ਆਈ ਤਾਜਾ ਵੱਡੀ ਖਬਰ

ਅੱਜ ਦੇ ਦੌਰ ਵਿਚ ਜਿੱਥੇ ਔਰਤਾਂ ਕਿਸੇ ਵੀ ਖੇਤਰ ਵਿੱਚ ਮਰਦਾਂ ਤੋਂ ਪਿੱਛੇ ਨਹੀਂ ਹਨ ਉਥੇ ਹੀ ਔਰਤਾਂ ਵੱਲੋਂ ਆਪਣੇ ਪਰਿਵਾਰ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਚਲਿਆ ਜਾ ਰਿਹਾ ਹੈ ਅਤੇ ਕੰਮਕਾਜ ਅਤੇ ਰੁਜਗਾਰ ਵਿਚ ਅੱਗੇ ਵਧ ਕੇ ਸਹਿਯੋਗ ਦਿੱਤਾ ਜਾ ਰਿਹਾ ਹੈ। ਅੱਜ ਇੱਥੇ ਬਹੁਤ ਸਾਰੀਆਂ ਔਰਤਾਂ ਨੌਕਰੀ ਕਰਦੀਆਂ ਹਨ ਉਥੇ ਹੀ ਘਰਾਂ ਵਿੱਚ ਸ਼ੁਰੂ ਕੀਤੇ ਗਏ ਕੰਮ ਕਾਜ ਦੇ ਵਿੱਚ ਵੀ ਪਰਿਵਾਰ ਦਾ ਹੱਥ ਵਟਾਇਆ ਜਾਂਦਾ ਹੈ। ਜਿੱਥੇ ਔਰਤਾਂ ਵੱਲੋਂ ਅੱਜ ਆਪਣੇ ਕੰਮਕਾਜ ਵੀ ਸ਼ੁਰੂ ਕੀਤੇ ਗਏ ਹਨ ਉਥੇ ਹੀ ਅਜਿਹੇ ਕੰਮ ਕਈ ਵਾਰ ਉਨ੍ਹਾਂ ਦੀ ਜ਼ਿੰਦਗੀ ਦੇ ਖਤਮ ਹੋਣ ਦੀ ਵਜ੍ਹਾ ਵੀ ਬਣ ਜਾਂਦੇ ਹਨ। ਜਿੱਥੇ ਕਰੋਨਾ ਦੀ ਲਪੇਟ ਵਿੱਚ ਆਉਣ ਕਾਰਨ ਬਹੁਤ ਸਾਰੇ ਲੋਕਾਂ ਦੀ ਜਾਨ ਚਲੀ ਗਈ ਹੈ।

ਉੱਥੇ ਹੀ ਲਗਾਤਾਰ ਪੰਜਾਬ ਅੰਦਰ ਵਾਪਰ ਰਹੇ ਸੜਕ ਹਾਦਸਿਆਂ ਵਿੱਚ ਵੀ ਵਾਧਾ ਦਰਜ ਕੀਤਾ ਜਾਂਦਾ ਹੈ ਉੱਥੇ ਲੋਕਾਂ ਵੱਲੋਂ ਅਣਗਹਿਲੀ ਵਰਤੀ ਜਾਂਦੀ ਹੈ ਅਤੇ ਬਹੁਤ ਸਾਰੇ ਲੋਕਾਂ ਨੂੰ ਇਸ ਦਾ ਖਮਿਆਜਾ ਭੁਗਤਣਾ ਪੈਂਦਾ ਹੈ। ਉੱਥੇ ਹੀ ਘਰਾਂ ਵਿੱਚ ਵੀ ਬਹੁਤ ਸਾਰੇ ਅਚਾਨਕ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਜਿਨ੍ਹਾਂ ਵਿਚ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋ ਜਾਂਦਾ ਹੈ। ਇਸ ਤਰਾਂ ਹੀ ਬਿਮਾਰੀਆਂ ਤੇ ਚਲਦੇ ਹੋਏ ਵੀ ਬਹੁਤ ਸਾਰੇ ਲੋਕਾਂ ਦੀ ਜਾਨ ਜਾ ਰਹੀ ਹੈ। ਹੁਣ ਆਟਾ ਚੱਕੀ ਦੇ ਕਾਰਨ ਔਰਤ ਦੀ ਮੌਤ ਹੋ ਗਈ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਸੰਗਰੂਰ ਜ਼ਿਲ੍ਹੇ ਅਧੀਨ ਆਉਂਦੇ ਪਿੰਡ ਚੱਠੇ ਸੇਖਵਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਪਰਿਵਾਰ ਵੱਲੋਂ ਆਪਣੇ ਘਰ ਵਿੱਚ ਹੀ ਆਟਾ ਪੀਸਣ ਵਾਲੀ ਚੱਕੀ ਲਗਾਈ ਗਈ ਸੀ। ਇੱਥੇ ਘਰ ਵਿੱਚ ਅਮਰਜੀਤ ਕੌਰ ਵੱਲੋਂ ਇਹ ਮਸ਼ੀਨ ਚਲਾਈ ਜਾ ਰਹੀ ਸੀ ਤਾਂ ਅਚਾਨਕ ਹੀ ਉਸਦੀ ਚੁੰਨੀ ਆਟਾ ਚੱਕੀ ਦੇ ਪਟੇ ਵਿੱਚ ਫਸ ਗਈ।

ਜਿਸ ਕਾਰਨ ਉਸ ਦੀ ਲੱਤ ਵੀ ਪਟੇ ਵਿਚ ਆ ਗਈ ਅਤੇ ਚੱਕੀ ਨੇ ਉਸ ਨੂੰ ਘੜੀਸ ਕੇ ਜ਼ਖਮੀ ਕਰ ਦਿੱਤਾ। ਇਸ ਹਾਦਸੇ ਕਾਰਨ ਜਿੱਥੇ ਅਮਰਜੀਤ ਕੌਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਉਸ ਦੀ ਹਾਲਤ ਨੂੰ ਦੇਖਦੇ ਹੋਏ ਪਰਿਵਾਰਕ ਮੈਂਬਰਾਂ ਵੱਲੋਂ ਜ਼ਖਮੀ ਹਾਲਤ ਵਿਚ ਉਸ ਨੂੰ ਸਿਵਲ ਹਸਪਤਾਲ ਸੰਗਰੂਰ ਲਿਜਾਇਆ ਗਿਆ ਜਿਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਇਹ ਘਟਨਾ ਸੋਮਵਾਰ ਸ਼ਾਮ ਨੂੰ ਸਾਢੇ ਸੱਤ ਵਜੇ ਦੇ ਕਰੀਬ ਵਾਪਰੀ ਸੀ ਜਦੋਂ ਅਮਰਜੀਤ ਕੌਰ ਵੱਲੋਂ ਆਟੇ ਦੀ ਚੱਕੀ ਚਲਾਈ ਜਾ ਰਹੀ ਸੀ।


ਤਾਜਾ ਜਾਣਕਾਰੀ
ਆਟਾ ਚੱਕੀ ਨੇ ਔਰਤ ਨੂੰ ਦਿੱਤੀ ਇਸ ਤਰਾਂ ਦਰਦਨਾਕ ਮੌਤ – ਤਾਜਾ ਵੱਡੀ ਖਬਰ
ByadminMarch 2, 2022Comments Off on ਆਟਾ ਚੱਕੀ ਨੇ ਔਰਤ ਨੂੰ ਦਿੱਤੀ ਇਸ ਤਰਾਂ ਦਰਦਨਾਕ ਮੌਤ – ਤਾਜਾ ਵੱਡੀ ਖਬਰ
Previous Postਘਰਵਾਲੀ ਨੇ ਪੇਕਿਆਂ ਨਾਲ ਰਲ ਕੇ ਸਮਸ਼ਾਨ ਘਾਟ ਚ ਪਤੀ ਨਾਲ ਕੀਤਾ ਅਜਿਹਾ ਰੂਹ ਕੰਬਾਊ ਕਾਂਡ
Next Postਬੱਚਿਆਂ ਨਾਲ ਭਰੀ ਸਕੂਲ ਬੱਸ ਦਾ ਹੋਇਆ ਭਿਆਨਕ ਐਕਸੀਡੈਂਟ – ਤਾਜਾ ਵੱਡੀ ਖਬਰ