ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕਪਿਲ ਅਤੇ ਗਿੰਨੀ ਵਿਆਹ ਦੇ ਬੰਧਨ ਵਿਚ ਬੱਝ ਗਏ ਹਨ ਅਤੇ ਉਹਨਾਂ ਦੀ ਫਗਵਾੜਾ ਏਰੀਏ ਦੇ ਵਿਚ ਵੈਡਿੰਗ ਚੱਲ ਰਹੀ ਹੈ ਅਤੇ ਅਨੇਕਾਂ ਹੀ ਮਸ਼ਹੂਰ ਹਸਤੀਆਂ ਉੱਥੇ ਪਹੁੰਚ ਕੇ ਉਹਨਾਂ ਨਾਲ ਖੁਸ਼ੀਆਂ ਸਾਂਝੀਆਂ ਕਰ ਰਹੀਆਂ ਹਨ ਅਤੇ ਉੱਥੇ ਕਪਿਲ ਸ਼ਰਮਾਂ ਦੇ ਵਿਆਹ ਵਿਚ ਇੱਕ ਹੋਰ ਵੀ ਖਾਸ ਮਹਿਮਾਨ ਆਏ ਹੋਏ ਹਨ ਆਓ ਅਸੀਂ ਤੁਹਾਨੂੰ ਉਹਨਾਂ ਨਾਲ ਮਿਲਵਾਉਂਦੇ ਹਾਂ ਦਰਾਸਲ ਕਪਿਲ ਦੇ ਵਿਆਹ ਵਿਚ ਫੇਡਿੰਗ ਇੰਡੀਆ ਕੰਪਨੀ ਦੇ ਵਿਅਕਤੀ ਆਏ ਹੋਏ ਹਨ
ਅਤੇ ਇਹਨਾਂ ਦਾ ਮੇਨ ਕੰਮ ਇਹ ਹੈ ਕਿ ਜੇਕਰ ਅਸੀਂ ਵਿਆਹ ਕਰਦੇ ਹਾਂ ਤਾਂ ਉਸ ਜਗ੍ਹਾ ਤੇ ਜੋ ਵੀ ਤਰਾਂ ਦਾ ਖਾਣਾ ਬਚ ਜਾਂਦਾ ਹੈ ਉਸਨੂੰ ਇਹ ਖਾਣਾ ਇਹ ਵੀਰ ਇਕੱਠਾ ਕਰਕੇ ਜਰੂਰਤਮੰਦਾਂ ਅਤੇ ਗਰੀਬਾਂ ਵਿਚ ਵੰਡ ਦਿੰਦੇ ਹਨ |ਜਿਵੇਂ ਕਿ ਹਰ ਇੱਕ ਨੂੰ ਹੁੰਦਾ ਹੈ ਕਿ ਅਸੀਂ ਵਿਆਹ ਵਿਚ ਜਿਆਦਾ ਤੋਂ ਜਿਆਦਾ ਖਾਣਾ ਬਣਾਈਏ ਜਿਸ ਨਾਲ ਸਾਡਾ ਕੋਈ ਵੀ ਰਿਸ਼ਤੇਦਾਰ ਉੱਥੋਂ ਭੁੱਖਾ ਨਾ ਜਾਵੇ ਇਸ ਕਰਕੇ ਉਸ ਤੋਂ ਬਾਅਦ ਕਈ ਵਾਰ ਖਾਣਾ ਬਹੁਤ ਜਿਆਦਾ ਬਚ ਜਾਂਦਾ ਹੈ ਜਾਂ ਬਹੁਤ ਸਾਰਾ ਖਾਣਾ ਫਾਲਤੂ ਕੂੜੇ ਕਰਕਟ ਵਿਚ ਚਲਾ ਜਾਂਦਾ ਹੈ |
ਇਸ ਕਰਕੇ ਉਸ ਖਾਣੇ ਨੂੰ ਬਚਾਉਣ ਦੇ ਲਈ ਲੋਕ ਇਹਨਾਂ ਫਿਡਿੰਗ ਇੰਡੀਆ ਵਾਲੇ ਨੌਜਵਾਨਾਂ ਨਾਲ ਕਨੈਕਟ ਕਰਦੇ ਹਨ ਅਤੇ ਉਸ ਖਾਣੇ ਨੂੰ ਗਰੀਬਾਂ ਵਿਚ ਵੰਡ ਦਿੱਤਾ ਜਾਂਦਾ ਹੈ ਸੋ ਇਸ ਕਰਕੇ ਕਪਿਲ ਸ਼ਰਮਾਂ ਨੇ ਵੀ ਇਸ ਸੋਚ ਨੂੰ ਆਪਣੇ ਮਨ ਵਿਚ ਲੈ ਕੇ ਆਂਦਾ ਅਤੇ ਉਹਨਾਂ ਨੇ ਵੀ ਸੋਚਿਆ ਕਿ ਜੋ ਵੀ ਵਿਆਹ ਦਾ ਸਾਰਾ ਵਧਿਆ ਖਾਣਾ ਹੋਵੇਗਾ ਹੋਵੇਗਾ ਉਹ ਗਰੀਬਾਂ ਵਿਚ ਵੰਡਿਆ ਜਾਵੇ ਅਤੇ ਉਹਨਾਂ ਦੇ ਇਸ ਕੰਮ ਨੂੰ ਲੈ ਕੇ ਹਰ ਕੋਈ ਬਹੁਤ ਹੀ ਵਾਹ-ਵਾਹ ਕਰ ਰਿਹਾ ਹੈ ਅਤੇ ਉਹਨਾਂ ਦੇ ਇਸ ਉਪਰਾਲੇ ਨੇ ਪੂਰੇ ਬਾਲੀਵੁੱਡ ਦਾ ਅਤੇ ਪੰਜਾਬੀਆਂ ਦਾ ਦਿਲ ਜਿੱਤ ਲਿਆ ਹੈ |
ਦੇਸ਼ ਦੇ ਫੇਮ ਕਾਮੇਡੀਅਨ ਕਪਿਲ ਸ਼ਰਮਾ ਅਤੇ ਗਿੰਨੀ ਚਤੁਰਥ ਦਾ ਵਿਆਹ ਆਖਿਰਕਾਰ ਹੋ ਹੀ ਗਿਆ। ਦੋਨਾਂ ਨੇ 12 ਦਸੰਬਰ ਨੂੰ ਜਲੰਧਰ ‘ਚ ਪੂਰੇ ਪਰਿਵਾਰ ਅਤੇ ਰੀਤੀ ਰਿਵਾਜਾਂ ਦੇ ਨਾਲ ਵਿਆਹ ਕੀਤਾ।ਕਪਿਲ ਨੇ ਆਪਣੇ ਵਿਆਹ ‘ਚ ਖੂਬ ਮਸਤੀ ਕੀਤੀ ਅਤੇ ਨਾਲ ਹੀ ਆਪਣੇ ਦੋਸਤਾਂ ਦੇ ਨਾਲ ਖੂਬ ਭੰਗੜਾ ਵੀ ਪਾਇਆ।ਕਪਿਲ ਅਤੇ ਗਿੰਨੀ ਦੇ ਵਿਆਹ ਦੀਆਂ ਕੁਝ ਤਸਵੀਰਾਂ ਸਾਹਮਣੇ ਆਇਆਂ ਹਨ, ਜਿਨ੍ਹਾਂ ‘ਚ ਕਪਿਲ ਲਾੜੇ ਦੇ ਲਿਬਾਸ ਅਤੇ ਗਿੰਨੀ ਲਾੜੀ ਦੇ ਅੰਦਾਜ਼ ‘ਚ ਖੂਬ ਜਚ ਰਹੇ ਹਨ।ਦੋਨਾਂ ਦੇ ਵਿਆਹ ਦੀਆਂ ਤਿਆਰੀਆਂ ਕਈ ਮਹੀਨਿਆਂ ਤੋਂ ਚਲ ਰਹੀਆਂ ਸੀ।
ਕਪਿਲ ਆਪਣੇ ਫੈਨਸ ਨੂੰ ਇਸ ਬਾਰੇ ਸੋਸ਼ਲ ਮੀਡੀਆ ਰਾਹੀਂ ਪੂਰੀ ਜਾਣਕਾਰੀ ਦਿੰਦੇ ਰਹੇ ਹਨ।ਵਿਆਹ ਤੋਂ ਬਾਅਦ ਹੁਣ ਕਪਿਲ ਦੇ ਵਿਆਹ ਦੀ ਰਿਸੈਪਸ਼ਨ 14 ਦਸੰਬਰ ਨੂੰ ਅੰਮ੍ਰਿਤਸਰ ‘ਚ ਅਤੇ ਦੂਜੀ ਰਿਸੈਪਸ਼ਨ ਮੁੰਬਈ ‘ਚ ਹੋਣੀ ਹੈ।ਇਸ ਦੇ ਨਾਲ ਹੀ ਕਪਿਲ ਜਲਦੀ ਹੀ ਆਪਣੇ ਟੀਵੀ ਸ਼ੋਅ ‘ਦ ਕਪਿਲ ਸ਼ਰਮਾ’ ਸ਼ੋਅ ਦੀ ਸ਼ੂਟਿੰਗ ਵੀ ਸ਼ੁਰੂ ਕਰ ਦੇਣਗੇ।ਇਨ੍ਹਾਂ ਦੋਨਾਂ ਦੇ ਵਿਆਹ ‘ਚ ਪਾਲੀਵੁੱਡ ਦੇ ਕਈ ਸਟਾਰਸ ਦੇ ਨਾਲ ਟੀਵੀ ਜਗਤ ਦੀ ਕਈ ਹਸਤੀਆਂ ਵੀ ਸ਼ਾਮਲ ਹੋਇਆਂ ਸੀ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
Home ਵਾਇਰਲ ਵੀਡੀਓ ਆਪਣੇ ਵਿਆਹ ਦਾ ਸ਼ਾਹੀ ਖਾਣਾ ਗਰੀਬਾਂ ਵਿਚ ਵੰਡ ਕੇ ਕੀਤੀ ਮਿਸਾਲ ਕਾਇਮ ਕਪਿਲ ਸ਼ਰਮਾਂ ਨੇ , ਸ਼ੇਅਰ ਜਰੂਰ ਕਰੋ ਜੀ
ਵਾਇਰਲ ਵੀਡੀਓ