ਆਈ ਤਾਜ਼ਾ ਵੱਡੀ ਖਬਰ

ਬਹੁਤ ਸਾਰੇ ਭਾਰਤੀ ਜਿਥੇ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਵਸੇ ਹੋਏ ਹਨ ਉਥੇ ਹੀ ਉਨ੍ਹਾਂ ਵੱਲੋਂ ਭਾਰੀ ਮਿਹਨਤ ਮਸ਼ੱਕਤ ਕਰਕੇ ਆਪਣਾ ਇੱਕ ਵੱਖਰਾ ਨਾਮ ਵੀ ਬਣਾਇਆ ਗਿਆ ਹੈ। ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਜਿੱਥੇ ਉੱਥੇ ਵਸਣ ਵਾਲੇ ਭਾਰਤੀਆਂ ਨੂੰ ਵਿਸ਼ੇਸ਼ ਤੌਰ ਤੇ ਮਾਣ ਸਨਮਾਨ ਦਿੱਤਾ ਜਾਂਦਾ ਹੈ ਉਥੇ ਹੀ ਵੱਖ ਵੱਖ ਅਹੁਦਿਆਂ ਤੇ ਵੀ ਉਨ੍ਹਾਂ ਨੂੰ ਸਨਮਾਨ ਦਿੱਤਾ ਗਿਆ ਹੈ। ਅਜਿਹੇ ਕਾਰਜਾਂ ਨੂੰ ਦੇਖਦੇ ਹੋਏ ਜਿੱਥੇ ਭਾਰਤੀਆਂ ਦਾ ਸਿਰ ਫਖਰ ਨਾਲ ਉੱਚਾ ਹੋ ਜਾਂਦਾ ਹੈ ਉਥੇ ਹੀ ਹੋਰ ਵੀ ਬਹੁਤ ਸਾਰੇ ਭਾਰਤੀਆਂ ਵੱਲੋਂ ਸਖਤ ਮਿਹਨਤ ਕਰ ਕੇ ਉਸ ਮੰਜ਼ਿਲ ਨੂੰ ਹਾਸਲ ਕਰਨ ਦਾ ਸੁਪਨਾ ਵੇਖਿਆ ਜਾਂਦਾ ਹੈ। ਪਰ ਕਈ ਵਾਰ ਬਹੁਤ ਸਾਰੇ ਪੰਜਾਬੀਆਂ ਵੱਲੋਂ ਵਿਦੇਸ਼ਾਂ ਦੀ ਧਰਤੀ ਤੇ ਅਜਿਹੇ ਘਿਨਾਉਣੇ ਕਾਂਡ ਕੀਤੇ ਜਾਂਦੇ ਹਨ ਜਿਸ ਨਾਲ ਪੰਜਾਬੀਆਂ ਦਾ ਸਿਰ ਸ਼ਰਮਸਾਰ ਹੋ ਜਾਂਦਾ ਹੈ।

ਇਕ ਤੋਂ ਬਾਅਦ ਇਕ ਸਾਹਮਣੇ ਆਉਣ ਵਾਲੇ ਅਜਿਹੇ ਮਾਮਲਿਆਂ ਲਈ ਲੋਕਾਂ ਨੂੰ ਵੀ ਝੰਜੋੜਿਆ ਰੱਖ ਦਿੱਤਾ ਹੈ। ਹੁਣ ਸਿਰਫ ਪੰਜਾਬੀ ਪਤੀ ਵਲੋ ਪਤਨੀ ਦਾ ਕਤਲ ਕੀਤਾ ਗਿਆ ਹੈ ਜਿੱਥੇ ਜਨਤਾ ਨੂੰ ਪੁਲੀਸ ਨੇ ਅਪੀਲ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਆਸਟਰੇਲੀਆ ਤੋਂ ਸਾਹਮਣੇ ਆਇਆ ਹੈ , ਇੱਕ ਪੰਜਾਬੀ ਮੂਲ ਦੇ ਵਿਅਕਤੀ ਰਾਜਵਿੰਦਰ ਸਿੰਘ ਵੱਲੋਂ 4 ਸਾਲ ਪਹਿਲਾਂ ਆਪਣੀ ਪਤਨੀ, ਬੱਚਿਆਂ ਅਤੇ ਨੌਕਰੀ ਨੂੰ ਛੱਡ ਕੇ ਆਸਟ੍ਰੇਲੀਆ ਤੋਂ ਚਲਾ ਗਿਆ ਸੀ। ਇਹ ਵਿਅਕਤੀ ਉਸ ਸਮੇਂ ਫਰਾਰ ਹੋਇਆ ਸੀ ਜਦੋਂ ਉਸ ਦੀ ਪਤਨੀ ਰਾਜਵਿੰਦਰ ਕੌਰ ਦੀ ਲਾਸ਼ ਬਰਾਮਦ ਹੋਈ ਸੀ।

ਪੰਜਾਬ ਦੇ ਬੁੱਟਰ ਕਲਾਂ ਦਾ ਰਹਿਣ ਵਾਲਾ ਇਹ ਦੋਸ਼ੀ ਜਿਥੇ ਪਿਛਲੇ ਚਾਰ ਸਾਲਾਂ ਤੋਂ ਫਰਾਰ ਹੈ ਉਥੇ ਹੀ ਖੋਜ ਕਰਨ ਵਾਲੀ ਏਜੰਸੀ ਵੱਲੋਂ ਦੱਸਿਆ ਗਿਆ ਹੈ ਕਿ ਉਸਦੀ ਆਖ਼ਰੀ ਵਾਰ ਲੁਕੇਸ਼ਨ ਭਾਰਤ ਵਿੱਚ ਦੇਖੀ ਗਈ ਸੀ। 4 ਸਾਲ ਪਹਿਲਾਂ 2018 ਦੇ ਵਿੱਚ ਉਸ ਦੀ ਪਤਨੀ ਆਪਣੇ ਕੁੱਤੇ ਨਾਲ ਸੈਰ ਕਰਨ ਵਾਸਤੇ 24 ਅਕਤੂਬਰ 2018 ਨੂੰ ਬੀਚ ਉੱਤੇ ਗਈ ਸੀ।

ਜਿਥੇ ਅਗਲੇ ਦਿਨ ਦੀ ਸਵੇਰ ਨੂੰ ਉਸ ਦੇ ਪਿਤਾ ਨੇ ਉਸ ਦੀ ਲਾਸ਼ ਉਸ ਜਗ੍ਹਾ ਤੋਂ 40 ਕਿਲੋਮੀਟਰ ਦੀ ਦੂਰੀ ਤੇ ਰੇਤ ਦੇ ਟਿੱਬਿਆਂ ਹੇਠਾਂ ਦੱਬੀ ਹੋਈ ਵੇਖੀ ਸੀ ਅਤੇ ਉਸ ਦੇ ਪਿਤਾ ਨੇ ਉਸ ਦੀ ਲਾਸ਼ ਦੇਖੀ ਸੀ ਅਤੇ ਉਸਦਾ ਕੁਤਾ ਵੀ ਉਸਦੇ ਨਜ਼ਦੀਕ ਬਨਿਆ ਹੋਇਆ ਸੀ। ਉਥੇ ਹੀ ਪੁਲਸ ਵੱਲੋਂ ਆਖਿਆ ਗਿਆ ਸੀ ਕਿ ਇਹ ਜਿਨਸੀ ਤੌਰ ਤੇ ਪ੍ਰੇਰਿਤ ਹਮਲਾ ਹੋ ਸਕਦਾ ਹੈ। ਪੁਲਿਸ ਵੱਲੋਂ ਹੁਣ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਦੋਸ਼ੀ ਨੂੰ ਕਾਬੂ ਕਰਨ ਵਿੱਚ ਉਨ੍ਹਾਂ ਦੀ ਮਦਦ ਕਰਨ।


ਤਾਜਾ ਜਾਣਕਾਰੀ


