BREAKING NEWS
Search

ਆਹ ਹੁੰਦੇ ਪੰਜਾਬੀ – ਮੁੰਡੇ ਨੇ ਆਪਣੀ ਜਾਨ ਦੀ ਬਾਜੀ ਲੱਗਾ ਕੀਤਾ ਅਜਿਹਾ ਵੱਡਾ ਕੰਮ ਸਾਰੇ ਪਾਸੇ ਹੋ ਰਹੀਆਂ ਤਰੀਫਾਂ

ਆਈ ਤਾਜ਼ਾ ਵੱਡੀ ਖਬਰ 

ਆਏ ਦਿਨ ਹੀ ਜਿੱਥੇ ਬਹੁਤ ਸਾਰੇ ਹਾਦਸੇ ਵਾਪਰਨ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ ਉਥੇ ਹੀ ਵਾਪਰਨ ਵਾਲੇ ਕਈ ਤਰਾਂ ਦੇ ਹਾਦਸੇ ਵਿੱਚ ਬੱਚਿਆਂ ਦਾ ਜ਼ਿਕਰ ਸਾਹਮਣੇ ਆਉਣ ਤੇ ਮਾਪਿਆਂ ਬਲੂ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਡਰ ਪੈਦਾ ਹੋ ਜਾਂਦਾ ਹੈ। ਬੱਚਿਆਂ ਵੱਲੋਂ ਕੀਤੀ ਗਈ ਇਕ ਛੋਟੀ ਜਿਹੀ ਗਲਤੀ ਕਾਰਨ ਜਿੱਥੇ ਉਨ੍ਹਾਂ ਦੀ ਜ਼ਿੰਦਗੀ ਖਤਰੇ ਵਿਚ ਪੈ ਜਾਂਦੀ ਹੈ ਉਥੇ ਹੀ ਮਾਪਿਆਂ ਵੱਲੋਂ ਵਰਤੀ ਜਾਂਦੀ ਅਣਗਹਿਲੀ ਦੇ ਚਲਦੇ ਹੋਏ ਅਜਿਹੀਆਂ ਮੁਸ਼ਕਲਾਂ ਦਰਪੇਸ਼ ਆ ਜਾਂਦੀਆਂ ਹਨ। ਦੇਸ਼ ਵਿੱਚ ਜਿੱਥੇ ਇਸ ਸਮੇਂ ਭਾਰੀ ਠੰਡ ਪੈ ਰਹੀ ਹੈ ਅਤੇ ਇਸ ਠੰਡ ਦੇ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਉੱਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਆਪਣੀ ਜਿੰਦਗੀ ਨੂੰ ਦਾਅ ਤੇ ਲਾ ਕੇ ਦੂਜੇ ਲੋਕਾਂ ਦੀ ਜਾਨ ਨੂੰ ਬਚਾ ਲਿਆ ਜਾਂਦਾ ਹੈ। ਅਜਿਹੇ ਮਾਮਲੇ ਆਏ ਦਿਨ ਹੀ ਸਾਹਮਣੇ ਆਉਂਦੇ ਰਹਿੰਦੇ ਹਨ।

ਹੁਣ ਇੱਕ ਪੰਜਾਬੀ ਨੌਜਵਾਨ ਵੱਲੋਂ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਅਜਿਹਾ ਵੱਡਾ ਕੰਮ ਕੀਤਾ ਗਿਆ ਹੈ ਕਿ ਸਭ ਪਾਸੇ ਤਾਰੀਫ਼ਾਂ ਹੋ ਰਹੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਸ੍ਰੀਨਗਰ ਦੇ ਬੇਮਿਨਾ ਇਲਾਕੇ ਵਿੱਚ ਹਮਦਾਨੀਆਂ ਕਲੋਨੀ ਤੋਂ ਸਾਹਮਣੇ ਆਇਆ ਹੈ। ਇਕ ਛੋਟੀ ਬੱਚੀ ਦੀ ਜ਼ਿੰਦਗੀ ਨੂੰ ਸਿੱਖ ਨੌਜਵਾਨ ਵੱਲੋਂ ਸੁਰੱਖਿਅਤ ਕੀਤਾ ਗਿਆ ਹੈ। ਜਿੱਥੇ ਇੱਕ ਬੱਚੀ ਬਰਫੀਲੇ ਨਹਿਰ ਦੇ ਪਾਣੀ ਵਿੱਚ ਡਿੱਗ ਪਈ ਸੀ। ਇਹ ਘਟਨਾ ਉਸ ਸਮੇਂ ਵਾਪਰੀ ਸੀ ਜਦੋਂ ਬਰਫ ਜੰਮੀ ਹੋਈ ਸੀ ਅਤੇ ਇਕ 5 ਸਾਲਾਂ ਦੀ ਬੱਚੀ ਪੈਦਲ ਹੀ ਨਹਿਰ ਦੇ ਕਿਨਾਰੇ ਤੇ ਚੱਲ ਰਹੀ ਸੀ।

ਉਸ ਸਮੇਂ ਹੀ ਬੱਚੀ ਦਾ ਪੈਰ ਅਚਾਨਕ ਬਰਫ਼ ਤੋਂ ਤਿਲਕ ਗਿਆ ਅਤੇ ਬੱਚੀ ਬਰਫੀਲੇ ਨਹਿਰ ਦੇ ਪਾਣੀ ਵਿੱਚ ਡਿੱਗ ਗਈ। ਉਸ ਸਮੇਂ ਆਪਣੇ ਘਰ ਦੀ ਖਿੜਕੀ ਵਿੱਚ ਖੜੇ ਇੱਕ ਸਿੱਖ ਨੌਜ਼ਵਾਨ ਸਿਮਰਨ ਪਾਲ ਸਿੰਘ ਵੱਲੋਂ ਇਹ ਸਭ ਕੁਝ ਆਪਣੀਆਂ ਨਜ਼ਰਾਂ ਨਾਲ ਵੇਖਿਆ ਗਿਆ ਅਤੇ ਜੋ ਬਿਨਾਂ ਦੇਰੀ ਕੀਤੇ ਉਸ ਜਗ੍ਹਾ ਤੇ ਪਹੁੰਚਿਆ ਅਤੇ ਬਰਫੀਲੇ ਪਾਣੀ ਵਿੱਚੋਂ ਬੱਚੀ ਨੂੰ ਬਚਾਇਆ ਗਿਆ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਨੌਜਵਾਨ ਨੇ ਦੱਸਿਆ ਕਿ ਅਗਰ ਉਹ ਕਿਸੇ ਦਾ ਇੰਤਜ਼ਾਰ ਕਰਦਾ ਤਾਂ ਬੱਚੀ ਦੀ ਜਾਨ ਜਾ ਸਕਦੀ ਸੀ।

ਉਸ ਸਮੇਂ ਤੱਕ ਕੁਝ ਹੋਰ ਲੋਕ ਵੀ ਮੌਕੇ ਤੇ ਪਹੁੰਚ ਗਏ ਜਿਨ੍ਹਾਂ ਵੱਲੋਂ ਇਸ ਨੌਜਵਾਨ ਦੀ ਮਦਦ ਕੀਤੀ ਗਈ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਉੱਥੇ ਹੀ ਇਸ ਨੌਜਵਾਨ ਵੱਲੋਂ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਗਿਆ ਹੈ ਜਿਸ ਵੱਲੋਂ ਦਿੱਤੀ ਹਿੰਮਤ ਅਤੇ ਦਲੇਰੀ ਸਦਕਾ ਉਸ ਬੱਚੀ ਨੂੰ ਬਚਾਇਆ ਜਾ ਸਕਿਆ ।



error: Content is protected !!