰਾਣੇ ਮਿੱਟੀ ਦੇ ਭਾਂਡੇ ਮਿਲੇ ਹਨ ਉੱਥੇ ਹੀ ਵਿਸ਼ਾਲ ਕਮਰਿਆਂ ਦੇ ਵਿੱਚੋਂ ਇੱਕ ਰਸਤਾ ਵੱਖਰਾ ਜਾਂਦਾ ਸੀ ਜਿਸ ਤੋਂ ਅੰਦਾਜ਼ਾ ਲਗਾਇਆ ਗਿਆ ਹੈ ਕਿ ਉਥੇ ਰਹਿਣ ਵਾਲੇ ਲੋਕ ਠੰਡੇ ਪਾਣੀ ਦੀ ਵਰਤੋ ਕਰਦੇ ਸਨ।
ਤਾਜਾ ਜਾਣਕਾਰੀ