BREAKING NEWS
Search

ਆਚਾਰ ਵਿੱਚ ਜ਼ਰੂਰ ਮਿਲਾਓ ਇਹ ਇੱਕ ਚੀਜ਼ ਆਚਾਰ ਕਰੇਗਾ ਇੱਕ ਦਵਾਈ ਦੀ ਤਰ੍ਹਾਂ ਕੰਮ (Video)

ਪੰਜਾਬ ਦੇ ਅੰਦਰ ਆਚਾਰ ਸਾਡੀ ਖੁਰਾਕ ਦਾ ਇਕ ਬਹੁਤ ਹੀ ਜ਼ਰੂਰੀ ਹਿੱਸਾ ਹੁੰਦਾ ਹੈ। ਅੰਬ, ਨਿੰਬੂ, ਗਾਜਰ, ਲਸਣ ਆਦਿ ਕਈ ਤਰ੍ਹਾਂ ਦੇ ਆਚਾਰ ਅਸੀਂ ਆਮ ਹੀ ਖਾਂਦੇ ਹਾਂ। ਇਹ ਭੋਜਨ ਦਾ ਸੁਆਦ ਵਧਾਉਣ ਲਈ ਅਸੀਂ ਇਸ ਦੀ ਖੂਬ ਵਰਤੋਂ ਕਰਦੇ ਹਾਂ।ਸਾਡੇ ਵਿੱਚੋ ਬਹੁਤ ਸਾਰੇ ਲੋਕ ਇਸ ਨੂੰ ਹਰ ਰੋਜ਼ ਖਾਣੇ ਦੇ ਨਾਲ ਲੈਂਦੇ ਹਨ ਜਦ ਕਿ ਕੁਝ ਲੋਕ ਕਦੇ-ਕਦੇ ਦਿਨ ਤਿਓਹਾਰ ਤੇ ਹੀ ਇਸ ਦੀ ਵਰਤੋਂ ਕਰਦੇ ਹਨ। ਜਿਥੇ ਇਹ ਖਾਣੇ ਦਾ ਸੁਆਦ ਵਧਾਉਂਦਾ ਹੈ ਉਥੇ ਹੀ ਇਸਦੀ ਰੋਜਾਨਾ ਖਾਣੇ ਵਿਚ ਵਰਤੋਂ ਸਾਡੇ ਲਈ ਨੁਕਸਾਨ ਦਾਇਕ ਵੀ ਸਾਬਤ ਹੋ ਸਕਦਾ ਹੈ।

ਹਰ ਰੋਜ਼ ਖਾਣੇ ਦੇ ਨਾਲ ਆਚਾਰ ਖਾਣਾ ਸਿਹਤਮੰਦ ਨਹੀਂ ਹੁੰਦਾ। ਇਸਦੇ ਬਿਨਾ ਜ਼ਿਆਦਾ ਮਾਤਰਾ ਵਿੱਚ ਆਚਾਰ ਖਾਣ ਨਾਲ ਕੈਂਸਰ ਦਾ ਖਤਰਾ ਵਧ ਜਾਂਦਾ ਹੈ। ਆਚਾਰ ਵਿੱਚ ਕਾਫੀ ਮਾਤਰਾ ਵਿੱਚ ਨਮਕ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਠੀਕ ਨਹੀਂ ਮੰਨਿਆ ਜਾਂਦਾ ਹੈ ।ਇਸਦੇ ਬਿਨਾ ਜੋ ਬਾਜਾਰ ਵਿੱਚ ਆਚਾਰ ਮਿਲਦੇ ਹਨ ਉਨ੍ਹਾਂ ਨੂੰ ਬਣਾਉਣ ਦੌਰਾਨ ਉਨ੍ਹਾਂ ਦੇ ਸਾਰੇ ਪੋਸ਼ਕ ਤੱਤ ਨਸ਼ਟ ਹੋ ਜਾਂਦੇ ਹਨ। ਅਜਿਹੇ ਵਿੱਚ ਉਹ ਸਾਨੂੰ ਸਿਰਫ ਨੁਕਸਾਨ ਹੀ ਪਹੁੰਚਾ ਸਕਦੇ ਹਨ। ਇਸ ਤੋਂ ਇਲਾਵਾ ਵੀ ਰੋਜ਼ਾਨਾ ਆਚਾਰ ਖਾਣ ਨਾਲ ਕਈ ਨੁਕਸਾਨ ਹੁੰਦੇ ਹਨ।

ਆਚਾਰ ਹਰ ਪ੍ਰਕਾਰ ਦੇ ਭੋਜਨ ਦੇ ਨਾਲ ਖਾਧਾ ਜਾ ਸਕਦਾ ਹੈ। ਇਹ ਸਾਡੇ ਸਾਰੇ ਪਕਵਾਨਾਂ ਦੇ ਸਵਾਦ ਵਿਚ ਵਾਧਾ ਕਰਦਾ ਹੈ। ਕੁਝ ਅਚਾਰ ਵਿਸ਼ੇਸ਼ ਮੌਸਮ ਵਿੱਚ ਹੀ ਬਣਾਏ ਜਾ ਸਕਦੇ ਹਨ ਪਰ ਨਿੰਬੂ ਦਾ ਆਚਾਰ ਕਿਸੇ ਵੀ ਮੌਸਮ ਵਿੱਚ ਬਣਾਇਆ ਜਾ ਸਕਦਾ ਹੈ ਕਿਉਂਕਿ ਇਸ ਦੀ ਸਮੱਗਰੀ ਆਸਾਨੀ ਨਾਲ ਮਿਲ ਜਾਂਦੀ ਹੈ। ਇਸ ਨੂੰ ਹਰ ਉਮਰ ਦੇ ਲੋਕ ਪਸੰਦ ਕਰਦੇ ਹਨ।

ਆਚਾਰ ਵਿਚ ਬਹੁਤ ਸਾਰੇ ਮਸਾਲਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਸਾਡੀ ਸਿਹਤ ਲਈ ਵੀ ਲਾਭਦਾਇਕ ਹੁੰਦੇ ਹਨ। ਇਹਨਾਂ ਵਿੱਚੋ ਇੱਕ ਹੈ ਮੇਥੀ ਦਾਣਾ। ਮੇਥੀ ਦਾਣਾ ਪਾ ਕੇ ਬਣਿਆ ਆਚਾਰ ਸਰੀਰ ਨੂੰ ਬਹੁਤ ਸਾਰੇ ਲਾਭ ਦਿੰਦਾ ਹੈ। ਇਸਦੇ ਬਾਰੇ ਵਿਚ ਹੋਰ ਵਿਸ਼ਥਾਰ ਨਾਲ ਜਾਨਣ ਦੇ ਲਈ ਹੇਠਾਂ ਦਿੱਤੀ ਵੀਡੀਓ ਦੇਖੋ।



error: Content is protected !!