BREAKING NEWS
Search

ਇਥੇ ਅਨੋਖੇ ਢੰਗ ਨਾਲ ਹੋਣ ਵਾਲੇ ਕੁੜੀਆਂ ਦੇ ਵਿਆਹ ਦੇ ਹੋ ਰਹੇ ਸਭ ਪਾਸੇ ਚਰਚੇ , ਪੂਰਾ ਪਿੰਡ ਮਿਲਕੇ ਚੁੱਕਦਾ ਖਰਚਾ

ਆਈ ਤਾਜਾ ਵੱਡੀ ਖਬਰ 

ਅਕਸਰ ਹੀ ਵੇਖਣ ਨੂੰ ਮਿਲਦਾ ਹੈ ਕਿ ਵਿਆਹਾਂ ਦੇ ਵਿੱਚ ਖਰਚੇ ਦਾ ਬੋਝ ਮਾਪਿਆਂ ਉੱਪਰ ਆ ਜਾਂਦਾ l ਕਈ ਵਾਰ ਮਾਪੇ ਆਪਣੀਆਂ ਧੀਆਂ ਦਾ ਵਿਆਹ ਕਰਨ ਦੇ ਲਈ ਕਰਜ਼ਾ ਤਾਕਤ ਚੁੱਕ ਲੈਂਦੇ ਹਨ। ਜਿਹੜਾ ਉਹ ਸਾਰੀ ਜ਼ਿੰਦਗੀ ਨਹੀਂ ਚੁੱਕਾ ਪਾਉਂਦੇ l ਇਹੀ ਕਾਰਨ ਹੈ ਕਿ ਸਾਡੇ ਸਮਾਜ ਦੇ ਵਿੱਚ ਇਹ ਗੱਲ ਆਖੀ ਜਾਂਦੀ ਹੈ ਕਿ ਧੀਆਂ ਵਿਆਹੁਣੀਆਂ ਬਹੁਤ ਜਿਆਦਾ ਔਖੀਆਂ ਹੋ ਚੁੱਕੀਆਂ ਹਨ, ਕਿਉਂਕਿ ਅੱਜ ਕੱਲ ਦੇ ਲਾਈਫ ਸਟਾਈਲ ਮੁਤਾਬਕ ਵਿਆਹਾ ਵਿੱਚ ਫਾਲਤੂ ਖਰਚਾ ਬਹੁਤ ਜਿਆਦਾ ਕੀਤਾ ਜਾਂਦਾ ਹੈ। ਪਰ ਅੱਜ ਤੁਹਾਨੂੰ ਅਜਿਹੇ ਵਿਆਹ ਬਾਰੇ ਦੱਸਾਂਗੇ, ਜਿੱਥੇ ਮਾਪਿਆਂ ਦਾ ਸਾਰਾ ਬੋਝ ਸਾਰਾ ਪਿੰਡ ਮਿਲ ਕੇ ਉਠਾਉਂਦਾ ਹੈ ਤੇ ਇੱਕ ਚੰਗੀ ਮਿਸਾਲ ਸਮਾਜ ਦੇ ਲਈ ਪੈਦਾ ਕਰਦਾ ਹੈ l ਮਾਮਲਾ ਪੂਰਬੀ ਸਿੰਘਭੂਮ ਜ਼ਿਲ੍ਹੇ ਦਾ ਡੋਭਾਪਾਨੀ ਪਿੰਡ ਹੈ। ਜਿੱਥੇ ਵਿਆਹ ਵੇਲੇ ਪਿੰਡ ਵਾਲੇ ਰਿਸ਼ਤੇਦਾਰਾਂ ਨਾਲੋਂ ਵੱਧ ਚੰਗਾ ਕਾਰਜ ਕਰਦੇ ਹਨ l

ਇਸ ਪਿੰਡ ‘ਚ ਲੜਕੀ ਦਾ ਵਿਆਹ ਹੋਣ ‘ਤੇ ਉਸ ਦੇ ਮਾਤਾ-ਪਿਤਾ ‘ਤੇ ਕੋਈ ਆਰਥਿਕ ਬੋਝ ਨਹੀਂ ਪੈਂਦਾ, ਸਗੋਂ ਉਸ ਸਮੇਂ ਸਾਰੇ ਪਿੰਡ ਵਾਲੇ ਰਿਸ਼ਤੇਦਾਰ ਬਣ ਜਾਂਦੇ ਹਨ ਤੇ ਸਾਰੇ ਮਿਲ ਕੇ ਕੋਈ ਕੁੜੀ ਦਾ ਭਰਾ ਬਣ ਜਾਂਦਾ,ਕੋਈ ਕੁੜੀ ਦੀ ਮਾਂ ਤੇ ਕਿਸੇ ਵੱਲੋਂ ਖਾਸ ਰਿਸ਼ਤੇਦਾਰ ਦੇ ਤੌਰ ਤੇ ਵਿਆਹ ਵਿੱਚ ਅਹਿਮ ਭੂਮਿਕਾ ਨਿਭਾਈ ਜਾਂਦੀ ਹੈ ਤੇ ਸਾਰੇ ਮਿਲ ਕੇ ਜ਼ਿੰਮੇਵਾਰੀ ਲੈਂਦੇ ਹਨ। ਉਥੇ ਹੀ ਪਿੰਡ ਦੇ ਸੀਨੀਅਰ ਮੈਂਬਰ ਚੰਦਰਸ਼ੇਖਰ ਦਾ ਕਹਿਣਾ ਹੈ ਕਿ ਅਸੀਂ ਸੰਥਾਲੀ ਆਦਿਵਾਸੀ ਹਾਂ ਤੇ ਇੱਥੇ ਬਹੁਤ ਗਰੀਬੀ ਹੈ। ਅਜਿਹੇ ‘ਚ ਜਦੋਂ ਵਿਆਹ ਦੀ ਗੱਲ ਆਉਂਦੀ ਹੈ ਤਾਂ ਬੰਦਾ ਘਬਰਾ ਜਾਂਦਾ ਹੈ ਕਿ ਖਰਚੇ ਕਿਵੇਂ ਪੂਰੇ ਹੋਣਗੇ।

ਪੂਰੇ ਪਿੰਡ ਨੂੰ ਕੌਣ ਪਾਲੇਗਾ? ਕਿਉਂਕਿ ਸਾਡੇ ਇੱਥੇ ਵਿਆਹਾਂ ‘ਤੇ ਪੂਰੇ ਪਿੰਡ ਨੂੰ ਰੋਟੀ ਖੁਆਉਣ ਦੀ ਪਰੰਪਰਾ ਹੈ। ਜਿਸ ਕਾਰਨ ਮਾਪਿਆਂ ਦਾ ਬੋਝ ਬਹੁਤ ਹਲਕਾ ਹੋ ਜਾਂਦਾ ਹੈ ਤੇ ਸਾਰੀ ਜਿੰਮੇਵਾਰੀ ਪੂਰਾ ਪਿੰਡ ਮਿਲ ਕੇ ਲੈ ਲੈਂਦਾ ਹੈ। ਉੱਥੇ ਹੀ ਇਸ ਸਬੰਧੀ ਗੱਲਬਾਤ ਕਰਦਿਆਂ ਹੋਇਆ ਪਿੰਡ ਦੇ ਮੁੱਖੀ ਵਿਅਕਤੀ ਵੱਲੋਂ ਦੱਸਿਆ ਗਿਆ ਕਿ ਕੁੜੀ ਦੇ ਮਾਪਿਆਂ ‘ਤੇ ਕੋਈ ਬੋਝ ਨਾ ਪਵੇ, ਇਸ ਲਈ ਅਸੀਂ ਇਕੱਠੇ ਹੋ ਕੇ ਇਹ ਹੱਲ ਕੱਢਿਆ ਕਿ ਕਿਉਂ ਨਾ ਸਾਰਿਆਂ ਦੇ ਘਰੋਂ ਚੌਲ ਅਤੇ ਪੈਸੇ ਇਕੱਠੇ ਕਰਕੇ ਵਿਆਹ ‘ਚ ਵਰਤੇ ਜਾਣ। ਇਸ ਤੋਂ ਇਲਾਵਾ ਸਾਡੇ ਕੋਲ ਕਮਿਊਨਿਟੀ ਫੰਡ ਹੈ, ਜਿਸ ਵਿੱਚ ਚਿਕਨ ਅਤੇ ਮੱਛੀ ਵਰਗੀਆਂ ਚੀਜ਼ਾਂ ਹੁੰਦੀਆਂ ਹਨ।

ਇਸ ਦੇ ਨਾਲ ਹੀ 25 ਕਿਲੋ ਮੁਰਗਾ ਅਤੇ 10 ਕਿਲੋ ਮੱਛੀ ਦਾਨ ਕੀਤੀ ਜਾਂਦੀ ਹੈ ਅਤੇ ਪੂਰੇ ਪਿੰਡ ਨੂੰ ਵਿਆਹ ਵਿੱਚ ਢਿੱਡ ਭਰ ਕੇ ਖੁਆਇਆ ਜਾਂਦਾ ਹੈ। ਸੋ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਪਿੰਡ ਵਾਸੀ ਵਿਆਹ ਕਰਦੇ ਹਨ ਤੇ ਸਮਾਜ ਦੇ ਲਈ ਇੱਕ ਵੱਖਰੀ ਮਿਸਾਲ ਪੇਸ਼ ਕਰਦੇ ਹਨ ਕਿ ਸਾਨੂੰ ਧੀਆਂ ਦਾ ਵਿਆਹ ਮਿਲ ਜੁਲ ਕੇ ਕਰਨਾ ਚਾਹੀਦਾ ਹੈ ਤਾਂ, ਜੋ ਮਾਪਿਆਂ ਤੇ ਬੋਝ ਨਾ ਬਣ ਸਕੇ ਤੇ ਮਾਪੇ ਖੁੱਲ੍ ਕੇ ਜ਼ਿੰਦਗੀ ਜੀ ਸਕਣ l



error: Content is protected !!