ਆਈ ਤਾਜਾ ਵੱਡੀ ਖਬਰ
ਬੀਤੇ ਤਿੰਨ ਚਾਰ ਸਾਲਾਂ ਤੋਂ ਲਗਾਤਾਰ ਕੁਦਰਤੀ ਆਫਤਾਂ ਦੇ ਚਲਦਿਆਂ ਹੋਇਆਂ ਜਿਥੇ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿਚ ਭਾਰੀ ਜਾਨੀ-ਮਾਲੀ ਨੁਕਸਾਨ ਹੋ ਰਿਹਾ ਹੈ। ਉੱਥੇ ਹੀ ਬਹੁਤ ਸਾਰੇ ਦੇਸ਼ਾਂ ਵਿਚ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਕੁਦਰਤੀ ਆਫ਼ਤਾਂ ਦੀ ਚਪੇਟ ਵਿੱਚ ਆਉਣ ਕਾਰਨ ਕਈ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ ਜਿਸਦੇ ਚਲਦਿਆਂ ਹੋਇਆਂ ਬਹੁਤ ਸਾਰੇ ਪਰਿਵਾਰਾਂ ਨੂੰ ਮੁੜ ਪੈਰਾਂ ਸਿਰ ਹੋਣ ਵਿਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਰਪੇਸ਼ ਆ ਰਹੀਆਂ ਹਨ। ਜਿੱਥੇ ਕਰੋਨਾ ਕਾਰਨ ਪਹਿਲਾਂ ਹੀ ਭਾਰੀ ਨੁਕਸਾਨ ਹੋ ਚੁੱਕਾ ਹੈ ਉਥੇ ਹੀ ਸਮੁੰਦਰੀ ਤੂਫ਼ਾਨ, ਹੜ੍ਹ ਅਤੇ ਜੰਗਲੀ ਅੱਗ, ਭੂਚਾਲ ਦੇ ਚਲਦਿਆਂ ਹੋਇਆਂ ਵੀ ਭਾਰੀ ਨੁਕਸਾਨ ਹੋ ਰਿਹਾ ਹੈ।
ਇਕ ਤੋਂ ਬਾਅਦ ਇਕ ਕੁਦਰਤੀ ਆਫ਼ਤਾਂ ਦੇ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਹੁਣ ਇੱਥੇ 7.1 ਤੀਬਰਤਾ ਦਾ ਇਕ ਜ਼ਬਰਦਸਤ ਭੂਚਾਲ ਆਇਆ ਹੈ। ਜਿੱਥੇ ਚੇਤਾਵਨੀ ਜਾਰੀ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਿਊਜ਼ੀਲੈਂਡ ਵਿੱਚ ਭੁਚਾਲ ਆਉਣ ਕਾਰਨ ਜਿੱਥੇ ਪ੍ਰਸ਼ਾਂਤ ਮਹਾਂਸਾਗਰ ਤੇ ਦੂਰ ਦਰਾਡੇ ਹਿੱਸੇ ਪ੍ਰਭਾਵਤ ਹੋਏ ਹਨ। ਉੱਥੇ ਹੀ ਅਮਰੀਕੀ ਭੂਵਿਗਿਆਨ ਸਰਵੇਖਣ ਵੱਲੋਂ ਦੱਸਿਆ ਗਿਆ ਹੈ ਕਿ ਇਸ ਭੂਚਾਲ ਦੀ ਤੀਬਰਤਾ ਸੋਮਵਾਰ ਸਵੇਰੇ ਰਿਕਟਰ ਪੈਮਾਨੇ ਉਪਰ 7.1 ਮਾਪੀ ਗਈ ਹੈ।
ਜਿੱਥੇ ਇਸ ਭੂਚਾਲ ਦੇ ਕਾਰਨ ਨਿਊਜ਼ੀਲੈਂਡ ਫਿਰ ਤੋਂ ਪ੍ਰਭਾਵਤ ਹੋ ਸਕਦਾ ਹੈ ਉਥੇ ਹੀ ਪਹਿਲਾਂ ਤੋਂ ਹੀ ਸੁਨਾਮੀ ਦੀ ਚੇਤਾਵਨੀ ਵੀ ਕੇਂਦਰ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਅਤੇ ਲੋਕਾਂ ਨੂੰ ਖਤਰੇ ਸਬੰਧੀ ਆਗਾਹ ਕੀਤਾ ਗਿਆ ਹੈ। 7.1 ਤੀਬਰਤਾ ਦਾ ਭੂਚਾਲ ਨਿਊਜ਼ੀਲੈਂਡ ਦੇ ਉੱਤਰੀ ਟਾਪੂ ਤੋਂ ਕਰੀਬ 900 ਕਿਲੋਮੀਟਰ ਦੀ ਦੂਰੀ ਤੇ ਉੱਤਰ-ਪੂਰਬ ਵਿੱਚ ਇੱਕ ਟਾਪੂ ਦੇ ਨਜ਼ਦੀਕ 49 ਕਿਲੋਮੀਟਰ ਦੀ ਡੂੰਘਾਈ ਤੇ ਆਇਆ ਦੱਸਿਆ ਗਿਆ ਹੈ।
ਉੱਥੇ ਇਸ ਦੇ ਨਜ਼ਦੀਕ ਤੱਟਵਰਤੀ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਇੰਨਾ ਤੱਟਵਰਤੀ ਇਲਾਕਿਆਂ ਤੋਂ ਦੂਰ ਰਹਿਣ ਦੀ ਸਲਾਹ ਵੀ ਅਮਰੀਕੀ ਭੂਵਿਗਿਆਨ ਸਰਵੇਖਣ ਵੱਲੋਂ ਦਿੱਤੀ ਗਈ ਹੈ। ਕਿਊਂਕਿ ਪ੍ਰਭਾਵਿਤ ਹੋਏ ਖੇਤਰਾਂ ਦੇ ਵਿਚ ਸੁਨਾਮੀ ਆ ਸਕਦੀ ਹੈ ਜਿਸ ਸਬੰਧੀ ਲੋਕਾਂ ਨੂੰ ਪਹਿਲਾਂ ਤੋਂ ਹੀ ਸੁਚੇਤ ਕਰ ਦਿੱਤਾ ਗਿਆ ਹੈ ਕਿ ਉਹ ਸੁਰੱਖਿਅਤ ਜਗ੍ਹਾ ਉਪਰ ਚਲੇ ਜਾਣ।
ਤਾਜਾ ਜਾਣਕਾਰੀ