ਆਈ ਤਾਜਾ ਵੱਡੀ ਖਬਰ

ਇਕ ਔਰਤ ਨੇ ਕਰਵਾਇਆ ਅਨੋਖਾ ਵਿਆਹ, ਹਰ ਕੋਈ ਦੇਖ ਕੇ ਰਹਿ ਗਿਆ ਹੈਰਾਨ। ਦਰਾਅਸਲ ਕੁੜੀ ਨੇ ਇਕ ਗੰਦੇ ਨਾਲੇ ਨਾਲ ਕਰਵਾਇਆ ਵਿਆਹ, ਵਿਆਹ ਵਿਚ ਸਾਮਿਲ ਹੋਏ ਮਹਿਮਾਨ ਬਦਬੂ ਕਰਕੇ ਹੋਏ ਬਿਮਾਰ ਅਤੇ ਕਰਨ ਲੱਗੇ ਉਲਟੀਆਂ। ਜੇਕਰ ਪ੍ਰਦੂਸ਼ਣ ਦੀ ਗੱਲ ਕਰੀਏ ਤਾਂ ਆਏ ਦਿਨ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਦੂਜੇ ਪਾਸੇ ਗਲੋਬਲ ਵਾਰਮਿੰਗ ਕਰਕੇ ਨਦੀਆਂ ਅਤੇ ਸਮੁੰਦਰਾਂ ਦੇ ਹਾਲਤਾ ਵੀ ਖਰਾਬ ਹੁੰਦੇ ਜਾ ਰਹੇ ਹਨ। ਕਿਉਕਿ ਇਹ ਕਿਹਾ ਜਾ ਰਿਹਾ ਹੈ ਕਿ ਕਈ ਨਦੀਆਂ ਤਾਂ ਸੁੱਕਣ ਦੀ ਕਗਾਰ ‘ਤੇ ਪਹੁੰਚ ਚੁੱਕੀਆ ਹਨ ਜਦਕਿ ਕੁਝ ਕੁ ਦੀ ਹੋਂਦ ਖਤਮ ਵੀ ਹੋ ਚੁੱਕੀ ਹੈ। ਉਥੇ ਹੀ ਕੁਝ ਨਦੀਆਂ ਬਹੁਤ ਜਿਆਦਾ ਗੰਦੀਆਂ ਹੋ ਚੁੱਕੀਆ ਹਨ ਐਨਾ ਹੀ ਬਸ ਨਹੀ ਸਗੋ ਉਹ ਨਾਲਿਆਂ ਵਿਚ ਵੀ ਬਦਲ ਚੁੱਕੀਆ ਹਨ।

ਹਾਲਾਂਕਿ ਇਨ੍ਹਾਂ ਗੰਦੀਆਂ ਹੋ ਚੁੱਕੀਆ ਨਦੀਆਂ ਦੀ ਸਫਾਈ ਲਈ ਭਾਵੇ ਹਰ ਸੰਭਵ ਕੋਸ਼ਿਸ ਕੀਤੀ ਜਾਦੀ ਹੈ। ਅਤੇ ਜਾ ਰਹੇ ਹਨ। ਜਿਸ ਪ੍ਰਤੀ ਸਮੇ ਸਮੇ ਉਤੇ ਆਮ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾਦਾ ਹੈ। ਪਰ ਜਿਸ ਤਰੀਕੇ ਨਾਲ ਇਸ ਔਰਤ ਵੱਲੋ ਜਾਗਰੂਕਤਾ ਫੈਲਾਉਣ ਦੀ ਕੋਸ਼ਿਸ ਕੀਤੀ ਗਈ ਉਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਦੱਸ ਦਈਏ ਕਿ ਇਕ ਔਰਤ ਨੇ ਸਫਾਈ ਦੀ ਮਹੱਤਤਾ ਨੂੰ ਸਮਝਾਉਣ ਲਈ ਇਕ ਪ੍ਰਦੂਸ਼ਿਤ ਨਾਲੇ ਨਾਲ ਵਿਆਹ ਕਰਵਾਇਆ ਹੈ। ਹਲਾਂਕਿ ਕਿ ਤੁਸੀ ਇਸ ਤਰ੍ਹਾਂ ਦੇ ਕਈ ਵਹਿਮਾਂ-ਭਰਮਾਂ ਬਾਰੇ ਸੁਣਿਆ ਹੀ ਹੋਵੇਗਾ ਕਿ ਕੁਝ ਲੋਕ ਵਹਿਮ-ਭਰਮ ਦੇ ਕਾਰਨ ਹੀ ਜਾਨਵਰਾਂ ਜਾਂ ਪੌਦਿਆਂ ਨਾਲ ਵਿਆਹ ਕਰਵਾਉਂਦੇ ਹਨ। ਇਸ ਤਰ੍ਹਾਂ ਇਕ ਗੰਦੇ ਨਾਲੇ ਨਾਲ ਵਿਆਹ ਕਰਵਾਉਣ ਦਾ ਮਾਮਲਾ ਪਹਿਲੀ ਵਾਰ ਹੀ ਸੁਣਿਆ ਹੋਵੇਗਾ।

ਇਸ ਸਬੰਧੀ ਰਿਪੋਰਟਾਂ ਦੇ ਅਨੁਸਾਰ ਇਕ ਮਹਿਲਾ ਨੇ ਜਿਸ ਗੰਦੇ ਨਾਲੇ ਨਾਲ ਵਿਆਹ ਕਰਵਾਇਆ ਹੈ, ਉਸ ਨੂੰ ਏਵੋਕ ਨਦੀ ਦੇ ਨਾਂਅ ਨਾਲ ਜਾਣਿਆ ਜਾਦਾ ਹੈ, ਜਿਹੜਾ ਬ੍ਰਿਟੇਨ ਵਿੱਚ ਮੌਜੂਦ ਹੈ। ਦੱਸ ਦਈਏ ਕਿ ਵਿਆਹ ਰਚਾਉਣ ਵਾਲੀ ਮਹਿਲਾ ਦਾ ਨਾਂਅ ਮੇਘਨ ਟਰੰਪ ਹੈ ਜੋ ਕਿ ਪੇਸ਼ੇ ਤੋਂ ਤੈਰਾਕ ਹੈ। ਇਸ ਅਜੀਬੋ ਗਰੀਬ ਵਿਆਹ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਕਾਫੀ ਜਿਆਦਾ ਵਾਇਰਲ ਹੋ ਰਹੀਆਂ ਹਨ।

ਉਥੇ ਹੀ ਜੇਕਰ ਏਵੋਨ ਨਦੀ ਬਾਰੇ ਗੱਲ ਕਰੀਏ ਤਾਂ ਕਿਹਾ ਜਾ ਰਿਹਾ ਹੈ ਕਿ ਪਹਿਲਾ ਇਹ ਨਦੀ ਬਹੁਤ ਹੀ ਸਾਫ਼ ਹੁੰਦੀ ਸੀ ਪਰ ਹੌਲੀ ਹੌਲੀ ਇਸ ਨਦੀ ਵਿੱਚ ਹਰ ਪਾਸੇ ਸਿਰਫ਼ ਗੰਦਗੀ ਫੈਲਣੀ ਸ਼ੁਰੂ ਹੋ ਗਈ, ਕਿਉਂਕਿ ਪੂਰੇ ਸ਼ਹਿਰ ਦੀ ਗੰਦਗੀ ਇਸ ਨਦੀ ਵਿੱਚ ਸੁੱਟੀ ਜਾਦੀ ਸੀ। ਜਾਣਕਾਰੀ ਦੇ ਮੁਤਾਬਿਕ ਇਸ ਅਜੀਬ ਵਿਆਹ ਵਿਚ ਲਾੜੀ ਦੇ ਰਿਸ਼ਤੇਦਾਰਾਂ ਤੋਂ ਲੈ ਕੇ ਦੋਸਤਾਂ ਤੱਕ ਕਈ ਮਹਿਮਾਨ ਵੀ ਸ਼ਾਮਿਲ ਹੋਏ ਸਨ ਪਰ ਸਾਰੇ ਲੋਕ ਗੰਦਗੀ ਦੀ ਬਦਬੂ ਬਰਦਾਸ਼ਤ ਨਹੀ ਕਰ ਪਾਏ ਜਿਸ ਕਾਰਨ ਉਨ੍ਹਾਂ ਦੀ ਸਿਹਤ ਖਰਾਬ ਹੋ ਗਈ ਜਦਕਿ ਕਈਆਂ ਮਹਿਮਾਨਾਂ ਨੇ ਤਾਂ ਉਥੇ ਹੀ ਉਲਟੀਆਂ ਵੀ ਸ਼ੁਰੂ ਵੀ ਕਰ ਦਿੱਤੀਆਂ ਸੀ।


ਤਾਜਾ ਜਾਣਕਾਰੀ
ਇਥੇ ਕੁੜੀ ਨੇ ਕਰਵਾ ਲਿਆ ਗੰਦੇ ਨਾਲੇ ਨਾਲ ਵਿਆਹ , ਪੁੱਜੇ ਮਹਿਮਾਨ ਬਦਬੂ ਕਾਰਨ ਕਰਨ ਲੱਗੇ ਉਲਟੀਆਂ
ByadminJuly 10, 2023Comments Off on ਇਥੇ ਕੁੜੀ ਨੇ ਕਰਵਾ ਲਿਆ ਗੰਦੇ ਨਾਲੇ ਨਾਲ ਵਿਆਹ , ਪੁੱਜੇ ਮਹਿਮਾਨ ਬਦਬੂ ਕਾਰਨ ਕਰਨ ਲੱਗੇ ਉਲਟੀਆਂ
Previous Postਸਿੱਖਾਂ ਲਈ ਮਾਣ ਵਾਲੀ ਗੱਲ , ਅਮਰੀਕਾ ਦੀ ਰਾਜਧਾਨੀ ‘ਚ ਪੜ੍ਹਾਇਆ ਜਾਵੇਗਾ ਸਿੱਖ ਧਰਮ
Next Postਬੱਚੇ ਖੇਡ ਰਹੇ ਸਨ ਭੂਤਾਂ ਵਾਲੀ ਗੇਮ , ਫਿਰ ਵਾਪਰਿਆ ਅਜਿਹਾ 36 ਬੱਚੇ ਪਹੁੰਚੇ ਹਸਪਤਾਲ