ਹੁਣੇ ਆਈ ਤਾਜਾ ਵੱਡੀ ਖਬਰ

ਜਲੰਧਰ— ਕਲਰਜ਼ ਚੈਨਲ ‘ਤੇ ਦਿਖਾਏ ਜਾ ਰਹੇ ਪ੍ਰੋਗਰਾਮ ‘ਰਾਮ ਸਿਆ ਕੇ ਲਵ ਕੁਸ਼’ ‘ਚ ਭਗਵਾਨ ਵਾਲਮੀਕਿ ਜੀ ਦਾ ਇਤਿਹਾਸ ਗਲਤ ਦਿਖਾਉਣ ‘ਤੇ ਵਾਲਮੀਕਿ ਭਾਈਚਾਰੇ ਵੱਲੋਂ ਪੰਜਾਬ ਬੰਦ ਕਰਕੇ ਵੱਖ-ਵੱਖ ਥਾਵਾਂ ‘ਤੇ ਰੋਡ ਜਾਮ ਕੀਤੇ ਜਾ ਰਹੇ ਹਨ।

ਇਸ ਦਾ ਅਸਰ ਜਲੰਧਰ ਸਮੇਤ ਪੰਜਾਬ ਦੇ ਕਈ ਜ਼ਿਲਿਆਂ ‘ਚ ਦੇਖਣ ਨੂੰ ਮਿਲਿਆ ਹੈ। ਟਾਈਗਰਸ ਫੋਰਸ ਵੱਲੋਂ ਜਲੰਧਰ-ਕਪੂਰਥਲਾ, ਜਲੰਧਰ-ਅੰਮ੍ਰਿਤਸਰ, ਜਲੰਧਰ-ਪਠਾਨਕੋਟ ‘ਤੇ ਜਾਮ ਲਗਾ ਦਿੱਤਾ ਗਿਆ ਹੈ।

ਇਸ ਦੇ ਕਾਰਨ ਲੋਕਾਂ ਨੂੰ ਆਉਣ-ਜਾਣ ‘ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨੈਸ਼ਨਲ ਹਾਈਵੇਅ ‘ਤੇ ਲੰਬਾ ਜਾਮ ਲੱਗਾ ਹੋਇਆ ਹੈ।

ਇਸ ਦੇ ਲਈ ਜਲੰਧਰ ਆਉਣ ਵਾਲੇ ਵਾਹਨ ਚਾਲਕ ਨੈਸ਼ਨਲ ਹਾਈਵੇਅ ਤੋਂ ਨਾ ਹੋ ਕੇ ਬਾਕੀ ਰੂਟਾਂ ਤੋਂ ਜਲੰਧਰ ਆਉਣ।

ਇਸ ਦੇ ਨਾਲ ਹੀ ਜੰਮੂ ਤੋਂ ਜਲੰਧਰ ਆਉਣ ਵਾਲੇ ਰਸਤੇ ਨੂੰ ਪੁਲਸ ਨੇ ਨਾਕਾਬੰਦੀ ਕਰਕੇ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਤਾਂਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਜਾਵੇ।

ਪੰਜਾਬ ਬੰਦ ਦਾ ਅਸਰ ਸੰਗਰੂਰ ਦੇ ਲਹਿਰਾਗਾਗਾ ਵਿਚ ਦੇਖਣ ਨੂੰ ਮਿਲਿਆ। ਇਕ ਨਿੱਜੀ ਟੀ.ਵੀ. ਚੈਨਲ ‘ਤੇ ਪ੍ਰਸਾਰਿਤ ਕੀਤੇ ਜਾ ਰਹੇ ਸੀਰੀਅਲ ‘ਰਾਮ ਸਿਆ ਕੇ ਲਵ ਕੁਸ਼’ ‘ਚ ਭਗਵਾਨ ਵਾਲਮੀਕਿ ਜੀ ਦਾ ਇਤਿਹਾਸ ਗਲਤ ਦਿਖਾਉਣ ‘ਤੇ ਲਹਿਰਾਗਾਗਾ ਵਿਚ ਵਾਲਮੀਕਿ ਭਾਈਚਾਰੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਭਾਈਚਾਰੇ ਵੱਲੋਂ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਦੇ ਹੋਏ ਦੁਕਾਨਾਂ ਨੂੰ ਬੰਦ ਕਰਾਇਆ ਗਿਆ। ਉਨ੍ਹਾਂ ਨੇ ਪ੍ਰਸਾਰਿਤ ਕੀਤੇ ਜਾ ਰਹੇ ਸੀਰੀਅਲ ‘ਤੇ ਤੁਰੰਤ ਰੋਕ ਲਗਾਉਣ ਅਤੇ ਟੀ.ਵੀ. ਚੈਨਲ ‘ਤੇ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।


ਤਾਜਾ ਜਾਣਕਾਰੀ
ਆਹ ਦੇਖੋ 12:40 ਤੇ ਪੰਜਾਬ ਚ ਕੀ ਕੀ ਹੋ ਗਿਆ
ByadminSeptember 7, 2019Comments Off on ਆਹ ਦੇਖੋ 12:40 ਤੇ ਪੰਜਾਬ ਚ ਕੀ ਕੀ ਹੋ ਗਿਆ
Previous Postਹੁਣੇ ਹੁਣੇ ਪੰਜਾਬ ਲਈ ਜਾਰੀ ਹੋਇਆ ਮੌਸਮ ਦਾ ਅਲਰਟ ਆਉਣ ਵਾਲੇ 6 ਘੰਟਿਆਂ ਚ
Next Postਸਾਵਧਾਨ ਪੰਜਾਬ ਚ ਪ੍ਰਦਰਸ਼ਨਕਾਰੀਆਂ ਨੇ ਇਸ ਜਗ੍ਹਾ ਕੀਤੀ ਭੰਨਤੋੜ ਅਤੇ