BREAKING NEWS
Search

ਆਪਣੇ ਸੋਹਰੇ ਘਰ ਪਹਿਲੀ ਵਾਰ ਪਹੁੰਚੀ ਲਾੜੀ ਨੂੰ ਦੇਖ ਇਸ ਕਾਰਨ ਲਾੜਾ ਹੋ ਗਿਆ ਫਰਾਰ

ਆਈ ਤਾਜ਼ਾ ਵੱਡੀ ਖਬਰ

ਵਿਆਹ ਵਰਗੇ ਪਵਿੱਤਰ ਬੰਧਨ ਨੂੰ ਲੈ ਕੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਜਾਂਦੇ ਹਨ। ਇਹ ਵਿਆਹ ਦੋ ਲੋਕਾਂ ਵਿੱਚ ਹੀ ਨਹੀ ਸਗੋ ਦੋ ਪਰਿਵਾਰਾਂ ਵਿੱਚ ਜੁੜਦਾ ਹੈ। ਉਥੇ ਹੀ ਵਿਆਹ ਵਰਗੇ ਪਵਿੱਤਰ ਬੰਧਨ ਨਾਲ ਜੁੜੇ ਹੋਏ ਬਹੁਤ ਸਾਰੇ ਅਜਿਹੇ ਅਜੀਬੋ-ਗਰੀਬ ਮਾਮਲੇ ਸਾਹਮਣੇ ਆਏ ਹਨ ਉਹ ਲੋਕਾਂ ਨੂੰ ਹੈਰਾਨ ਕਰਦੇ ਹਨ। ਮਾਪਿਆਂ ਵੱਲੋਂ ਜਿਥੇ ਆਪਣੇ ਬੱਚਿਆਂ ਦੇ ਵਿਆਹ ਨੂੰ ਲੈ ਕੇ ਬਹੁਤ ਸਾਰੇ ਸੁਪਨੇ ਵੇਖੇ ਜਾਂਦੇ ਹਨ। ਉਥੇ ਹੀ ਅੱਜ ਦੇ ਦੌਰ ਵਿਚ ਬਹੁਤ ਸਾਰੇ ਬੱਚਿਆਂ ਵੱਲੋਂ ਪ੍ਰੇਮ ਵਿਆਹ ਕਰਵਾਉਣ ਨੂੰ ਅਹਿਮੀਅਤ ਦਿੱਤੀ ਜਾਂਦੀ ਹੈ। ਪਰ ਕਈ ਜਗ੍ਹਾ ਤੇ ਬੱਚਿਆਂ ਵੱਲੋਂ ਚੁੱਕੇ ਗਏ ਇਸ ਕਦਮ ਨੂੰ ਪਰਿਵਾਰ ਵੱਲੋਂ ਮਨਜ਼ੂਰੀ ਨਹੀਂ ਦਿੱਤੀ ਜਾਂਦੀ। ਜਿਸ ਕਾਰਨ ਕਈ ਨੌਜਵਾਨਾਂ ਦੀ ਜ਼ਿੰਦਗੀ ਖਰਾਬ ਹੋ ਜਾਂਦੀ ਹੈ। ਹੁਣ ਸਹੁਰੇ ਘਰ ਪਹਿਲੀ ਵਾਰ ਲਾੜੀ ਦੇ ਪਹੁੰਚਣ ਤੇ ਲਾੜਾ ਇਸ ਕਾਰਨ ਫਰਾਰ ਹੋ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਝਾਰਖੰਡ ਦੇ ਗੋਡਾ ਤੋਂ ਸਾਹਮਣੇ ਆਈ ਹੈ। ਜਿੱਥੇ ਇਕ ਪਰਿਵਾਰ ਵਿਚ ਉਸ ਸਮੇਂ ਤਣਾਅਪੂਰਨ ਮਾਹੌਲ ਵੇਖਣ ਨੂੰ ਮਿਲਿਆ ਜਦੋਂ ਲਾੜੀ ਆਪਣੇ ਸਹੁਰੇ ਪਰਿਵਾਰ ਵਿੱਚ ਪਹੁੰਚ ਗਈ ਅਤੇ ਧਰਨੇ ਤੇ ਬੈਠ ਗਈ। ਘਰ ਆਈ ਪਤਨੀ ਨੂੰ ਵੇਖ ਕੇ ਲਾੜਾ ਘਰ ਵਿੱਚੋਂ ਇਸ ਲਈ ਫ਼ਰਾਰ ਹੋ ਗਿਆ ਕਿ ਉਹ ਆਪਣੇ ਘਰ ਨਹੀਂ ਲਿਆਉਣਾ ਚਾਹੁੰਦਾ ਸੀ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਲਾੜੀ ਵੱਲੋਂ ਦੱਸਿਆ ਗਿਆ ਕਿ ਉਸ ਵੱਲੋਂ ਅੱਠ ਮਹੀਨੇ ਪਹਿਲਾਂ ਲੜਕੇ ਨਾਲ ਮੰਦਰ ਵਿੱਚ ਹਿੰਦੂ ਰੀਤੀ ਰਿਵਾਜਾਂ ਅਨੁਸਾਰ ਵਿਆਹ ਕਰਵਾਇਆ ਗਿਆ।

ਜਿਸ ਬਾਰੇ ਸਾਰੇ ਸਬੂਤ ਉਸ ਦੇ ਕੋਲ ਹਨ। ਅੱਠ ਮਹੀਨੇ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਲਾੜਾ ਆਪਣੀ ਪਤਨੀ ਨੂੰ ਘਰ ਨਹੀਂ ਲੈ ਕੇ ਜਾ ਰਿਹਾ ਸੀ ਤੇ ਆਖ ਰਿਹਾ ਸੀ ਕਿ ਉਸ ਵੱਲੋਂ ਆਪਣੇ ਘਰਦਿਆਂ ਨੂੰ ਇਸ ਬਾਰੇ ਦੱਸਿਆ ਜਾਵੇਗਾ। ਲੜਕੀ ਵੱਲੋਂ ਜ਼ੋਰ ਪਾਉਣ ਤੇ ਲੜਕਾ ਉਸ ਨਾਲ ਝਗੜਾ ਕਰਕੇ ਚਲਾ ਗਿਆ।

ਜਿਸ ਤੋਂ ਬਾਅਦ ਲਾੜੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਲੈ ਕੇ ਲਾੜੇ ਦੇ ਘਰ ਪਹੁੰਚ ਗਈ ਅਤੇ ਧਰਨੇ ਤੇ ਬੈਠ ਗਈ। ਕਿਉਂਕਿ ਪਰਿਵਾਰਕ ਮੈਂਬਰਾਂ ਵੱਲੋਂ ਉਸ ਨੂੰ ਅਪਣਾਉਣ ਤੋਂ ਇਨਕਾਰ ਕਰ ਦਿੱਤਾ ਗਿਆ। ਇਸ ਮਾਮਲੇ ਨੂੰ ਵਧਦਾ ਵੇਖ ਕੇ ਪੁਲਸ ਨੂੰ ਬੁਲਾਇਆ ਗਿਆ ਅਤੇ ਪੁਲਿਸ ਵੱਲੋਂ ਲੜਕੀ ਨੂੰ ਆਪਣੇ ਨਾਲ ਥਾਣੇ ਲਿਆਂਦਾ ਗਿਆ ਹੈ। ਉਥੇ ਹੀ ਲੜਕੀ ਵੱਲੋਂ ਆਖਿਆ ਗਿਆ ਹੈ ਕਿ ਉਹ ਆਪਣੇ ਸਹੁਰੇ ਪਰਿਵਾਰ ਵਿੱਚ ਜਾਣਾ ਚਾਹੁੰਦੀ ਹੈ ਅਤੇ ਕੋਈ ਵੀ ਕੇਸ ਦਰਜ ਨਹੀਂ ਕਰਨਾ ਚਾਹੁੰਦੀ।



error: Content is protected !!