ਆਈ ਤਾਜ਼ਾ ਵੱਡੀ ਖਬਰ
ਜਿੱਥੇ ਹਾਲੇ ਤੱਕ ਪੂਰੀ ਦੁਨੀਆ ਕੋਰੋਨਾ ਮਹਾਂਮਾਰੀ ਤੋਂ ਉੱਭਰ ਨਹੀਂ ਸਕੀ । ਹਾਲੇ ਵੀ ਦੁਨੀਆਂ ਭਰ ਦੇ ਕਈ ਦੇਸ਼ ਕੋਰੋਨਾ ਮਹਾਂਮਾਰੀ ਨੂੰ ਹਰਾ ਨਹੀਂ ਸਕੇ । ਇਸੇ ਵਿਚਾਲੇ ਹੁਣ ਕੁਦਰਤੀ ਆਫ਼ਤਾਂ ਮਨੁੱਖੀ ਜ਼ਿੰਦਗੀ ਤੇ ਕੁਝ ਇਸ ਕਦਰ ਹਾਵੀ ਹੁੰਦੀਆਂ ਨਜ਼ਰ ਆ ਰਹੀਆਂ ਹਨ ਜਿਸ ਦੇ ਚੱਲਦੇ ਲੋਕਾਂ ਦਾ ਕਈ ਪ੍ਰਕਾਰ ਦਾ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ ਹੈ । ਇਸੇ ਵਿਚਾਲੇ ਹੁਣ ਇੱਕ ਵਾਰ ਫਿਰ ਤੋਂ ਕੁਦਰਤ ਦਾ ਕਹਿਰ ਵੇਖਣ ਨੂੰ ਮਿਲਿਆ ਹੈ । ਇਕ ਵਾਰ ਫਿਰ ਤੋਂ ਭੁਚਾਲ ਦੇ ਝਟਕਿਆਂ ਨੇ ਧਰਤੀ ਹਿਲਾ ਦਿੱਤੀ ਹੈ । ਦਰਅਸਲ ਇਸ ਵਾਰ ਭੂਚਾਲ ਦੇ ਝਟਕੇ ਵੈਲਿੰਗਟਨ ਪਾਪੂਆ ਨਿਊ ਗਿਨੀ ਦੇ ਦੂਰ ਦੁਰਾਡੇ ਇਲਾਕਿਆਂ ਵਿੱਚ ਆਇਆ ।
ਜਿਸ ਦੇ ਚੱਲਦੇ ਪੂਰੀ ਧਰਤੀ ਕੰਬ ਉੱਠੀ ਤੇ ਇਸ ਭੁਕੰਪ ਦੇ ਝਟਕਿਆਂ ਕਾਰਨ ਘੱਟੋ ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ । ਉੱਥੇ ਹੀ ਇਸ ਭੂਚਾਲ ਦੀ ਤੀਬਰਤਾ 7.6 ਦੱਸੀ ਜਾ ਰਹੀ ਹੈ । ਇਸ ਪੂਰੀ ਘਟਨਾ ਦੌਰਾਨ ਕੁਝ ਲੋਕ ਗੰਭੀਰ ਰੂਪ ਨਾਲ ਜ਼ਖਮੀ ਵੀ ਹੋਏ ਹਨ । ਜਿਨ੍ਹਾਂ ਨੂੰ ਹਸਪਤਾਲ ਵਿਖੇ ਭਰਤੀ ਕਰਵਾ ਦਿੱਤਾ ਗਿਆ ਹੈ । ਕੁਝ ਇਮਾਰਤਾਂ ਵੀ ਇਸ ਭੂਚਾਲ ਕਾਰਨ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੀਆਂ ਗਈਆਂ ਹਨ । ਭੂਚਾਲ ਦੇ ਝਟਕੇ ਪੂਰੇ ਦੇਸ਼ ਭਰ ਦੇ ਵਿੱਚ ਮਹਿਸੂਸ ਕੀਤੇ ਗਏ ।
ਮੋਰੋਬੇ ਦੇ ਸੂਬਾਈ ਆਫ਼ਤ ਨਿਰਦੇਸ਼ਕ ਚਾਰਲੀ ਮਸਾਂਗੇ ਨੇ ਦੱਸਿਆ ਕਿ ਸੋਨੇ ਦੀ ਖਾਣ ਵਾਲੇ ਸ਼ਹਿਰ ਵਾਊ ਵਿੱਚ ਜ਼ਮੀਨ ਖਿਸਕਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਹੋਰ ਲੋਕ ਜ਼ਖ਼ਮੀ ਹੋ ਗਏ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਭੂਚਾਲ ਨੇ ਕੁਝ ਘਰਾਂ ਪੇਂਡੂ ਸੜਕਾਂ ਸਿਹਤ ਕੇਂਦਰਾ ਹਾਈਵੇਅ ਨੂੰ ਵੀ ਬੁਰੀ ਤਰ੍ਹਾਂ ਦੇ ਨਾਲ ਨੁਕਸਾਨ ਪਹੁੰਚਾਇਆ ਹੈ ਇਸ ਭੂਚਾਲ ਕਾਰਨ ਆਮ ਲੋਕਾਂ ਦਾ ਕਾਫ਼ੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ ।
ਉਨ੍ਹਾਂ ਦੱਸਿਆ ਕਿ ਖੇਤਰ ਵਿੱਚ ਹੋਏ ਨੁਕਸਾਨ ਅਤੇ ਜਾਨੀ ਨੁਕਸਾਨ ਦਾ ਪਤਾ ਲਗਾਉਣ ਲਈ ਅਜੇ ਕੁਝ ਸਮਾਂ ਲੱਗ ਸਕਦਾ ਹੈ ਤੇ ਭੂਚਾਲ ਦੇ ਕੇਂਦਰ ਦੇ ਆਲੇ ਦੁਆਲੇ ਖੇਤਰ ਦੀ ਘੱਟ ਆਬਾਦੀ ਅਤੇ ਉੱਚ ਉੱਚੀਆਂ ਇਮਾਰਤਾਂ ਕਾਰਨ ਕਿਸੇ ਵੱਡੀ ਤਬਾਹੀ ਦੀ ਸੰਭਾਵਨਾ ਨਹੀਂ ਹੈ । ਪਰ ਜਿਸ ਪ੍ਰਕਾਰ ਦੇ ਨਾਲ ਇੱਥੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਉਸ ਦੇ ਚੱਲਦੇ ਲੋਕਾਂ ਵਿੱਚ ਕਾਫ਼ੀ ਡਰ ਅਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ।
ਤਾਜਾ ਜਾਣਕਾਰੀ