ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਚੰਡੀਗੜ੍ਹ ਟ੍ਰੈਫਿਕ ਪੁਲਸ ਦੇ ਅਸਿਸਟੈਂਟ ਸਬ ਇੰਸਪੈਕਟਰ ਸਰਵਣ ਕੁਮਾਰ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਦੀ ਗੱਡੀ ਦਾ ਚਲਾਨ ਕਰਕੇ ਇਕ ਮਿਸਾਲ ਕਾਇਮ ਕਰ ਛੱਡੀ ਹੈ। ਇਸ ਬਾਰੇ ਜਦੋਂ ਸਰਵਣ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਜਦੋਂ ਉਹ ਸੈਕਟਰ-34 ਦੇ ਬੀ. ਐੱਸ. ਐੱਨ. ਐੱਲ. ਦਫਤਰ ਦੇ ਬਾਹਰ ‘ਰੌਂਗ ਪਾਰਕਿੰਗ’ ਗੱਡੀਆਂ ਦਾ ਚਲਾਨ ਕਰ ਰਹੇ ਸਨ ਤਾਂ ਉੱਥੇ ਇਕ ਸਰਕਾਰੀ ਗੱਡੀ ਵੀ ਖੜ੍ਹੀ ਸੀ।
ਉਨ੍ਹਾਂ ਕਿਹਾ ਕਿ ਲੋਕਾਂ ਨੇ ਇਤਰਾਜ਼ ਜ਼ਾਹਰ ਕੀਤਾ ਕਿ ਪ੍ਰਾਈਵੇਟ ਗੱਡੀਆਂ ਦੀ ਤਰ੍ਹਾਂ ਸਰਕਾਰੀ ਗੱਡੀ ਦਾ ਵੀ ਚਲਾਨ ਕੀਤਾ ਜਾਵੇ।
ਸਰਵਣ ਕੁਮਾਰ ਨੇ ਦੱਸਿਆ ਕਿ ਹਾਈਕੋਰਟ ਵਲੋਂ ਹੀ ਇਹ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਗੱਡੀ ਭਾਵੇਂ ਕਿਸੇ ਦੀ ਵੀ ਹੋਵੇ, ਜੇਕਰ ਰੌਂਗ ਪਾਰਕਿੰਗ ‘ਚ ਹੈ ਤਾਂ ਉਸ ਦਾ ਚਲਾਨ ਹੋਵੇਗਾ। ਇਸ ਨੂੰ ਦੇਖਦੇ ਹੋਏ ਸਰਵਣ ਕੁਮਾਰ ਨੇ ਸਟੀਕਰ ਲੱਗੇ ਹੋਣ ਦੇ ਬਾਵਜੂਦ ਜੱਜ ਦੀ ਗੱਡੀ ਦਾ ਚਲਾਨ ਕਰ ਦਿੱਤਾ ਅਤੇ ਆਪਣੀ ਡਿਊਟੀ ਪੂਰੀ ਕੀਤੀ। ਸਰਵਣ ਕੁਮਾਰ ਦੇ ਇਸ ਕਾਰਨਾਮੇ ਦੀ ਉਨ੍ਹਾਂ ਦੇ ਸੀਨੀਅਰ ਅਧਿਕਾਰੀਆਂ ਅਤੇ ਸਹਿਯੋਗੀਆਂ ਵਲੋਂ ਪੂਰੀ ਤਾਰੀਫ ਕੀਤੀ ਜਾ ਰਹੀ ਹੈ।
ਵਾਇਰਲ