ਚਿਹਰੇ ਦੇ ਦਾਗ ਧੱਬੇ ਅਤੇ ਝੁਰੜੀਆਂ ਵਗੈਰਾ ਨੂੰ ਦੂਰ ਕਰਨ ਦੇ ਲਈ ਲੋਕ ਕੀ ਕੁਝ ਨਹੀਂ ਕਰਦੇ। ਤਰ੍ਹਾਂ ਤਰ੍ਹਾਂ ਦੀਆ ਕਰੀਮਾਂ ,ਅਤੇ ਹੋਰ ਬਿਊਟੀ ਟ੍ਰੀਟਮੈਂਟ ਕੈਮੀਕਲ ਦੀ ਵਰਤੋਂ ਨਾਲ ਆਪਣੇ ਚਿਹਰੇ ਨੂੰ ਹੋਰ ਵੀ ਜ਼ਿਆਦਾ ਵਿਗਾੜ ਲੈਂਦੇ ਹਨ ਜਿਸ ਨਾਲ ਕਦੇ ਕਦੇ ਉਹਨਾਂ ਨੂੰ ਬਹੁਤ ਬੁਰੇ ਨਤੀਜੇ ਮਿਲਦੇ ਹਨ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਉਪਾਅ ਦੱਸਣ ਜਾ ਰਹੇ ਹਾਂ ਜਿਸ ਨਾਲ ਕੁਦਰਤੀ ਰੂਪ ਵਿਚ ਤੁਹਾਡੇ ਚਿਹਰੇ ਦੀ ਗਵਾਚੀ ਹੋਈ ਸੁੰਦਰਤਾ ਫਿਰ ਤੋਂ ਵਾਪਸ ਆ ਸਕਦੀ ਹੈ।
ਨਾਰੀਅਲ ਤੇਲ :- ਝੁਰੜੀਆਂ ‘ਤੇ ਨਾਰੀਅਲ ਤੇਲ ਲਗਾਉਣ ਨਾਲ ਤੁਹਾਡੀ ਚਮੜੀ ਨੂੰ ਜ਼ਰੂਰੀ ਨਮੀ ਮਿਲਦੀ ਹੈ। ਇਸ ਵਿਚ ਵਿਟਾਮਿਨ ਈ ਅਤੇ ਜ਼ਰੂਰੀ ਐਂਟੀਆਕਸੀਡੇਂਟ ਹੁੰਦੇ ਹਨ, ਜੋ ਚਮੜੀ ਦੇ ਰੀਹਾਈਡ੍ਰੇਸ਼ਨ ਵਿਚ ਮਦਦ ਕਰਦਾ ਹੈ। ਸੱਭ ਤੋਂ ਵਧੀਆ ਤਰੀਕਾ ਹੈ ਕਿ ਤੁਸੀਂ ਨਾਰੀਅਲ ਤੇਲ ਨਾਲ ਆਪਣੇ ਚਿਹਰੇ ਦੀ 5 ਤੋਂ 10 ਮਿੰਟ ਤੱਕ ਮਸਾਜ ਕਰੋ ਅਤੇ ਇਸ ਨੂੰ ਪੂਰੀ ਰਾਤ ਲੱਗਾ ਰਹਿਣ ਦਿਓ। ਇਹ ਤੁਹਾਡੇ ਚਿਹਰੇ ਦੀ ਫਾਇਨ ਲਾਈਨ ਨੂੰ ਠੀਕ ਕਰਦਾ ਹੈ ਅਤੇ ਝੁਰੜੀਆਂ ਨੂੰ ਵੀ ਘੱਟ ਕਰਦਾ ਹੈ।
ਦਹੀ ਦਾ ਲੇਪ :- ਦਹੀ ,ਮਲਾਈ ਆਦਿ ਦੇ ਨਾਲ ਨਾਲ ਲੇਟਿਕ ਐਸਿਡ ਕਾਫੀ ਮਾਤਰਾ ਵਿਚ ਪਾਇਆ ਜਾਂਦਾ ਹੈ ਇਹ ਸਭ ਚਿਹਰੇ ਦੀਆ ਝੁਰੜੀਆਂ ਨੂੰ ਦੂਰ ਕਰਕੇ ਅਤੇ ਨਵੀ ਚਮੜੀ ਨੂੰ ਉਭਾਰ ਅਤੇ ਨਿਖਾਰਨ ਦਾ ਕੰਮ ਕਰਦੇ ਹਨ ਇਸ ਲਈ ਦਹੀ ਦੀ ਵਰਤੋਂ ਚਿਹਰੇ ਤੇ ਜਰੂਰ ਕਰੋ। ਦਹੀਂ ਵੀ ਝੁਰੜੀਆਂ ਹਟਾਉਣ ਲਈ ਕਾਰਗਾਰ ਉਪਾਅ ਹੈ ਇਕ ਚਮੱਚ ਦਹੀ ਵਿਚ 1 ਚਮੱਚ ਸ਼ਹਿਦ ਮਿਲਾ ਕੇ ਗੁਲਾਬ ਜਲ ਦੀਆਂ ਕੁਝ ਬੂੰਦਾ ਮਿਲਾ ਕੇ ਪੇਸਟ ਤਿਆਰ ਕਰ ਲਓ। ਫਿਰ ਇਸ ਨੂੰ ਚਿਹਰੇ ‘ਤੇ ਲਗਾ ਕੇ 20 ਮਿੰਟ ਲਈ ਛੱਡ ਦਿਓ। ਤੁਸੀਂ ਖੁੱਦ ਹੀ ਚਮੜੀ ਵਿਚ ਬਦਲਾਅ ਮਹਿਸੂਸ ਕਰੋਗੀ।
ਜੈਤੂਨ ਤੇਲ :- ਜੈਤੂਨ ਦੇ ਤੇਲ ਨਾਲ ਵੀ ਤੁਹਾਡੀਆਂ ਅੱਖਾਂ ਦੇ ਆਲੇ-ਦੁਆਲੇ ਦੀਆਂ ਝੁਰੜੀਆਂ ਘੱਟ ਹੋ ਜਾਂਦੀਆਂ ਹਨ। ਇਸ ਵਿਚ ਵਿਟਾਮਿਨ ਈ ਅਤੇ ਕੇ ਭਰਪੂਰ ਮਾਤਰਾ ਵਿਚ ਹੁੰਦੇ ਹਨ ਚਿਹਰੇ ‘ਤੇ ਗਲੋ ਲਿਆਉਣ ਲਈ ਤੁਸੀਂ ਇਸ ਵਿਚ ਨਿੰਬੂ ਦੀਆਂ ਕੁਝ ਬੂੰਦਾ ਮਿਲਾ ਕੇ ਵੀ ਮਸਾਜ ਕਰ ਸਕਦੇ ਹੋ।
ਕੌਫੀ ਦੇ ਬੀਜ :- ਕੌਫੀ ਸਿਰਫ ਪੀਣ ਵਿਚ ਹੀ ਚੰਗੀ ਨਹੀਂ ਹੁੰਦੀ ਬਲਕਿ ਇਸ ਵਿਚ ਕਈ ਗੁਣ ਵੀ ਮੌਜੂਦ ਹੁੰਦੇ ਹਨ, ਜੋ ਸਾਡੀ ਚਮੜੀ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਕ ਇਕ ਅਜਿਹਾ ਐਂਟੀਆਸੀਡੇਂਟ ਹੈ, ਜੋ ਤੁਹਾਡੀ ਚਮੜੀ ਦੀ ਫਾਈਨ ਲਾਈਨ ਨੂੰ ਇਮਪਰੂਵ ਕਰਦੀ ਹੈ ਅਤੇ ਝੁਰੜੀਆਂ ਤੋਂ ਬਚਾਉਂਦੀ ਹੈ। ਮੇਥੀ ਸਿਰਫ ਇੱਕ ਮਸਾਲਾ ਨਹੀਂ ਹੈ ਬਲਕਿ ਇਸ ਵਿਚ ਡੈਡ ਸ੍ਕਿਨ ਨੂੰ ਚੁੱਕਣ ਜਾ ਮੁਰੰਮਤ ਕਰਨ ਦੇ ਗੁਣ ਵੀ ਹਨ। ਇਸ ਲਈ ਤੁਸੀਂ ਮੇਥੀ ਦੇ ਲੇਪ ਦੀ ਵਰਤੀ ਕਰ ਸਕਦੇ ਹੋ ਇਸ ਲਈ ਮੇਥੀ ਦੇ ਬੀਜ ਪੀਸ ਲਵੋ ਫਿਰ ਸੌਣ ਤੋਂ ਪਹਿਲਾ ਆਪਣੇ ਚਿਹਰੇ ਤੇ ਲਗਾਓ ਅਤੇ ਫਿਰ ਸਵੇਰੇ ਉੱਠ ਕੇ ਠੰਡੇ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਵੋ ਤੁਸੀਂ ਇਸਨੂੰ ਰਾਤ ਭਰ ਰੱਖ ਸਕਦੇ ਹੋ ਕਿਉਂਕਿ ਇਸ ਨਾਲ ਚਿਹਰੇ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਜੇਕਰ ਤੁਸੀਂ ਚਾਹੋ ਤਾ ਇਸਨੂੰ ਦਿਨ ਦੇ ਸਮੇ ਵੀ ਲਗਾ ਸਕਦੇ ਹੋ। 2 ਤੋਂ 3 ਘੰਟੇ ਰੱਖਣ ਤੋਂ ਬਾਅਦ ਧੋ ਦਿਓ….
ਸੇਬ ਨੂੰ ਮਸਲ ਕੇ ਇਸ ਵਿਚ ਕੁਝ ਮਾਤਰਾ ਵਿਚ ਕੱਚਾ ਦੁੱਧ ਮਿਲਾ ਕੇ ਇੱਕ ਪੇਸਟ ਤਿਆਰ ਕਰ ਲਵੋ ਫਿਰ ਇਸਨੂੰ ਆਪਣੇ ਚਿਹਰੇ ਤੇ ਲਗਾਓ ਸੁੱਕਣ ਤੇ ਧੋ ਲਵੋ ਅਜਿਹਾ ਹਫਤੇ ਵਿਚ ਘੱਟ ਤੋਂ ਘੱਟ 4 ਵਾਰ ਕਰੋ ਬਹੁਤ ਜਲਦ ਅਸਰ ਦਿਸਣ ਲੱਗ ਜਾਵੇਗਾ। ਪੱਕੇ ਹਪਏ ਕੇਲੇ ਨੂੰ ਚੰਗੀ ਤਰ੍ਹਾਂ ਮਸਲ ਕੇ ਕ੍ਰੀਮ ਵਰਗਾ ਬਣਾ ਕੇ ਇਸਨੂੰ ਇੱਕ ਘੰਟੇ ਲਈ ਚਿਹਰੇ ਤੇ ਲਗਾਓ ਫਿਰ ਸਾਦੇ ਪਾਣੀ ਨਾਲ ਚਿਹਰਾ ਧੋ ਲਵੋ। ਜਲਦ ਹੀ ਅਸਰ ਦਿਸੇਗਾ…
ਮਾਸ਼ਚਰਾਇਜਰ – ਅੰਡੇ ਅਤੇ ਕਰੀਮ ਦੇ ਪੇਸਟ ਵਿਚ ਇਕ ਚਮਚ ਨੀਂਬੂ ਦਾ ਰਸ ਮਿਲੈ ਲਵੋ । ਹੁਣ ਇਸ ਮਾਸਕ ਨੂੰ ਚਿਹਰੇ ਉੱਤੇ 15 ਮਿੰਟ ਲਈ ਲਗਾ ਕੇ ਰੱਖੋ । ਇਸ ਤੋਂ ਬਾਅਦ ਮਾਸਕ ਨੂੰ ਗੁਨਗੁਨੇ ਪਾਣੀ ਨਾਲ ਧੋ ਲਵੋ । ਹਫਤੇ ਵਿਚ 3 ਵਾਰ ਇਸ ਦਾ ਇਸਤੇਮਾਲ ਕਰੋ । ਇਸ ਨਾਲ ਝੁਰੜੀਆਂ ਦੂਰ ਹੋ ਜਾਣਗੀਆਂ ।
ਅਲਸੀ ਦਾ ਤੇਲ – ਤੰਦੁਰੁਸਤ ਚਮੜੀ ਲਈ ਅਲਸੀ ਦੇ ਤੇਲ ਨਾਲ ਮਾਲਿਸ਼ ਕਰੋ ।ਤੁਸੀ ਚਾਹੇ ਤਾਂ ਦੋ ਚਮਚ ਅਲਸੀ ਦਾ ਸੇਵਨ ਵੀ ਕਰ ਸਕਦੇ ਹੋ । ਇਹ ਤੁਹਾਡੇ ਲਈ ਬਹੁਤ ਫਾਇਦੇਮੰਦ ਸਾਬਤ ਹੋਵੇਗਾ । ਅਲਸੀ ਦੇ ਤੇਲ ਤੋਂ ਇਲਾਵਾ ਅਰੰਡੀ ਤੇਲ ਦੇ ਇਸਤੇਮਾਲ ਨਾਲ ਵੀ ਝੁਰੜੀਆਂ ਘੱਟ ਹੋ ਸਕਦੀਆਂ ਹਨ । ਇਹਨਾ ਤੇਲਾਂ ਦਾ ਇਸਤੇਮਾਲ ਕਰਣ ਨਾਲ ਕੁੱਝ ਹੀ ਦਿਨਾਂ ਵਿਚ ਝੁਰੜੀਆਂ ਦੂਰ ਹੋ ਜਾਣ ਜਾਣਗੀਆਂ ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ