ਆਈ ਤਾਜਾ ਵੱਡੀ ਖਬਰ
ਅੱਜ ਕੱਲ ਦੇ ਸਮੇਂ ਵਿੱਚ ਲੋਕ ਵੱਡੀ ਗਿਣਤੀ ਦੇ ਵਿੱਚ ਆਨਲਾਈਨ ਸ਼ਾਪਿੰਗ ਕਰਨਾ ਪਸੰਦ ਕਰਦੇ ਹਨ। ਇਸ ਪਿੱਛੇ ਦੇ ਕਾਰਨ ਹਨ ਕਿ ਆਨਲਾਈਨ ਚੀਜ਼ ਜਲਦੀ ਤੇ ਸਸਤੀ ਮਿਲ ਜਾਂਦੀ ਹੈ l ਦੂਜਾ ਇਸ ਨਾਲ ਸਮਾਂ ਵੀ ਬਚਦਾ ਹੈ l ਪਰ ਕਈ ਵਾਰ ਆਨਲਾਈਨ ਖਰੀਦੀਆਂ ਚੀਜ਼ਾਂ ਦੇ ਵਿੱਚ ਕਈ ਪ੍ਰਕਾਰ ਦੀ ਨੁਕਸ ਵੀ ਨਿਕਲ ਆਉਂਦੇ ਹਨ ਜਿਨਾਂ ਦੀ ਵਾਪਸੀ ਕਰ ਦਿੱਤੀ ਜਾਂਦੀ ਹੈ, ਪਰ ਜਦੋਂ ਵਾਪਸੀ ਵਿੱਚ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਆਉਂਦੀ ਹੈ ਤਾਂ ਫਿਰ ਆਨਲਾਈਨ ਚੀਜ਼ਾਂ ਮੰਗਵਾਉਣ ਦੇ ਵਿੱਚ ਵੀ ਕਈ ਪ੍ਰਕਾਰ ਦੀ ਸ਼ੰਕਾ ਮਨ ਵਿੱਚ ਬਣ ਜਾਂਦੀ ਹੈ ।
ਬਹੁਤ ਸਾਰੇ ਲੋਕ ਆਨਲਾਈਨ ਸ਼ਾਪਿੰਗ ਕਰਦੇ ਵਕਤ ਕਈ ਪ੍ਰਕਾਰ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਦੇ ਹਨ, ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਇੱਕ ਵਿਅਕਤੀ ਦੇ ਵੱਲੋਂ ਆਨਲਾਈਨ ਹਜ਼ਾਰਾਂ ਰੁਪਏ ਦੇ ਹੈਡਫੋਨ ਖਰੀਦੇ ਗਏ ਸੀ l ਪਰ ਜਦੋਂ ਬੋਕਸ ਖੋਲਿਆ ਤਾਂ ਬੋਕਸ ਨੂੰ ਦੇਖਣ ਤੋਂ ਬਾਅਦ ਉਹਨਾਂ ਦੇ ਪੈਰੋਂ ਹੇਠੋਂ ਜ਼ਮੀਨ ਨਿਕਲ ਗਈ। ਦਰਅਸਲ ਇਕ ਸ਼ਖਸ ਦੇ ਵੱਲੋਂ ਜਦੋਂ ਐਮਾਜ਼ੋਨ ਤੋਂ ਹੈਡਫੋਨ ਮੰਗਵਾਇਆ ਜਾਂਦਾ ਹੈ ਤੇ ਜਦੋਂ ਉਸਦਾ ਪਾਰਸਲ ਆਇਆ ਤਾਂ ਬਾਕਸ ‘ਚ ਜੋ ਨਿਕਲਿਆ ਉਸਦਾ ਅੰਦਾਜ਼ਾ ਵੀ ਨਹੀਂ ਸੀ।
ਦਰਅਸਲ ਇਸ ਸ਼ਖਸ ਦੇ ਵੱਲੋਂ ਹੈਡਫੋਨ ਆਨਲਾਈਨ ਆਰਡਰ ਕੀਤੇ ਗਏ ਸੀ ਜਿਸ ਦੀ ਆਨਲਾਈਨ ਡਿਲੀਵਰੀ ਹੋਈ ਤੇ ਹੈਡਫੋਨ ਵਾਲੇ ਬੋਕਸ ਦੇ ਵਿੱਚ ਜਦੋਂ ਟੂਥ ਪੇਸਟ ਨਿਕਲੀ ਤਾਂ ਸ਼ਖਸ ਦੇ ਹੋਸ਼ ਉੱਡ ਗਏ। ਉੱਥੇ ਹੀ ਇਸ ਵਿਅਕਤੀ ਵੱਲੋਂ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਜਦੋਂ ਪਾਰਸਲ ਆਇਆ ਤਾਂ ਸਭ ਕੁਝ ਆਮ ਲੱਗ ਰਿਹਾ ਸੀ। ਇੱਥੋਂ ਤਕ ਕਿ ਬਾਕਸ ਦੀ ਸੀਲ ਵੀ ਪੂਰੀ ਤਰ੍ਹਾਂ ਬੰਦ ਸੀ ਪਰ ਜਦੋਂ ਉਸਨੇ ਬਾਕਸ ਨੂੰ ਖੋਲ੍ਹਿਆ ਤਾਂ ਇਸ ਵਿਚ ਹੈੱਡਫੋਨ ਨਹੀਂ ਸੀ।
ਬਾਕਸ ‘ਚੋਂ ਇਕ ਟੂਥਪੇਸਟ ਨਿਕਲੀ। ਜਿਸ ਤੋਂ ਬਾਅਦ ਇਸ ਵਿਅਕਤੀ ਦੇ ਵੱਲੋਂ ਇਹ ਸਾਰੀ ਘਟਨਾ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਸਾਂਝੀ ਕੀਤੀ ਗਈ ਜਿੱਥੇ ਉਸਨੇ ਦੱਸਿਆ ਕਿ ਮੈਂ ਆਨਲਾਈਨ ਹੈਡਫੋਨ ਮੰਗਵਾਏ ਸੀ ਪਰ ਹੈਡਫੋਨ ਦੀ ਥਾਂ ਤੇ ਮੈਨੂੰ ਟੂਥਪੇਸਟ ਮਿਲਿਆ ਹੈ। ਦਰਅਸਲ ਉਸਨੇ ਐਮਾਜ਼ੋਨ ਤੋਂ 19,990 ਰੁਪਏ ਦੀ ਕੀਮਤ ਵਾਲਾ Sony ਦੇ ਵਾਇਰਲੈੱਸ ਨੌਇਜ਼ ਕੈਂਸਲੇਸ਼ਨ ਹੈੱਡਫੋਨ ਖ਼ਰੀਦਿਆ ਸੀ। ਉਸਨੇ ਜਦੋਂ ਬਾਕਸ ਨੂੰ ਖੋਲ੍ਹਿਆ ਤਾਂ ਉਸ ਵਿਚੋਂ ਹੈੱਡਫੋਨ ਨਹੀਂ ਸਗੋਂ ਟੂਥਪੇਸਟ ਨਿਕਲੀ। ਜਿਸ ਤੋਂ ਬਾਅਦ ਹੁਣ ਸ਼ਖਸ ਦੇ ਵੱਲੋਂ ਰਿਟਰਨ ਪਾ ਦਿੱਤਾ ਗਿਆ ਹੈ , ਉਸ ਵੱਲੋਂ ਆਖਿਆ ਜਾ ਰਿਹਾ ਹੈ ਕਿ ਕੰਪਨੀ ਇਸ ਨੂੰ ਠੀਕ ਕਰਕੇ ਦੇਵੇ l
ਤਾਜਾ ਜਾਣਕਾਰੀ