ਆਈ ਤਾਜਾ ਵੱਡੀ ਖਬਰ
ਇਸ ਹਾਲਤ ਵਿਚ ਮਿਲੀ 3000 ਸਾਲ ਪੁਰਾਣੀ ਕਾਂਸੀ ਦੀ ਤਲਵਾਰ। ਦੇਖ ਹਰ ਕੋਈ ਹੈਰਾਨ ਰਿਹਾ ਗਿਆ। ਇਹ ਮਾਮਲਾ ਜਰਮਨੀ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ 3000 ਸਾਲ ਪੁਰਾਣੀ ਕਾਂਸੀ ਦੀ ਤਲਵਾਰ ਮਿਲੀ। ਜਾਣਕਾਰੀ ਦੇ ਅਨੁਸਾਰ ਵਿਗਿਆਨੀਆਂ ਨੇ ਇਕ ਪੁਰਾਣੀ ਕਾਂਸੀ ਯੁੱਗ ਦੀ ਤਲਵਾਰ ਦੀ ਖੋਜ ਕੀਤੀ ਹੈ। ਜੋ ਬਹੁਤ ਵਧੀਆ ਢੰਗ ਨਾਲ ਸੁਰੱਖਿਅਤ ਹੈ ਅਤੇ ਅੱਜ ਵੀ ਚਮਕਦੀ ਹੋਈ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਮੀਡੀਆ ਰਿਪੋਰਟਾਂ ਦੇ ਮੁਤਾਬਿਕ 3,000 ਸਾਲ ਪੁਰਾਣਾ ਇਹ ਹਥਿਆਰ ਬੇਹੱਦ ਦੁਰਲੱਭ ਹੈ। ਇਹ ਬਾਵੇਰੀਆ ਦੇ ਨੌਰਡਲਿੰਗਨ ਸ਼ਹਿਰ ਵਿੱਚ ਇੱਕ ਆਦਮੀ, ਔਰਤ ਅਤੇ ਬੱਚੇ ਦੀ ਕਬਰ ਦੇ ਅੰਦਰੋਂ ਬਰਾਮਦ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਇਸ ਸਬੰਧੀ ਪੁਰਾਤੱਤਵ ਵਿਗਿਆਨੀਆਂ ਦਾ ਕਹਿਣਾ ਹੈ ਕਿ ਨੌਰਡਲਿੰਗੇਨ ਸ਼ਹਿਰ ਵਿਚ ਮਿਲੀ ਇਹ ਤਲਵਾਰ 3000 ਸਾਲ ਪੁਰਾਣੀ ਹੈ। ਜਦੋਂ ਇਸ ਤਲਵਾਰ ਨੂੰ ਚੁੱਕ ਕੇ ਸਾਫ਼ ਕੀਤਾ ਗਿਆ ਤਾਂ ਪਤਾ ਲੱਗਾ ਕਿ ਇਹ ਨਾ ਸਿਰਫ਼ ਅੱਜ ਵੀ ਪੂਰੀ ਤਰ੍ਹਾਂ ਸੁਰੱਖਿਅਤ ਹੈ, ਇਸ ਦੀ ਚਮਕ ਵੀ ਬਰਕਰਾਰ ਹੈ। ਇਸ ਤੋਂ ਇਲਾਵਾ ਮੀਡੀਆ ਰਿਪੋਰਟਾਂ ਦੇ ਮੁਤਾਬਿਕ ਤਲਵਾਰ ਇੱਕ ਕਬਰ ਵਿੱਚ ਮਿਲੀ ਹੈ ਜਿੱਥੇ ਤਿੰਨ ਲੋਕਾਂ ਨੂੰ ਦਫ਼ਨਾਇਆ ਗਿਆ ਸੀ।
ਇਨ੍ਹਾਂ ਵਿਚ ਇਕ ਆਦਮੀ, ਇਕ ਔਰਤ ਅਤੇ ਇਕ ਨੌਜਵਾਨ ਸੀ। ਇਸ ਤੋਂ ਇਲਾਵਾ ਇਸ ਤਲਵਾਰ ਦੇ ਨਾਲ ਨਾਲ ਕਾਂਸੀ ਦੀਆਂ ਕੁਝ ਵਸਤੂਆਂ ਵੀ ਦੱਬੀਆਂ ਹੋਈਆਂ ਸਨ। ਦੱਸ ਦਈਏ ਕਿ ਪੁਰਾਤੱਤਵ ਵਿਗਿਆਨੀਆਂ ਦਾ ਕਹਿਣਾ ਹੈ ਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਤਿੰਨੇ ਵਿਅਕਤੀ ਇੱਕ ਦੂਜੇ ਨਾਲ ਸਬੰਧਿਤ ਸਨ ਜਾਂ ਨਹੀਂ। ਸਬੰਧਿਤ ਸੀ ਤਾਂ ਇਨ੍ਹਾਂ ਦਾ ਆਪਸ ਵਿਚ ਕੀ ਰਿਸ਼ਤਾ ਸੀ। ਇਸ ਤੋਂ ਇਲਾਵਾ ਇਸ ਸਬੰਧੀ ਬੀਐਲਐਫਡੀ ਨੇ ਕਿਹਾ ਕਿ ਇਸ ਸਮੇਂ ਤੋਂ ਤਲਵਾਰਾਂ ਲੱਭਣਾ ਅਸਾਧਾਰਨ ਹੈ।
19ਵੀਂ ਸਦੀ ਦੇ ਅਵਸ਼ੇਸ਼ਾਂ ਦੀ ਖੁਦਾਈ ਵਿੱਚ ਅਕਸਰ ਅਜਿਹੀਆਂ ਚੀਜ਼ਾਂ ਮਿਲੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਬਿਆਨ ‘ਚ ਕਿਹਾ ਕਿ ਖੁਦਾਈ ‘ਚ ਮਿਲੀ ਤਲਵਾਰ ਉਤੇ ਪਿੱਤਲ ਦਾ ਹੈਂਡਲ ਹੈ ਅਤੇ ਇਸ ਨੂੰ ਬਣਾਉਣ ਲਈ ਪੂਰੀ ਤਰ੍ਹਾਂ ਕਾਂਸੀ ਦੀ ਵਰਤੋਂ ਕੀਤੀ ਗਈ ਹੈ।
ਤਾਜਾ ਜਾਣਕਾਰੀ