ਆਈ ਤਾਜਾ ਵੱਡੀ ਖਬਰ

ਵਿਆਹ ਵਰਗੇ ਪਵਿੱਤਰ ਬੰਧਨ ਜਿੱਥੇ ਇੱਕ ਅਜਿਹਾ ਖੁਸ਼ੀ ਦਾ ਮੌਕਾ ਹੁੰਦਾ ਹੈ ਜਿੱਥੇ ਦੋ ਪਰਿਵਾਰਾਂ ਦਾ ਆਪਸ ਵਿਚ ਰਿਸ਼ਤਾ ਜੁੜਦਾ ਹੈ। ਉਥੇ ਹੀ ਦੋ ਇਨਸਾਨ ਆਪਣੀ ਜਿੰਦਗੀ ਦੀ ਨਵੀਂ ਸ਼ੁਰੂਆਤ ਕਰਦੇ ਹਨ। ਇਸ ਦਿਨ ਲਈ ਜਿੱਥੇ ਇਕ ਲੜਕੀ ਵੱਲੋਂ ਬਹੁਤ ਸਾਰੇ ਸੁਪਨੇ ਵੇਖੇ ਜਾਂਦੇ ਹਨ ਅਤੇ ਉਨ੍ਹਾਂ ਸੁਪਨਿਆਂ ਨੂੰ ਸਾਕਾਰ ਹੁੰਦੇ ਹੀ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ। ਉਥੇ ਹੀ ਪਰਿਵਾਰ ਵੱਲੋਂ ਵੀ ਘਰ ਵਿਚ ਵਿਆਹ ਨੂੰ ਲੈ ਕੇ ਬਹੁਤ ਸਾਰੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਹਨ,ਪਰ ਕਈ ਵਾਰ ਲੜਕੀ ਪਰਿਵਾਰ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਜਾਂਦਾ ਹੈ। ਕਈ ਜਗ੍ਹਾ ਤੇ ਅਜਿਹੇ ਮਾਮਲੇ ਸਾਹਮਣੇ ਆਉਦੇ ਹਨ ਜੋ ਹੈਰਾਨ ਪਰੇਸ਼ਾਨ ਕਰਨ ਵਾਲੇ ਹੁੰਦੇ ਹਨ ਅਤੇ ਜਿਨ੍ਹਾਂ ਤੇ ਵਿਸ਼ਵਾਸ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ।

ਵਿਆਹ ਵਾਲੇ ਦਿਨ ਜਿਥੇ ਵਿਆਹ ਸਮਾਗਮ ਦੇ ਵਿਚ ਬਹੁਤ ਸਾਰੇ ਹਾਦਸੇ ਵਾਪਰ ਜਾਂਦੇ ਹਨ, ਉਥੇ ਹੀ ਹੈਰਾਨ ਕਰਨ ਵਾਲੀਆਂ ਖਬਰਾਂ ਵੀ ਸਾਹਮਣੇ ਆ ਜਾਂਦੀਆਂ ਹਨ। ਹੁਣ ਆਪਣੇ ਵਿਆਹ ਵਿੱਚ ਲਾੜਾ ਤਿੰਨ ਘੰਟੇ ਇਸ ਕਾਰਨ ਲੇਟ ਪਹੁੰਚਿਆ ਹੈ ਜਿਸਦਾ ਕਾਰਨ ਜਾਣ ਕੇ ਸਭ ਹੈਰਾਨ ਰਹਿ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮੱਧ ਪ੍ਰਦੇਸ਼ ਸੂਬੇ ਦੇ ਛੱਤਰਪੁਰ ਦੇ ਕਲਿਆਣ ਮੰਡਪ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਬੁੰਦੇਲਖੰਡ ਪਰਿਵਾਰ ਵੱਲੋਂ 11 ਜੋੜਿਆਂ ਦਾ ਸਮੂਹਿਕ ਵਿਆਹ ਕਰਵਾਇਆ ਜਾ ਰਿਹਾ ਸੀ।

ਇਸ ਵਿਆਹ ਸਮਾਗਮ ਵਿੱਚ ਜਿੱਥੇ ਇਕ ਲਾੜਾ ਇਸ ਕਾਰਨ ਚਰਚਾ ਵਿੱਚ ਬਣ ਗਿਆ ਜੋ ਵਿਆਹ ਸਮਾਗਮ ਵਾਸਤੇ ਤਿੰਨ ਘੰਟੇ ਲੇਟ ਪਹੁੰਚਿਆ। ਜਿਸ ਕਾਰਨ ਉਸ ਦੇ ਫੇਰੇ ਵੀ ਤਿੰਨ ਘੰਟੇ ਲੇਟ ਕੀਤੇ ਗਏ। ਜਦ ਕਿ ਉਸ ਦੀ ਹੋਣ ਵਾਲੀ ਪਤਨੀ ਪ੍ਰੀਤੀ ਕਾਫ਼ੀ ਸਮਾਂ ਉਸ ਦੀ ਉਡੀਕ ਕਰਦੀ ਰਹੀ।

ਪਰ ਜਦੋਂ ਲਾੜੇ ਵੱਲੋਂ ਲੇਟ ਆਉਣ ਦਾ ਕਾਰਨ ਦੱਸਿਆ ਗਿਆ ਤਾਂ ਸਭ ਲੋਕਾਂ ਵੱਲੋਂ ਉਸ ਦੇ ਵਤੀਰੇ ਦੀ ਸ਼ਲਾਘਾ ਕੀਤੀ ਗਈ ਹੈ। ਲਾੜੇ ਵੱਲੋਂ ਦੱਸਿਆ ਗਿਆ ਹੈ ਕਿ ਵਿਆਹ ਵਾਲੇ ਦਿਨ ਉਸ ਦਾ ਦਸਵੀਂ ਕਲਾਸ ਦਾ ਪੇਪਰ ਸੀ ਜਿਸ ਕਾਰਨ ਉਸ ਨੂੰ ਪਹਿਲਾਂ ਪੇਪਰ ਦੇਣ ਜਾਣਾ ਪਿਆ ਜਿਸ ਪਿੱਛੋਂ ਉਹ ਵਿਆਹ ਸਮਾਗਮ ਵਿੱਚ ਸ਼ਾਮਲ ਹੋਇਆ। ਲੜਕੇ ਨੇ ਦੱਸਿਆ ਕਿ ਉਸ ਦੀ ਦਸਵੀਂ ਦੀ ਸੋਸ਼ਲ ਸਾਇੰਸ ਦੀ ਪ੍ਰੀਖਿਆ ਸੀ ਜਿਸ ਤੋਂ ਬਾਅਦ ਉਹ ਆਪਣੇ ਵਿਆਹ ਦੀਆਂ ਰਸਮਾਂ ਪੂਰੀਆਂ ਕਰਨ ਵਾਸਤੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਇਆ। ਲਾੜੇ ਰਾਮਜੀ ਦੀ ਸਭ ਲੋਕਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ।


ਤਾਜਾ ਜਾਣਕਾਰੀ
ਆਪਣੇ ਵਿਆਹ ਚ ਲਾੜਾ 3 ਘੰਟੇ ਇਸ ਕਾਰਨ ਇੱਕਲਾ ਲੇਟ ਪਹੁੰਚਿਆ ਕਾਰਨ ਜਾਣ ਸਭ ਰਹਿ ਗਏ ਹੈਰਾਨ
ByadminFebruary 28, 2022Comments Off on ਆਪਣੇ ਵਿਆਹ ਚ ਲਾੜਾ 3 ਘੰਟੇ ਇਸ ਕਾਰਨ ਇੱਕਲਾ ਲੇਟ ਪਹੁੰਚਿਆ ਕਾਰਨ ਜਾਣ ਸਭ ਰਹਿ ਗਏ ਹੈਰਾਨ
Previous Postਇੰਡੀਆ ਚ ਅੰਤਰਰਾਸ਼ਟਰੀ ਉਡਾਣਾਂ ਕਰਨ ਵਾਲਿਆਂ ਲਈ ਆਈ ਕੇਂਦਰ ਸਰਕਾਰ ਵਲੋਂ ਹੁਣ ਇਹ ਵੱਡੀ ਖਬਰ
Next Postਹੁਣੇ ਹੁਣੇ ਚੋਟੀ ਦੇ ਇਸ ਕ੍ਰਿਕੇਟ ਖਿਡਾਰੀ ਦੀ ਹੋਈ ਅਚਾਨਕ ਮੌਤ , ਖੇਡ ਜਗਤ ਚ ਛਾਇਆ ਸੋਗ