ਆਈ ਤਾਜ਼ਾ ਵੱਡੀ ਖਬਰ

ਪੰਜਾਬ ਦੀ ਸਿਆਸਤ ਵਿਚ ਜਿਥੇ ਆਮ ਆਦਮੀ ਪਾਰਟੀ ਵੱਲੋਂ ਜਿੱਤ ਹਾਸਲ ਕੀਤੀ ਗਈ ਹੈ। ਆਮ ਆਦਮੀ ਪਾਰਟੀ ਵੱਲੋ ਪੰਜਾਬ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ 114 ਸੀਟਾਂ ਵਿਚੋਂ 92 ਸੀਟਾਂ ਤੇ ਜਿੱਤ ਹਾਸਲ ਕੀਤੀ ਗਈ ਹੈ। ਉਥੇ ਹੀ ਰਵਾਇਤੀ ਪਾਰਟੀਆਂ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਜਿੱਥੇ ਆਮ ਆਦਮੀ ਪਾਰਟੀ ਵੱਲੋਂ ਕੀਤੇ ਜਾ ਰਹੇ ਕੰਮਾਂ ਨੂੰ ਲੈ ਕੇ ਵਿਰੋਧੀ ਧਿਰ ਵੱਲੋਂ ਸ਼ਬਦੀ ਹਮਲੇ ਕੀਤੇ ਜਾ ਰਹੇ ਹਨ। ਉਥੇ ਹੀ ਆਮ ਆਦਮੀ ਪਾਰਟੀ ਦੇ ਕਈ ਵਿਧਾਇਕ ਜੋ ਦੂਸਰੀ ਵਾਰ ਚੋਣਾਂ ਜਿੱਤ ਚੁੱਕੇ ਹਨ ਅਤੇ ਕੈਬਨਿਟ ਮੰਡਲ ਵਿਚ ਜਗਹ ਨਾ ਮਿਲਣ ਤੇ ਕਿਤੇ ਨਾ ਕਿਤੇ ਨਾਰਾਜ਼ ਵਿਖਾਈ ਦੇ ਰਹੇ ਹਨ।

ਮੰਤਰੀ ਮੰਡਲ ਦਾ ਗਠਨ ਕੀਤਾ ਗਿਆ ਹੈ ਉਥੇ ਹੀ ਅੱਠ ਅਜਿਹੇ ਵਿਧਾਇਕਾਂ ਨੂੰ ਮੰਤਰੀ ਮੰਡਲ ਵਿਚ ਜਗਾਹ ਦਿਤੀ ਗਈ ਹੈ ਜੋ ਇਸ ਵਾਰ ਹੋਈਆਂ ਚੋਣਾਂ ਵਿੱਚ ਪਹਿਲੀ ਵਾਰ ਜਿੱਤ ਹਾਸਲ ਕਰਨ ਵਿਚ ਕਾਮਯਾਬ ਹੋਏ ਹਨ। ਹੁਣ ਆਮ ਆਦਮੀ ਪਾਰਟੀ ਦੀ ਮਸ਼ਹੂਰ ਲੀਡਰ ਬੀਬੀ ਬਲਜਿੰਦਰ ਕੌਰ ਵੱਲੋਂ ਫੇਸਬੁੱਕ ਤੇ ਇਕ ਅਜਿਹੀ ਪੋਸਟ ਪਾਈ ਗਈ ਹੈ ਜਿਸ ਕਾਰਨ ਸਭ ਪਾਸੇ ਚਰਚਾ ਹੋ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਤਲਵੰਡੀ ਸਾਬੋ ਦੀ ਵਿਧਾਇਕਾ ਬਲਜਿੰਦਰ ਕੌਰ ਇੱਕ ਵਾਰ ਫਿਰ ਤੋਂ ਸੋਸ਼ਲ ਮੀਡੀਆ ਤੇ ਆਪਣੀ ਕੀਤੀ ਗਈ ਪੋਸਟ ਕਾਰਨ ਚਰਚਾ ਵਿੱਚ ਹਨ, ਉਥੇ ਹੀ ਉਨ੍ਹਾਂ ਵੱਲੋਂ ਕੀਤੀ ਗਈ ਇਸ ਪੋਸਟ ਨੇ ਬਹੁਤ ਸਾਰੇ ਲੋਕਾਂ ਨੂੰ ਸੋਚੀਂ ਪਾ ਦਿੱਤਾ ਹੈ ਅਤੇ ਕਈ ਸਵਾਲ ਵੀ ਖੜ੍ਹੇ ਹੋ ਗਏ ਹਨ। ਜਿੱਥੇ ਉਨ੍ਹਾਂ ਨੇ ਲਿਖਿਆ ਹੈ ਕਿ ਖਾਮੋਸ਼ੀਆਂ ਕਦੇ ਬੇ-ਵਜ਼ਾ ਨਹੀਂ ਹੁੰਦੀਆਂ ਕੁਝ ਦਰਦ ਆਵਾਜ਼ ਖੋਹ ਲੈਂਦੇ ਹਨ, ਜਿੱਥੇ ਉਨ੍ਹਾਂ ਵੱਲੋਂ ਇਹ ਪੋਸਟ ਫੇਸਬੁੱਕ ਅਕਾਉਂਟ ਤੇ ਸਾਂਝੀ ਕੀਤੀ ਗਈ ਉਥੇ ਹੀ ਲੋਕਾਂ ਵੱਲੋਂ ਇਸ ਉਪਰ ਆਪਣੀ ਵੱਖਰੀ ਵੱਖਰੀ ਪ੍ਰਤੀਕਿਰਿਆ ਵੀ ਦਿੱਤੀ ਗਈ ਹੈ।

ਜਿੱਥੇ ਉਨ੍ਹਾਂ ਵੱਲੋਂ ਇਸ ਪੋਸਟ ਨੂੰ ਡਿਲੀਟ ਕਰ ਦਿੱਤਾ ਗਿਆ ਹੈ ਉਥੇ ਹੀ ਉਨ੍ਹਾਂ ਆਖਿਆ ਹੈ ਕਿ ਉਹ ਅਕਸਰ ਹੀ ਅਜਿਹੀ ਪੋਸਟ ਪਾਉਂਦੇ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਆਪਣੀ ਪਾਰਟੀ ਉਪਰ ਪੂਰਾ ਭਰੋਸਾ ਹੈ। ਪਰ ਉਨ੍ਹਾਂ ਵੱਲੋਂ ਇਸ ਪੋਸਟ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਵਿੱਚ ਉਨ੍ਹਾਂ ਨੂੰ ਵਜਾਰਤ ਵਿੱਚ ਜਗ੍ਹਾ ਨਾ ਦੇਣ ਦਾ ਕਾਰਨ ਵੀ ਵੇਖਿਆ ਜਾ ਰਿਹਾ ਹੈ।

Home ਤਾਜਾ ਜਾਣਕਾਰੀ ਆਪ ਪਾਰਟੀ ਦੇ ਮਸ਼ਹੂਰ ਲੀਡਰ ਬੀਬਾ ਬਲਜਿੰਦਰ ਕੌਰ ਨੇ ਫ਼ੇਸਬੁਕ ਤੇ ਪਾਈ ਅਜਿਹੀ ਪੋਸਟ ਸਾਰੇ ਪਾਸੇ ਹੋ ਗਈ ਚਰਚਾ

ਤਾਜਾ ਜਾਣਕਾਰੀ
ਆਪ ਪਾਰਟੀ ਦੇ ਮਸ਼ਹੂਰ ਲੀਡਰ ਬੀਬਾ ਬਲਜਿੰਦਰ ਕੌਰ ਨੇ ਫ਼ੇਸਬੁਕ ਤੇ ਪਾਈ ਅਜਿਹੀ ਪੋਸਟ ਸਾਰੇ ਪਾਸੇ ਹੋ ਗਈ ਚਰਚਾ
ByadminMarch 27, 2022Comments Off on ਆਪ ਪਾਰਟੀ ਦੇ ਮਸ਼ਹੂਰ ਲੀਡਰ ਬੀਬਾ ਬਲਜਿੰਦਰ ਕੌਰ ਨੇ ਫ਼ੇਸਬੁਕ ਤੇ ਪਾਈ ਅਜਿਹੀ ਪੋਸਟ ਸਾਰੇ ਪਾਸੇ ਹੋ ਗਈ ਚਰਚਾ
Previous Postਮੋਦੀ ਸਰਕਾਰ ਨੇ ਲੈ ਲਿਆ ਹੁਣ ਇਹ ਵੱਡਾ ਫੈਸਲਾ – ਜਨਤਾ ਚ ਛਾਈ ਖੁਸ਼ੀ, ਤਾਜਾ ਵੱਡੀ ਖਬਰ
Next Post11 ਦਿਨਾਂ ਚ ਭਗਵੰਤ ਮਾਨ ਨੇ ਸਿਰਫ 1 ਵਾਰ ਹੀ ਕੀਤਾ ਇਹ ਕੰਮ – ਇੱਕ ਵੱਡਾ ਚੰਗਾ ਸੰਕੇਤ ਪੰਜਾਬ ਵਾਸੀਆਂ ਲਈ