ਅੰਮ੍ਰਿਤਸਰ-ਜਲੰਧਰ ਬਾਈਪਾਸ ‘ਤੇ ਲੱਗੇ ਸਾਈਨ ਬੋਰਡਾਂ ‘ਤੇ, ਅਧਿਕਾਰੀਆਂ ਨੇ ਲਿਖਿਆ …..

ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨਾਮ ਨੂੰ ਰਾਹ ਦਰਸਾਉਂਦੇ ਬੋਰਡਾਂ ਭਾਵ ਸਾਈਨ ਬੋਰਡਾਂ ‘ਤੇ ਗਲਤ ਤਰੀਕੇ ਨਾਲ ਲਿਖਣ ਨਾਲ ਸਿੱਖ ਕੌਮ ‘ਚ ਭਾਰੀ ਰੋਸ ਹੈ।

ਦਰਅਸਲ, ਜਲੰਧਰ ਬਾਈਪਾਸ ‘ਤੇ ਲੱਗੇ ਸਾਈਨ ਬੋਰਡਾਂ ‘ਤੇ ਗੋਲਡਨ ਟੈਂਪਲ ਨੂੰ ਸੁਨਹਿਰੀ ਮੰਦਰ ਕਰਕੇ ਲਿਖਿਆ ਹੋਇਆ ਹੈ, ਜਿਸ ਦੀ ਪੂਰੀ ਕੌਮ ਵੱਲੋਂ ਸਖਤ ਨਿਖੇਧੀ ਕੀਤੀ ਜਾ ਰਹੀ ਹੈ ਅਤੇ ਰੋਸ ਵੀ ਪ੍ਰਗਟਾਇਆ ਜਾ ਰਿਹਾ ਹੈ।

ਦਰਅਸਲ, ਪੰਜਾਬੀ ਭਾਸ਼ਾ ਤੋਂ ਅਗਿਆਨ ਅਧਿਕਾਰੀਆਂ ਨੇ ਸ੍ਰੀ ਹਰਿਮੰਦਰ ਸਾਹਿਬ ਨੂੰ ਸੁਨਹਿਰੀ ਮੰਦਰ ਲਿਖਿਆ ਹੈ।

ਇਹਨਾਂ ਤਸਵੀਰ ਦੇ ਵਾਇਰਲ ਹੋਣ ਤੋਂ ਬਾਅਦ ਸਿੱਖ ਭਾਈਚਾਰੇ ਅਤੇ ਸਿੱਖ ਜਥੇਬੰਦੀਆਂ ‘ਚ ਭਾਰੀ ਰੋਸ ਹੈ ਅਤੇ ਉਹਨਾਂ ਵੱਲੋਂ ਲਗਾਤਰ ਵਿਰੋਧ ਕੀਤਾ ਜਾ ਰਿਹਾ ਹੈ।

Home  ਵਾਇਰਲ  ਆਹ ਦੇਖੋ ਅੰਮ੍ਰਿਤਸਰ-ਜਲੰਧਰ ਬਾਈਪਾਸ ‘ਤੇ ਲੱਗੇ ਸਾਈਨ ਬੋਰਡਾਂ ‘ਤੇ,ਅਧਿਕਾਰੀਆਂ ਨੇ ਹਰਿਮੰਦਰ ਸਾਹਿਬ ਬਾਰੇ ਕੀ ਲਿਖਤਾ …..

  ਵਾਇਰਲ
                               
                               
                               
                                
                                                                    

