ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ
ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬੀਬੀ ਹਰਸਿਮਰਤ ਕੌਰ ਬਾਦਲ ਹੱਥੋਂ ਹਾਰਨ ਤੋਂ ਬਾਅਦ ਅੱਜ ਪਹਿਲਾ ਬਿਆਨ ਦਿੱਤਾ ਹੈ।
ਦੱਸ ਦੇਈਏ ਕਿ ਰਾਜਾ ਵੜਿੰਗ ਲੋਕਾਂ ਦਾ ਧੰਨਵਾਦ ਕਰਨ ਲਈ ਬਠਿੰਡਾ ਦੇ ਰੋਜ਼ ਗਾਰਡਨ ਤੇ ਜੌਗਰ ਪਾਰਕ ਪਹੁੰਚੇ ਹੋਏ ਸਨ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਮੇਰੀ ਪਾਰਟੀ ਨਹੀਂ ਮੇਰਾ ਮੁਕੱਦਰ ਹਾਰਿਆ ਹੈ ਅਤੇ ਮੈਨੂੰ ਹਾਰ ਕਬੂਲ ਹੈ। ਉਨ੍ਹਾਂ ਕਿਹਾ ਕਿ ਉਹ ਬਠਿੰਡਾ ਵਾਸੀਆਂ ਦੇ ਪਿਆਰ ਦਾ ਕਰਜ਼ਦਾਰ ਹੋ ਗਏ ਹਨ।
ਇਸ ਦੌਰਾਨ ਰਾਜਾ ਵੜਿੰਗ ਨੇ ਬਾਦਲ ਪਰਿਵਾਰ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਬਾਦਲਾਂ ਖਿਲਾਫ ਚੋਣ ਲੜਨ ਦਾ ਮੌਕਾ ਮਿਲਿਆ, ਇਸ ਤੋਂ ਵੱਡੀ ਜਿੱਤ ਹੋਰ ਕੀ ਹੋਵੇਗੀ।
ਉਨ੍ਹਾਂ ਕਿਹਾ ਕਿ ਇਸ ਪੂਰੇ ਟੱਬਰ ਨੇ ਸਾਰਾ ਪੈਸਾ ਰਾਜਾ ਵੜਿੰਗ ਨੂੰ ਹਰਾਉਣ ਵਿਚ ਲਗਾ ਦਿੱਤਾ ਪਰ 21000 ਦੇ ਮਾਰਜਨ ਨਾਲ ਹਰਸਿਮਰਤ ਬਾਦਲ ਜਿੱਤੀ ਹੈ।
ਇਸ ਲਈ ਇਹ ਕੋਈ ਵੱਡਾ ਮਾਰਜਨ ਨਹੀਂ ਹੈ। ਉਨ੍ਹਾਂ ਕਿਹਾ ਕਿ ਮਜ਼ਾ ਤਾਂ ਉਦੋਂ ਸੀ ਜੇਕਰ ਹਰਸਿਮਰਤ 2 ਲੱਖ ਵੋਟਾਂ ਨਾਲ ਜਿੱਤਦੀ।
ਇਸ ਦੌਰਾਨ ਵੜਿੰਗ ਨੇ ਕਿਹਾ ਕਿ ਉਹ ਅਖੀਰ ਤੱਕ ਬਾਦਲ ਪਰਿਵਾਰ ਖਿਲਾਫ ਲੜਾਈ ਲੜੇਗਾ ਤੇ ਉਦੋਂ ਤੱਕ ਚੈਨ ਦੀ ਨੀਂਦ ਨਹੀਂ ਸੌਂਵੇਗਾ ਜਦੋਂ ਤੱਕ ਹਰਸਿਮਰਤ ਨੂੰ ਹਰਾ ਨਹੀਂ ਦੇਵੇਗਾ।
ਤਾਜਾ ਜਾਣਕਾਰੀ