ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਆਸਟ੍ਰੇਲੀਆ ਵਿੱਚ ਵਿਆਹ ਹੋਣ ਪਿੱਛੋਂ ਆਪਣੇ ਪੇਕੇ ਘਰ ਆਈ ਲੜਕੀ ਦੇ ਕਤਲ ਸਬੰਧੀ ਆਸਟ੍ਰੇਲੀਆ ਹਾਈ ਕਮਿਸ਼ਨਰ ਦੀ ਟੀਮ ਨੇ ਫ਼ਿਰੋਜ਼ਪੁਰ ਪੁੱਜ ਕੇ ਪੁਲਿਸ ਪ੍ਰਸ਼ਾਸਨ ਨਾਲ ਗੁਪਤ ਮੀਟਿੰਗ ਕੀਤੀ। ਫ਼ਿਰੋਜ਼ਪੁਰ ਪੁਲਿਸ ਨੇ ਕਤਲ ਦੇ ਕੁਝ ਘੰਟਿਆਂ ਵਿੱਚ ਹੀ ਮੁਲਜ਼ਮ ਨੂੰ ਕਾਬੂ ਕਰ ਲਿਆ ਸੀ।

ਇਸ ਦੇ ਦੋ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਆਸਟ੍ਰੇਲੀਆ ਸਰਕਾਰ ਨਾਲ ਲਿਖਤੀ ਕਾਰਵਾਈ ਵੀ ਕੀਤੀ ਜਾ ਰਹੀ ਸੀ। ਫ਼ਿਰੋਜ਼ਪੁਰ ਪੁੱਜੀ ਆਸਟ੍ਰੇਲੀਆ ਹਾਈ ਕਮਿਸ਼ਨ ਦੀ ਟੀਮ ਨੇ ਪੁਲਿਸ ਅਧਿਕਾਰੀਆਂ ਨਾਲ ਮਾਮਲੇ ਨੂੰ ਸੁਲਝਾਉਣ ਲਈ ਵਿਉਂਤ ਬਣਾਈ ਤੇ ਸਾਰੇ ਮਾਮਲੇ ਸਬੰਧੀ ਜਾਣਕਾਰੀ ਇਕੱਤਰ ਕੀਤੀ।ਦਰਅਸਲ ਆਸਟ੍ਰੇਲੀਆ ਤੋਂ ਭਾਰਤ ਵਿੱਚ ਪੇਕੇ ਘਰ ਪੁੱਜੀ ਲੜਕੀ ਅਚਾਨਕ ਗਾਇਬ ਹੋ ਗਈ ਸੀ।

14 ਮਾਰਚ ਨੂੰ ਫ਼ਿਰੋਜ਼ਪੁਰ ਦੇ ਪਿੰਡ ਬੱਗੇ ਕੇ ਤੋਂ ਗਾਇਬ ਹੋਈ ਲੜਕੀ ਦੀ 26 ਮਾਰਚ ਨੂੰ ਲਾਸ਼ ਮਿਲੀ ਸੀ। ਇਸ ਉਪਰੰਤ ਪੁਲਿਸ ਨੇ ਮੋਬਾਈਲ ਆਦਿ ਤੋਂ ਮਿਲੀ ਜਾਣਕਾਰੀ ਦੇ ਆਧਾਰ `ਤੇ ਕਤਲ ‘ਚ ਸ਼ਾਮਲ ਭਾਰਤੀ ਲੜਕੀ ਨੂੰ ਕਾਬੂ ਕਰ ਲਿਆ ਸੀ। ਜਦਕਿ ਵਿਦੇਸ਼ ਰਹਿੰਦੀ ਲੜਕੀ ਤੇ ਮ੍ਰਿਤਕ ਦੇ ਪਤੀ ਸਮੇਤ ਤਿੰਨਾਂ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਸੀ।

ਦੂਜੇ ਦੋਵੇਂ ਮੁਲਜ਼ਮ ਆਸਟ੍ਰੇਲੀਆ ਦੇ ਹੋਣ ਕਰਕੇ ਉਨ੍ਹਾਂ ‘ਤੇ ਕਾਰਵਾਈ ਨਾ ਹੋ ਸਕੀ। ਇਸ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਤੇ ਕਾਰਵਾਈ ਲਈ ਅੱਜ ਆਸਟ੍ਰੇਲੀਆ ਹਾਈ ਕਮਿਸ਼ਨ ਤੋਂ ਟੀਮ ਫ਼ਿਰੋਜ਼ਪੁਰ ਪੁੱਜੀ। ਅੱਜ ਕੇਸ ਨੂੰ ਸੁਲਝਾਉਣ ਤੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਲਈ ਵਿਉਂਤ ਬਣਾਈ ਗਈ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਜਲਦ ਬਾਕੀ ਮੁਲਜ਼ਮਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।


ਤਾਜਾ ਜਾਣਕਾਰੀ
ਆਸਟ੍ਰੇਲੀਆ ਤੋਂ ਆਈ ਕੁੜੀ ਦੇ ਕਤਲ ਮਾਮਲੇ ਚ ਇਹ ਗੁਪਤ ਖਬਰ ਆਈ ਸਾਹਮਣੇ
ByadminApril 3, 2019Comments Off on ਆਸਟ੍ਰੇਲੀਆ ਤੋਂ ਆਈ ਕੁੜੀ ਦੇ ਕਤਲ ਮਾਮਲੇ ਚ ਇਹ ਗੁਪਤ ਖਬਰ ਆਈ ਸਾਹਮਣੇ
Previous Postਇੱਕ ਘਰ ਚੋਂ ਇੱਕੋ ਸਮੇਂ ਉੱਠੀਆਂ ਚਾਰ ਅਰਥੀਆਂ, ਮਾਂ ਨੇ ਆਪਣੇ ਹੱਥੀ ਉਜਾੜਿਆ ਪੂਰਾ ਪਰਿਵਾਰ, ਦੇਖੋ ਵੀਡੀਓ
Next Postਜੇਕਰ ਤੁਸੀਂ ਵੀ ਚਹੁੰਦੇ ਹੋ ਆਪਣੇ ਬੱਚਿਆਂ ਨੂੰ ਬਣਾਉਣਾ ਕਾਬਿਲ ਤਾ ਹਰ ਰੋਜ਼ ਪੁੱਛੋਂ ਇਹ ਪ੍ਰਸ਼ਨ