BREAKING NEWS
Search

‘ਆਪ’ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਕਰਤਾ ਅਜਿਹਾ ਵੱਡਾ ਐਲਾਨ – ਸਾਰੇ ਪਾਸੇ ਹੋ ਗਈ ਚਰਚਾ

ਆਈ ਤਾਜਾ ਵੱਡੀ ਖਬਰ 

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਚੁੱਕੀ ਹੈ , ਜਿਸ ਦੇ ਚੱਲਦੇ ਪੰਜਾਬ ਦੇ ਲੋਕਾਂ ਵਿਚ ਕਾਫੀ ਖੁਸ਼ੀ ਵਿੱਖ ਮਿਲ ਰਹੀ ਹੈ । ਆਮ ਆਦਮੀ ਪਾਰਟੀ ਨੂੰ ਇਸ ਵਾਰ ਲੋਕਾਂ ਨੇ 92 ਸੀਟਾਂ ਦੇ ਨਾਲ ਜਿਤਾਇਆ ਹੈ । ਜਿਸ ਭਾਰੀ ਬਹੁਮੱਤ ਦੇ ਕਾਰਨ ਪੰਜਾਬ ਦੀਆਂ ਸਾਰੀਆਂ ਹੀ ਰਵਾਇਤੀ ਪਾਰਟੀਆਂ ਬੁਰੀ ਤਰ੍ਹਾਂ ਨਾਲ ਹਾਰੀਆਂ ਹਨ । ਆਉਂਦੇ ਸਾਰ ਹੀ ਆਮ ਆਦਮੀ ਪਾਰਟੀ ਐਕਸ਼ਨ ਮੋੜ ਵਿੱਚ ਲੱਗ ਰਹੀ ਹੈ l ਕਿਤੇ ‘ਆਪ’ ਮੰਤਰੀ ਸਕੂਲਾਂ ਦੇ ਵਿੱਚ ਛਾਪੇ ਮਾਰ ਰਹੇ ਨੇ ਤੇ ਕੋਈ ਹਸਪਤਾਲਾਂ ਵਿਚ ਜਾ ਕੇ ਰੇਡ ਕਰ ਰਹੇ ਹਨ ।

ਇਸੇ ਵਿਚਕਾਰ ਵਿਜੇਂਦਰ ਸਿੰਗਲਾ ਨੂੰ ਮਾਤ ਦੇਣ ਵਾਲੀ ਸੰਗਰੂਰ ਤੋਂ ਆਪ ਵਿਧਾਇਕਾਨਰਿੰਦਰ ਕੌਰ ਭਰਾਜ ਵੱਲੋਂ ਇਕ ਵੱਡਾ ਐਲਾਨ ਕਰ ਦਿੱਤਾ ਗਿਆ , ਜਿਸ ਦੀ ਚਾਰੇ ਪਾਸੇ ਚਰਚਾ ਛਿੜੀ ਹੋਈ ਹੈ l ਦਰਅਸਲ ‘ਆਪ’ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਆਪਣੀ ਚੋਣ ਮੁਹਿੰਮ ਸਕੂਟਰੀ ਤੇ ਚਲਾਈ l ਓਹਨਾ ਹਮੇਸ਼ਾ ਹੀ ਜੀਵਨ ਵਿੱਚ ਸਕੂਟਰੀ ਨੂੰ ਤਰਜੀਹ ਦਿੱਤੀ । ਇਸੇ ਦੇ ਚਲਦੇ ਹੁਣ ਜਿੱਤ ਤੋਂ ਬਾਅਦ ਉਨ੍ਹਾਂ ਆਪਣੇ ਹਲਕੇ ਦੇ ਵਿੱਚ ਸਕੂਟੀ ਤੇ ਦੌਰਾ ਕਰਨ ਦਾ ਐਲਾਨ ਕੀਤਾ ਗਿਆ ਹੈ । ਜ਼ਿਕਰਯੋਗ ਹੈ ਕਿ ਇਸ ਵਾਰ ਦੀਆਂ ਚੋਣਾਂ ਕਾਫ਼ੀ ਮਹੱਤਵਪੂਰਨ ਰਹੀਆਂ ।

ਇਨ੍ਹਾਂ ਚੋਣਾਂ ਵਿੱਚ ਸਾਰੀਆਂ ਹੀ ਰਵਾਇਤੀ ਪਾਰਟੀਆਂ ਨੂੰ ਬੁਰੀ ਤਰ੍ਹਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ । ਕਈ ਦਿੱਗਜ ਲੀਡਰ ਇਸ ਵਾਰ ਦੀਆਂ ਚੋਣਾਂ ਵਿੱਚ ਹਾਰ ਗਏ , ਕਿਉਂਕਿ ਇਸ ਵਾਰ ਲੋਕਾਂ ਨੇ ਬਦਲਾਅ ਦੇ ਨਾਂ ਤੇ ਵੋਟ ਪਾਈ ਤੇ ਕੱਲ੍ਹ ਭਗਵੰਤ ਮਾਨ ਵੱਲੋਂ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਖੇ ਸਹੁੰ ਚੁੱਕ ਕੇ ਪੰਜਾਬੀਆਂ ਦੀ ਭਲਾਈ ਦੇ ਲਈ ਕਾਰਜ ਕਰਨ ਦਾ ਜ਼ਿੰਮਾ ਉਠਾਇਆ ਗਿਆ ।

ਬਹੁਤ ਸਾਰੀਆਂ ਉਮੀਦਾਂ ਤੇ ਆਸਾਂ ਇਸ ਵਾਰ ਪੰਜਾਬੀਆਂ ਨੂੰ ਆਮ ਆਦਮੀ ਪਾਰਟੀ ਤੋਂ ਹੈ ਇਹ ਆਸਾਂ ਤੇ ਉਮੀਦਾਂ ਕਿੰਨੀਆਂ ਕੁ ਹਕੀਕਤ ਚ ਬਦਲਦੀਆਂ ਹਨ , ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ । ਪਰ ਪਾਰਟੀ ਦੇ ਵਲੋਂ ਕੰਮ ਕਰਨ ਦੇ ਐਲਾਨ ਤਾਂ ਕੀਤੇ ਜਾ ਰਹੇ ਹਨ l ਹਜੇ ਤਾਂ ਸ਼ੁਰੁਆਤੀ ਦੌਰ ਹੈ ਬਾਕੀ ਹੋਲੀ ਹੋਲੀ ਵਿਕਾਸ ਦੇ ਦਾਅਵੇਆ ਦੀ ਪੋਲ ਖੁੱਲ੍ਹੇਗੀ l



error: Content is protected !!