=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਇਕ ਸ਼ਰੀਰ ਚ ਜੁੜੀਆਂ ਜਨਮ ਤੋਂ 2 ਜੁੜਵਾ ਭੈਣਾਂ ਦਾ ਹੋਇਆ ਵਿਆਹ , ਸੇਵਾ ਮੁਕਤ ਫੌਜੀ ਬਣਿਆ ਲਾੜਾ

ਆਈ ਤਾਜਾ ਵੱਡੀ ਖਬਰ 

“ਤੇਰੇ ਰੰਗ ਨਿਆਰੇ ਦਾਤਿਆ, ਤੇਰੇ ਰੰਗ ਨਿਆਰੇ” ਪਰਮਾਤਮਾ ਇਸ ਧਰਤੀ ਦੇ ਉੱਪਰ ਅਜਿਹੇ ਰੰਗ ਵਿਖਾਉਂਦਾ ਹੈ, ਜਿਹੜਾ ਮਨੁੱਖ ਦੀ ਸੋਚ ਸਮਝ ਤੋਂ ਵੀ ਕਿਤੇ ਪਰਾ ਹੁੰਦਾ ਹੈ l ਆਏ ਦਿਨ ਹੀ ਅਜਿਹੇ ਅਜੀਬੋ ਗਰੀਬ ਮਾਮਲੇ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੁੰਦੇ ਰਹਿੰਦੇ ਹਨ l ਕਈ ਵਾਰ ਮਨੁੱਖ ਕੁਦਰਤ ਤੇ ਆਪਣੇ ਰੰਗ ਵਿਖਾਉਂਦਾ ਹੈ ਤੇ ਕਈ ਵਾਰ ਮਨੁੱਖ ਦੇ ਸਰੀਰ ਤੇ l ਇੱਕ ਅਜਿਹਾ ਹੀ ਮਾਮਲਾ ਤੁਹਾਡੇ ਨਾਲ ਸਾਂਝਾ ਕਰਾਂਗੇ,ਜਿੱਥੇ ਇੱਕੋ ਹੀ ਸਰੀਰ ਨਾਲ ਜਨਮ ਤੋਂ ਜੁੜੀਆਂ ਦੋ ਭੈਣਾਂ ਨਾਲ ਜੁੜੀ ਇੱਕ ਅਹਿਮ ਖਬਰ ਸਾਹਮਣੇ ਆਈ ਹੈ ਕਿ ਇਹਨਾਂ ਭੈਣਾਂ ਦਾ ਵਿਆਹ ਹੋ ਚੁੱਕਿਆ ਹੈ, ਇਨਾ ਭੈਣਾਂ ਦਾ ਲਾੜਾ ਇੱਕ ਸੇਵਾ ਮੁਕਤ ਫੌਜੀ ਬਣਿਆ ਹੈ l

ਵਿਆਹ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੋ ਰਹੀਆਂ ਹਨ। ਮਾਮਲਾ ਨਿਊਯਾਰਕ ਤੋਂ ਸਾਹਮਣੇ ਆਇਆ, ਜਿੱਥੇ ਜਨਮ ਤੋਂ ਜੁੜੀਆਂ ਦੋ ਭੈਣਾਂ ਐਬੀ ਤੇ ਬ੍ਰਿਟਨੀ ਹੇਂਸਲ ਇਕ ਵਾਰ ਫਿਰ ਸੁਰਖੀਆਂ ‘ਚ ਆ ਗਈਆਂ ਹਨ। ਦਰਅਸਲ ਇਨ੍ਹਾਂ ਨੇ ਇੱਕ ਸੇਵਾਮੁਕਤ ਫੌਜੀ ਅਫਸਰ ਨਾਲ ਵਿਆਹ ਕਰਵਾ ਲਿਆ ਹੈ। ਦੋਵੇਂ ਪਹਿਲੀ ਵਾਰ 1996 ‘ਚ ‘ਦਿ ਓਪਰਾ ਵਿਨਫਰੇ ਸ਼ੋਅ’ ‘ਤੇ ਨਜ਼ਰ ਆਉਣ ਮਗਰੋਂ ਮੁੜ ਸੁਰਖੀਆਂ ‘ਚ ਆਈਆਂ ਸਨ।

ਦੱਸਦਿਆ ਕਿ ਹਾਲ ਹੀ ‘ਚ ਦੋਵਾਂ ਨੇ ਇੱਕ ਸੇਵਾਮੁਕਤ ਯੂ.ਐੱਸ. ਆਰਮੀ ਅਫਸਰ ਜੋਸ਼ ਬੌਲਿੰਗ ਨਾਲ ਵਿਆਹ ਕੀਤਾ, ਜਿਨਾਂ ਦੀਆਂ ਤਸਵੀਰਾਂ ਵਿੱਚ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੁੰਦੀਆਂ ਪਈਆਂ ਹਨ । ਉਨ੍ਹਾਂ ਦੇ ਵਿਆਹ ਦੀ ਫੋਟੋ ਬ੍ਰਿਟਨੀ ਹੈਂਸਲ ਨੇ ਵੀ ਫੇਸਬੁੱਕ ਪ੍ਰੋਫਾਈਲ ‘ਤੇ ਸਾਂਝੀ ਕੀਤੀ ਗਈ l


ਇਸ ਵਿੱਚ ਦੋਵੇਂ ਭੈਣਾਂ ਨੂੰ ਜੋਸ਼ ਬੌਲਿੰਗ ਦੇ ਸਾਹਮਣੇ ਖੜੇ ਹੋਏ ਤੇ ਉਨ੍ਹਾਂ ਦਾ ਹੱਥ ਫੜੇ ਹੋਏ ਦੇਖਿਆ ਜਾ ਸਕਦਾ । ਸੋ ਇਹਨਾਂ ਦੀਆਂ ਇਹ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੁੰਦੀਆਂ ਪਈਆਂ ਹਨ, ਉਥੇ ਹੀ ਲੋਕ ਇਨਾ ਤਸਵੀਰਾਂ ਦੇ ਕਮੈਂਟਾਂ ਦੇ ਜ਼ਰੀਏ ਇਸ ਨਵੀ ਜ਼ਿੰਦਗੀ ਦੇ ਲਈ ਉਹਨਾਂ ਨੂੰ ਵਧਾਈਆਂ ਦਿੰਦੇ ਪਏ ਹਨ l




error: Content is protected !!