BREAKING NEWS
Search

ਇਥੇ ਅਸਮਾਨ ਚੋਂ ਆਏ ਕੁਦਰਤ ਦੇ ਕਹਿਰ ਨੇ ਘਰਾਂ ਚ ਪਵਾਏ ਵੈਣ, ਹੋਈਆਂ 12 ਮੌਤਾਂ

ਆਈ ਤਾਜਾ ਵੱਡੀ ਖਬਰ 

ਕੁਦਰਤ ਦੇ ਕਹਿਰ ਨੇ ਉਜਾੜੇ ਵੱਸਦੇ ਕਈ ਘਰ, ਅਸਮਾਨੀ ਬਿਜਲੀ ਦੇ ਕਾਰਨ 12 ਲੋਕਾਂ ਦੀ ਹੋਈ ਮੌਤ। ਜਾਣਕਾਰੀ ਦੇ ਮੁਤਾਬਿਕ ਇਹ ਮਾਮਲਾ ਝਾਰਖੰਡ ਤੋੰ ਸਾਹਮਣੇ ਆ ਰਿਹਾ ਹੈ ਜਿਥੇ ਅਸਮਾਨੀ ਬਿਜਲੀ ਦਾ ਕਹਿਰ ਹੋਇਆ ਕਿ ਤਕਰੀਬਨ 12 ਲੋਕਾਂ ਦੀ ਜਾਨ ਚੱਲੀ ਗਈ। ਦਰਅਸਲ ਪਿਛਲੇ 2 ਦਿਨਾਂ ਤੋਂ ਝਾਰਖੰਡ ਦੇ ਵੱਖ-ਵੱਖ ਹਿੱਸਿਆਂ ‘ਚ ਮੌਸਮ ਕਾਫ਼ੀ ਖਰਾਬ ਚੱਲ ਰਿਹਾ ਸੀ ਜਿਥੇ ਬਿਜਲੀ ਡਿੱਗਣ ਨਾਲ ਕਰੀਬ 12 ਲੋਕਾਂ ਦੀ ਮੌਤ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ।

ਇਸ ਸਬੰਧੀ ਅਧਿਕਾਰੀ ਵੱਲੋ ਇਹ ਜਾਣਕਾਰੀ ਸਾਂਝੀ ਕੀਤੀ ਗਈ ਕਿ ਸ਼ੁੱਕਰਵਾਰ ਨੂੰ ਬਿਜਲੀ ਡਿੱਗਣ ਨਾਲ ਧਨਬਾਦ ਜ਼ਿਲ੍ਹੇ ਦੇ ਬਰਵਾੜਾ ਇਲਾਕੇ ‘ਚ ਇਕ ਔਰਤ ਅਤੇ ਉਸ ਦੀ ਧੀ ਦੀ ਜਾਨ ਚੱਲੇ ਗਈ, ਜਦੋਂ ਕਿ ਗੁਮਲਾ ਜ਼ਿਲ੍ਹੇ ਦੇ ਚਿਰੋਡੀਹ ਅਤੇ ਜਮਸ਼ੇਦਪੁਰ ਦੇ ਬਹਿਰਾਗੋੜਾ ‘ਚ ਵੀ ਅਸਮਾਨੀ ਬਿਜਲੀ ਡਿੱਗਣ ਦੇ ਕਾਰਨ 2 ਲੋਕਾਂ ਦੀ ਮੌਤ ਹੋ ਗਈ। ਇਸ ਤੋ ਇਲਾਵਾ ਲੋਹਰਦੱਗਾ ਤੋਂ ਇਕ ਹੋਰ ਮੌਤ ਦੀ ਜਾਣਕਾਰੀ ਮਿਲੀ ਹੈ। ਉਥੇ ਹੀ ਵੀਰਵਾਰ ਨੂੰ ਕਰੀਬ 7 ਲੋਕਾਂ ਦੀ ਮੌਤ ਹੋ ਗਈ ਸੀ। ਹਜ਼ਾਰੀਬਾਗ਼, ਬੋਕਾਰੋ, ਚਤਰਾ, ਰਾਂਚੀ ਅਤੇ ਖੂੰਟੀ ਜ਼ਿਲ੍ਹਿਆਂ ਤੋਂ ਇਕ-ਇਕ ਮੌਤ ਅਤੇ ਪਲਾਮੂ ਦੇ ਹੁਸੈਨਾਬਾਦ ‘ਚ 2 ਲੋਕਾਂ ਦੀ ਮੌਤ ਜਾਣਕਾਰੀ ਸਾਹਮਣੇ ਆਈ ਹੈ।

ਇਸ ਸਬੰਧੀ ਰਾਜ ਆਫ਼ਤ ਪ੍ਰਬੰਧਨ ਵਿਭਾਗ ਦੇ ਇਕ ਅਧਿਕਾਰੀ ਵੱਲੋ ਜਾਣਕਾਰੀ ਦਿੱਤੀ ਗਈ ਕਿ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਮੁਆਵਜ਼ੇ ਦੇ ਭੁਗਤਾਨ ਲਈ ਸੰਬੰਧਤ ਜ਼ਿਲ੍ਹਿਆਂ ਨੂੰ ਜ਼ਖਮੀਆਂ ਦੀ ਗਿਣਤੀ ਸੰਬੰਧੀ ਵੈਰੀਫਿਕੇਸ਼ਨ ਕਰਨ ਲਈ ਕਿਹਾ ਗਿਆ ਹੈ।

ਕਿਹਾ ਜਾ ਰਿਹਾ ਹੈ ਕਿ ਝਾਰਖੰਡ ਸਰਕਾਰ ਬਿਜਲੀ ਡਿੱਗਣ ਨਾਲ ਮਾਰੇ ਗਏ ਵਿਅਕਤੀ ਦੇ ਪਰਿਵਾਰ ਨੂੰ 4 ਲੱਖ ਰੁਪਏ ਦਿੰਦੀ ਹੈ। ਉਥੇ ਹੀ ਸੂਬੇ ‘ਚ ਪਿਛਲੇ 2 ਦਿਨਾਂ ਦੌਰਾਨ ਕਾਫੀ ਤੇਜ਼ ਹਵਾਵਾਂ ਅਤੇ ਮੀਂਹ ਪਿਆ, ਜਿਸ ਕਾਰਨ ਕਈ ਹਿੱਸਿਆਂ ‘ਚ ਕਈ ਦਰੱਖਤ ਅਤੇ ਬਿਜਲੀ ਦੇ ਖੰਭੇ ਉਖੜ ਗਏ। ਜਾਣਕਾਰੀ ਦੇ ਅਨੁਸਾਰ ਜਮਸ਼ੇਦ ‘ਚ ਸਭ ਤੋਂ ਵੱਧ 79 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਜਦਕਿ ਬੋਕਾਰੋ ‘ਚ 52.4 ਮਿਲੀਮੀਟਰ ਅਤੇ ਰਾਂਚੀ ‘ਚ 5.9 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।



error: Content is protected !!