ਆਈ ਤਾਜਾ ਵੱਡੀ ਖਬਰ
ਕਹਿੰਦੇ ਹਨ ਕੁਦਰਤ ਮਨੁੱਖ ਨੂੰ ਜਿੰਨੀਆਂ ਸੋਹਣੀਆਂ ਦਾਤਾਂ ਪ੍ਰਦਾਨ ਕਰਦੀ ਹੈ , ਪਰ ਦੂਜੇ ਪਾਸੇ ਮਨੁੱਖ ਉੰਨਾ ਹੀ ਉਹਨਾਂ ਦਾਤਾਂ ਨਾਲ ਖਿਲਵਾੜ ਕਰਦੀ ਹੈ , ਜਿਸ ਕਾਰਨ ਕੁਦਰਤ ਵੀ ਮਨੁੱਖ ਦਾ ਕੀਤਾ ਕਈ ਗੁਣਾ ਦੁੱਗਣਾ ਬੁਰਾ ਕਰਕੇ ਮੋੜ ਦੀ ਹੈ । ਕੋਰੋਨਾ ਮਹਾਮਾਰੀ ਇੱਕ ਵੱਡੀ ਮਿਸਾਲ ਹੈ । ਇਸੇ ਵਿਚਾਲੇ ਕੁਦਰਤ ਦੀ ਕਰੋਪੀ ਨਾਲ ਜੁੜੇ ਮਾਮਲਿਆਂ ਨੂੰ ਲੈ ਕੇ ਇੱਕ ਵੱਡੀ ਖਬਰ ਦੱਸਣ ਜਾ ਰਹੇ , ਜਿਥੇਭਿਆਨਕ ਸ਼ਕਤੀਸ਼ਾਲੀ ਭੂਚਾਲ ਕਾਰਨ 500 ਲੋਕਾਂ ਦੀ ਮੌਤ ਹੋ ਗਈ ਜਦਕਿ 2300 ਲੋਕ ਜਖਮੀ ਹੋ ਗਏ । ਤੁਰਕੀ ਦੇ ਦੱਖਣੀ-ਪੂਰਬੀ ਵਿੱਚ ਅੱਜ ਜਾਣੀ ਸੋਮਵਾਰ ਨੂੰ ਇੱਕ ਸ਼ਕਤੀਸ਼ਾਲੀ ਭੂਚਾਲ ਆਇਆ, ਜਿਸ ਵਿੱਚ ਘੱਟੋ-ਘੱਟ 284 ਲੋਕਾਂ ਦੀ ਮੌਤ ਹੋ ਗਈ।
ਜਿਸਦੀ ਜਾਣਕਾਰੀ ਤੁਰਕੀ ਦੇ ਇਕ ਅਧਿਕਾਰੀ ਵਲੋਂ ਦਿੱਤੀ। ਇਸ ਭੂਚਾਲ ਨਾਲ ਸਬੰਧਤ ਘਟਨਾਵਾਂ ‘ਚ 568 ਲੋਕਾਂ ਦੀ ਮੌਤ ਹੋ ਚੁੱਕੀ । ਇਹਨਾਂ ਹੀ ਨਹੀਂ ਸਗੋਂ 1,700 ਇਮਾਰਤਾਂ ਢਹਿ ਗਈਆਂ ਅਤੇ ਜਿਸ ਕਾਰਨ ਘੱਟੋ-ਘੱਟ 2,300 ਲੋਕ ਜ਼ਖਮੀ ਹੋਏ ਹਨ। ਜ਼ਿਕਰਯੋਗ ਹੈ ਕਿ ਇਸ ਘਟਨਾ ਨਾਲ ਸਬੰਧਿਤ ਕਈ ਵੀਡਿਓਜ਼ ਵੀ ਸਾਹਮਣੇ ਆ ਚੁਕੀਆਂ ਹਨ , ਇਸ ਭੂਚਾਲ ਦੀ 7.8 ਤੀਬਰਤਾ ਮਾਪੀ ਗਈ ।
ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਜਤਾਇਆ ਜਾ ਰਿਹਾ ਕਿਉਂਕਿ ਬਚਾਅ ਹਜੇ ਵੀ ਕੀਤੇ ਜਾ ਰਹੇ ਹਨ , ਪਰ ਮਲਬੇ ਹੇਠ ਹਾਲੇ ਵੀ ਕਈ ਲੋਕ ਦੱਬੇ ਹੋਏ ਹਨ ।ਦੂਜੇ ਪਾਸੇ ਅੰਸ਼ਕ ਤੌਰ ‘ਤੇ ਢਹਿ-ਢੇਰੀ ਇਮਾਰਤਾਂ ਦੇ ਅੰਦਰ ਫਸੇ ਲੋਕ ਮਦਦ ਲਈ ਚੀਕਦੇ ਦੇਖੇ ਗਏ।
ਭੂਚਾਲ ਇਨਾ ਜ਼ਬਰਦਸਤ ਸੀ ਕਿ ਇਸ ਦੇ ਝਟਕੇ ਕਾਹਿਰਾ ਤੱਕ ਮਹਿਸੂਸ ਕੀਤੇ ਗਏ। ਇਸ ਦਾ ਕੇਂਦਰ ਸੀਰੀਆ ਦੀ ਸਰਹੱਦ ਤੋਂ ਲਗਭਗ 90 ਕਿਲੋਮੀਟਰ ਦੂਰ ਗਾਜ਼ੀਅਨਟੇਪ ਸ਼ਹਿਰ ਦੇ ਉੱਤਰ ਵਿੱਚ ਸੀ। ਪਰ ਇਸ ਘਟਨਾ ਦੇ ਵਾਪਰਨ ਤ ਬਾਅਦ ਚਾਰੇ ਪਾਸੇ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ , ਪਰ ਹਾਲੇ ਵੀ ਬਚਾਅ ਕਾਰਜ ਜਾਰੀ ਹਨ ।
ਤਾਜਾ ਜਾਣਕਾਰੀ