ਦੇਖੋ ਪੂਰੀ ਖਬਰ ਅਤੇ ਤਸਵੀਰਾਂ
ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਕਦੇ-ਕਦੇ ਅਜਿਹੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਦੇਖਣ ਨੂੰ ਮਿਲ ਜਾਂਦੀਆਂ ਹਨ ਜੋ ਕਾਫ਼ੀ ਸੁਕੂਨ ਪਹੁੰਚਾਉਂਦੀਆਂ ਹਨ। ਅਜਿਹੀ ਹੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ‘ਚ ਇੱਕ ਬਿੱਲੀ ਆਪਣੇ ਬੀਮਾਰ ਬੱਚੇ ਨੂੰ ਲੈ ਕੇ ਹਸਪਤਾਲ ਪਹੁੰਚ ਗਈ।
ਇਹ ਮਾਮਲਾ ਤੁਰਕੀ ਦੇ ਇਸਤਾਂਬੁਲ ਦਾ ਹੈ, ਬਿੱਲੀ ਅਤੇ ਉਸ ਦੇ ਬੱਚੇ ਦੀ ਤਸਵੀਰ ਨੂੰ ਟਵਿੱਟਰ ਯੂਜਰ ਓਜਕਨ ਨੇ ਸ਼ੇਅਰ ਕੀਤੀ ਹੈ। ਇਸ ਫੋਟੋ ‘ਚ ਜਿਵੇਂ ਹੀ ਬਿੱਲੀ ਆਪਣੇ ਬੱਚੇ ਨੂੰ ਲੈ ਕੇ ਪਹੁੰਚੀ ਤਾਂ ਹਸਪਤਾਲ ਦਾ ਸਟਾਫ ਹੈਰਾਨ ਰਿਹ ਗਿਆ।
ਬਿੱਲੀ ਆਪਣੇ ਬੱਚੇ ਨੂੰ ਆਪਣੇ ਜਬੜੇ ‘ਚ ਦਬਾ ਕੇ ਪਹੁੰਚੀ। ਜਿਵੇਂ ਹੀ ਉਹ ਹਸਪਤਾਲ ‘ਚ ਪਹੁੰਚੀ ਤਾਂ ਸਟਾਫ ਉੱਥੇ ਪਹੁੰਚ ਗਿਆ। ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਓਜਕਨ ਨਾਂ ਦੇ ਯੂਜਰ ਨੇ ਲਿਖਿਆ, ਅੱਜ ਅਸੀਂ ਐਮਰਜੰਸੀ ਰੂਮ ‘ਚ ਸੀ, ਉਦੋਂ ਇੱਕ ਬਿੱਲੀ ਆਪਣੇ ਬੀਮਾਰ ਬੱਚੇ ਨੂੰ ਮੁੰਹ ‘ਚ ਦੱਬ ਕੇ ਲੈ ਆਈ।
ਜਿਵੇਂ ਹੀ ਬਿੱਲੀ ਹਸਪਤਾਲ ‘ਚ ਆਪਣੇ ਬੱਚੇ ਨੂੰ ਲੈ ਕੇ ਪਹੁੰਚਦੀ ਹੈ, ਉੱਥੇ ਮੌਜੂਦ ਸਟਾਫ ਬਿੱਲੀ ਨੂੰ ਖਾਣਾ ਅਤੇ ਪੀਣ ਲਈ ਦੁੱਧ ਦਿੰਦੇ ਹਨ ਅਤੇ ਫਿਰ ਬੱਚੇ ਨੂੰ ਲੈ ਕੇ ਸਟਾਫ ਇਲਾਜ ਲਈ ਅੰਦਰ ਚਲੇ ਜਾਂਦੇ ਹਨ। ਦੱਸ ਦਈਏ ਕਿ ਇਸਤਾਂਬੁਲ ‘ਚ ਹਜ਼ਾਰਾਂ ਬਿੱਲੀਆਂ ਰਹਿੰਦੀਆਂ ਹਨ। ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਲੋਕ ਇਸ ਨੂੰ ਲਾਈਕ ਕਰ ਰਹੇ ਹਨ ਅਤੇ ਸ਼ੇਅਰ ਕਰ ਰਹੇ ਹਨ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
Home ਤਾਜਾ ਜਾਣਕਾਰੀ ਆਪਣੇ ਬੀਮਾਰ ਬੱਚੇ ਨੂੰ ਜਬੜੇ ‘ਚ ਫੜ ਹਸਪਤਾਲ ਪਹੁੰਚੀ ਬਿੱਲੀ, ਡਾਕਟਰ ਹੈਰਾਨ – ਦੇਖੋ ਪੂਰੀ ਖਬਰ ਅਤੇ ਤਸਵੀਰਾਂ
ਤਾਜਾ ਜਾਣਕਾਰੀ