BREAKING NEWS
Search

‘ਇਕਾਂਤਵਾਸ’ ‘ਚ ਰੱਖੀ ਔਰਤ ਅਤੇ ਨੌਜਵਾਨ ਫਰਾਰ, ਪਈਆਂ ਭਾਜੜਾਂ – ਤਾਜਾ ਵੱਡੀ ਖਬਰ

ਔਰਤ ਅਤੇ ਨੌਜਵਾਨ ਫਰਾਰ

ਸਮਾਣਾ : ਸਿਹਤ ਵਿਭਾਗ ਵਲੋਂ ਪਿੰਡ ਖਾਨਪੁਰ ਗਾੜੀਆਂ ਵਿਚ 14 ਦਿਨ ਦੇ ‘ਇਕਾਂਤਵਾਸ’ ਰੱਖੀ ਇਕ ਔਰਤ ਅਤੇ ਇਕ ਨੌਜਵਾਨ ਵੱਲੋਂ ਬਿਨਾ ਕੋਈ ਸੂਚਨਾ ਦਿੱਤੇ ਫਰਾਰ ਹੋ ਜਾਣ ‘ਤੇ ਸਦਰ ਪੁਲਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸੰਬਧ ਵਿਚ ਸੁਪਰਵਾਈਜ਼ਰ ਵਜੋਂ ਦਫਤਰ ਪਾਵਰਕਾਮ ਦੇ ਐੱਸ. ਡੀ. ਓ. ਇੰਜੀਨੀਅਰ ਸੁਖਰਾਜ ਸਿੰਘ ਨੇ ਦੱਸਿਆ ਕਿ ਸ਼ਿਵਾਨੀ (35) ਪਤਨੀ ਜਸਪਾਲ ਸਿੰਘ ਨਿਵਾਸੀ ਪਿੰਡ ਖਾਨਪੁਰ ਗਾੜੀਆਂ ਕੁੱਝ ਸਮਾਂ ਪਹਿਲਾਂ ਆਪਣੇ ਘਰੋਂ ਚਲੀ ਗਈ ਸੀ ਪਰ

9 ਅਪ੍ਰੈਲ ਨੂੰ ਉਹ ਆਪਣੇ ਘਰ ਰਿਸ਼ਤੇਦਾਰ ਨੌਜਵਾਨ ਬੋਬੀ ਪੁਤਰ ਵੈਰੀ ਸਿੰਘ ਨਾਲ ਦਿੱਲੀ ਤੋਂ ਪਿੰਡ ਵਾਪਸ ਆ ਗਈ। ਸੂਬੇ ਦੇ ਬਾਹਰ ਤੋਂ ਪਿੰਡ ਵਿਚ ਆਉਣ ਦੀ ਸੂਚਨਾ ਮਿਲਣ ‘ਤੇ ਪਹੁੰਚੇ ਸਿਹਤ ਵਿਭਾਗ ਵਲੋਂ ਜਾਂਚ ਪੜਤਾਲ ਉਪਰੰਤ ਸ਼ਿਵਾਨੀ ਅਤੇ ਉਸ ਦੇ ਨਾਲ ਆਏ ਨੌਜਵਾਨ ਨੂੰ 23 ਅਪ੍ਰੈਲ ਤੱਕ 14 ਦਿਨ ਲਈ ਘਰ ਵਿਚ ‘ਏਕਾਂਤਵਾਸ’ ਵਿਚ ਰਹਿਣ ਦੀ ਹਦਾਇਤ ਦੇ ਕੇ ਘਰ ‘ਤੇ ਸੂਚਨਾ ਬੋਰਡ ਲਗਾ ਦਿੱਤਾ ਗਿਆ।

ਉਨ੍ਹਾਂ ਦੱਸਿਆ ਕਿ ਇਸ ਏਕਾਂਤਵਾਸ ਦੇ ਦੂਜੇ ਦਿਨ ਹੀ 11 ਅਪ੍ਰੈਲ ਰਾਤ 10 ਵਜੇ ਸ਼ਿਵਾਨੀ ਬਿਨਾਂ ਪਰਿਵਾਰ ਨੂੰ ਦੱਸੇ ਉਕਤ ਨਾਲ ਘਰੋਂ ਫਰਾਰ ਹੋ ਗਈ ਅਤੇ ਜਾਂਦੇ ਸਮੇਂ ਆਪਣੀ ਇਕ ਸਾਲਾ ਬੇਟੀ ਨੂੰ ਵੀ ਨਾਲ ਲੈ ਗਈ, ਜਿਸ ਦੀ ਜਾਣਕਾਰੀ ਅਧਿਕਾਰੀਆਂ ਨੂੰ ਜਾਂਚ ਪੜਤਾਲ ਲਈ ਉਨ੍ਹਾਂ ਦੇ ਘਰ ਪਹੁੰਚਣ ‘ਤੇ ਪਰਿਵਾਰ ਵੱਲੋਂ ਦਿੱਤੀ ਗਈ। ਸੂਚਨਾ ਮਿਲਣ ‘ਤੇ ਸੁਪਰਵਾਈਜ਼ਰ ਇੰਜੀਨੀਅਰ ਸੁਖਰਾਜ ਸਿੰਘ ਵਲੋਂ ਜਾਂਚ ਪੜਤਾਲ ਉਪਰੰਤ

ਸਦਰ ਪੁਲਸ ਥਾਂਣਾ ਸਮਾਣਾ ਵਿਚ ਮਾਮਲਾ ਦਰਜ ਕਰਵਾਇਆ ਗਿਆ। ਮਾਮਲੇ ਦੇ ਜਾਂਚ ਅਧਿਕਾਰੀ ਏ. ਐੱਸ. ਆਈ. ਸਰਬਜੀਤ ਸਿੰਘ ਅਨੁਸਾਰ ਪੁਲਸ ਨੇ ਮਾਮਲਾ ਦਰਜ ਕਰਕੇ ਫਰਾਰ ਹੋਏ ਦੋਵੇਂ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |

ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |



error: Content is protected !!