ਆਈ ਤਾਜ਼ਾ ਵੱਡੀ ਖਬਰ
ਦੁਨੀਆ ਵਿੱਚ ਪਿਛਲੇ ਦੋ ਸਾਲਾਂ ਤੋਂ ਜਿਥੇ ਲਗਾਤਾਰ ਕੁਦਰਤੀ ਆਫ਼ਤਾਂ ਦੇ ਆਉਣ ਦਾ ਸਿਲਸਿਲਾ ਜਾਰੀ ਹੈ ਅਤੇ ਇਹਨਾਂ ਕੁਦਰਤੀ ਆਫਤਾਂ ਦੀ ਚਪੇਟ ਵਿੱਚ ਆਉਣ ਕਾਰਨ ਬਹੁਤ ਸਾਰੀਆਂ ਕੀਮਤੀ ਜਾਨਾਂ ਇਸ ਦੁਨੀਆ ਨੂੰ ਅਲਵਿਦਾ ਆਖ ਗਈਆਂ ਹਨ ਅਤੇ ਇਹਨਾਂ ਕੁਦਰਤੀ ਆਫਤਾਂ ਦੇ ਕਾਰਨ ਹੀ ਬਹੁਤ ਸਾਰੇ ਲੋਕਾਂ ਦੇ ਦਿਲ ਵਿੱਚ ਡਰ ਵੀ ਘਰ ਕਰ ਗਿਆ ਹੈ। ਚੀਨ ਤੋਂ ਸੁਰੂ ਹੋਣ ਵਾਲੀ ਭਿਆਨਕ ਕਰੋਨਾ ਮਹਾਮਾਰੀ ਨੇ ਜਿੱਥੇ ਪੂਰੀ ਦੁਨੀਆਂ ਨੂੰ ਪ੍ਰਭਾਵਤ ਕੀਤਾ ਹੈ ਅਤੇ ਕੋਈ ਵੀ ਦੇਸ਼ ਇਸ ਦੀ ਚਪੇਟ ਵਿਚ ਆਉਣ ਤੋਂ ਨਹੀਂ ਬਚ ਸਕਿਆ। ਉੱਥੇ ਹੀ ਬਹੁਤ ਸਾਰੇ ਦੇਸ਼ਾਂ ਵੱਲੋਂ ਜਿਥੇ ਲਗਾਤਾਰ ਸਖ਼ਤ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਅਤੇ ਟੀਕਾਕਰਨ ਮੁਹਿੰਮ ਨੂੰ ਤੇਜ਼ ਕੀਤਾ ਗਿਆ।
ਜਿਸ ਸਦਕਾ ਇਸ ਕਰੋਨਾ ਉਪਰ ਕਾਬੂ ਪਾਇਆ ਗਿਆ ਅਤੇ ਮੁੜ ਤੋਂ ਕਰੋਨਾ ਦੇ ਕਈ ਨਵੇਂ ਮਾਮਲੇ ਵਿੱਚ ਫਿਰ ਤੋਂ ਸਾਹਮਣੇ ਆ ਰਹੇ ਹਨ। ਉਥੇ ਹੀ ਵਾਪਰਣ ਵਾਲੇ ਸੜਕ ਹਾਦਸੇ, ਅਸਮਾਨੀ ਬਿਜਲੀ, ਸਮੁੰਦਰੀ ਤੂਫ਼ਾਨ ਤੇ ਜੰਗਲੀ ਅੱਗ, ਹੜ੍ਹ, ਭੂਚਾਲ, ਰਹੱਸਮਈ ਬਿਮਾਰੀਆ ਨੇ ਜਿੱਥੇ ਇਕ ਤੋਂ ਬਾਅਦ ਇਕ ਲੋਕਾਂ ਨੂੰ ਆਪਣੀ ਲਪੇਟ ਵਿੱਚ ਲਿਆ ਹੈ। ਉਥੇ ਹੀ ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਭੂਚਾਲ ਆਉਣ ਦੀਆਂ ਘਟਨਾਵਾਂ ਵੀ ਲਗਾਤਾਰ ਸਾਹਮਣੇ ਆ ਚੁੱਕੀਆਂ ਹਨ। ਹਨ ਇਥੇ ਆਇਆ 7.2 ਤੀਬਰਤਾ ਦਾ ਜਬਰਦਸਤ ਵੱਡਾ ਭੁਚਾਲ , ਕੰਬੀ ਧਰਤੀ ,ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਪੇਰੂ ਅਤੇ ਬੋਲੀਵੀਆ ਦੇ ਵਿੱਚ ਆਏ ਸ਼ਕਤੀਸ਼ਾਲੀ ਭੂਚਾਲ਼ ਨੇ ਜਿੱਥੇ ਹਾਹਾਕਾਰ ਮਚਾ ਦਿੱਤੀ ਹੈ, ਉਥੇ ਹੀ ਭਾਰੀ ਨੁਕਸਾਨ ਹੋਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ। ਵੀਰਵਾਰ ਦੀ ਸਵੇਰ ਆਏ ਇਸ ਸ਼ਕਤੀਸ਼ਾਲੀ ਭੂਚਾਲ ਨੇ ਜਿੱਥੇ ਪੇਰੂ ਅਤੇ ਬੋਲੀਵੀਆ ਦੇ ਵੱਡੇ ਖੇਤਰਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਉਥੇ ਹੀ ਆਏ ਸ਼ਕਤੀਸ਼ਾਲੀ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਉਪਰ 7.2 ਮਾਪੀ ਗਈ ਹੈ। ਜਿਸ ਬਾਰੇ ਜਾਣਕਾਰੀ ਅਮਰੀਕੀ ਭੂਵਿਗਿਆਨ ਸਰਵੇਖਣ ਵੱਲੋਂ ਦਿੱਤੀ ਗਈ ਹੈ ਜਿਸ ਦੇ ਅਨੁਸਾਰ ਇਹ ਭੂਚਾਲ ਦੱਖਣੀ ਪੇਰੂ ਵਿੱਚ ਐਡੀਜ਼ ਪਹਾੜਾਂ ਵਿਚ ਟਿਟੀਕਾਕਾ ਝੀਲ ਦੇ ਉੱਤਰ ਵਿੱਚ ਆਇਆ ਹੈ। ਇਸ ਭੂਚਾਲ ਤੋਂ ਬਾਅਦ ਜਿੱਥੇ ਸੁਨਾਮੀ ਦੀ ਕੋਈ ਵੀ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ ਉਥੇ ਹੀ ਇਸ ਭੂਚਾਲ ਵਿਚ ਕਿਸੇ ਦੇ ਜ਼ਖਮੀ ਹੋਣ ਜਾਂ ਨੁਕਸਾਨ ਹੋਣ ਦੀ ਅਜੇ ਤੱਕ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ।

ਤਾਜਾ ਜਾਣਕਾਰੀ