ਆਈ ਤਾਜਾ ਵੱਡੀ ਖਬਰ

ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ‘ਚ ਭਾਜਪਾ ਨੇਤਾ ਸੁਬਰਾਮਣੀਅਮ ਸਵਾਮੀ ਨੇ 15 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਚਿੱਠੀ ਲਿਖੀ ਸੀ, ਜਿਸ ‘ਚ ਉਨ੍ਹਾਂ ਨੇ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਦੀ ਸੀ. ਬੀ. ਆਈ. ਜਾਂਚ ਦੀ ਮੰਗ ਕੀਤੀ ਸੀ। ਹੁਣ ਦਿੱਲੀ ਦੇ ਵਕੀਲ ਈਸ਼ਕਰਣ ਸਿੰਘ ਭੰਡਾਰੀ ਨੇ ਸੋਸ਼ਲ ਮੀਡੀਆ ‘ਤੇ ਦੱਸਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਦੀ ਸੀ. ਬੀ. ਆਈ. ਜਾਂਚ ਦੀ ਚਿੱਠੀ ਨੂੰ ਕਬੂਲ ਕਰ ਲਿਆ ਹੈ। ਉਨ੍ਹਾਂ ਨੇ ਇੱਕ ਦੂਜੇ ਟਵੀਟ ‘ਚ ਦਿੱਲੀ ਦੀ ਤਸਵੀਰ ਸਾਂਝੀ ਕੀਤੀ ਹੈ।

ਸੁਬਰਮਣੀਅਮ ਸਵਾਮੀ ਚਿੱਠੀ ‘ਚ ਲਿਖੀ ਸੀ ਇਹ ਗੱਲ
ਦੱਸ ਦਈਏ ਕਿ ਸਾਬਕਾ ਕੇਂਦਰੀ ਕੈਬਨਿਟ ਮੰਤਰੀ ਸੁਬਰਮਣੀਅਮ ਸਵਾਮੀ ਨੇ ਸੁਸ਼ਾਂਤ ਦੀ ਮੌਤ ਦੇ ਸਬੰਧ ‘ਚ ਸੰਭਾਵਿਤ ਸੀ. ਬੀ. ਆਈ. ਜਾਂਚ ਲਈ ਸਾਰੇ ਜ਼ਰੂਰੀ ਦਸਤਾਵੇਜਾਂ ‘ਤੇ ਕਰਵਾਈ ਕਰਨ ਲਈ ਇਕ ਵਕੀਲ ਦੀ ਨਿਯੁਕਤੀ ਕੀਤੀ ਸੀ। ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਪ੍ਰਸ਼ੰਸਕ ਸੀ. ਬੀ. ਆਈ. ਜਾਂਚ ਦੀ ਮੰਗ ਕਰ ਰਹੇ ਹਨ ਅਤੇ ਮਰਹੂਮ ਅਦਾਕਾਰ ਲਈ ਨਿਆ ਦੀ ਮੰਗ ਕਰ ਰਹੇ ਹਨ।

ਆਪਣੇ ਆਧਿਕਾਰਿਕ ਟਵਿੱਟਰ ਹੈਂਡਲ ‘ਤੇ ਸਾਬਕਾ ਕੇਂਦਰੀ ਕੈਬਨਿਟ ਮੰਤਰੀ ਸੁਬਰਮਣੀਅਮ ਸਵਾਮੀ ਨੇ ਟਵੀਟ ਕੀਤਾ ਸੀ, ‘ਮੈਂ ਇੱਛਾਕਰਨ ਨੂੰ ਸੰਭਾਵਿਤ ਸੀ. ਬੀ. ਆਈ. ਮਾਮਲੇ ਜਾ ਪੀ. ਆਈ. ਐੱਲ. ਜਾ ਆਪਰਾਧਿਕ ਸ਼ਿਕਾਇਤ ਮਾਮਲੇ ਲਈ ਸੁਸ਼ਾਂਤ ਸਿੰਘ ਰਾਜਪੂਤ ਕਥਿਤ ਮਾਮਲੇ ‘ਚ ਕਰਵਾਈ ਕਰਨ ਲਈ ਕਿਹਾ ਹੈ।’ ਆਪਣੇ ਟਵੀਟ ‘ਚ ਸਵਾਮੀ ਨੇ ਜ਼ਿਕਰ ਕੀਤਾ ਕਿ ਉਨ੍ਹਾਂ ਨੇ ਐਡਵੋਕੇਟ ਈਸ਼ਵਰ ਸਿੰਘ ਭੰਡਾਰੀ ਨੂੰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਸਬੰਧ ‘ਚ ਸਾਰੇ ਜ਼ਰੂਰੀ ਦਸਤਾਵੇਜਾਂ ‘ਤੇ ਕਰਵਾਈ ਕਰਨ ਲਈ ਕਿਹਾ ਹੈ। ਤਾਂ ਕਿ ਮਾਮਲੇ ਨੂੰ ਸੀ. ਬੀ. ਆਈ. ਦੁਆਰਾ ਜਾਂਚ ਦੇ ਯੋਗ ਦੱਸਿਆ ਜਾਵੇ।


ਤਾਜਾ ਜਾਣਕਾਰੀ
ਆਖਰ ਹੁਣ ਸੁਸ਼ਾਂਤ ਰਾਜਪੂਤ ਮੌਤ ਮਾਮਲੇ ਚ ਨਰਿੰਦਰ ਮੋਦੀ ਨੇ ਕੀਤਾ ਇਹ ਕੰਮ – ਤਾਜਾ ਵੱਡੀ ਖਬਰ
ByadminJuly 27, 2020Comments Off on ਆਖਰ ਹੁਣ ਸੁਸ਼ਾਂਤ ਰਾਜਪੂਤ ਮੌਤ ਮਾਮਲੇ ਚ ਨਰਿੰਦਰ ਮੋਦੀ ਨੇ ਕੀਤਾ ਇਹ ਕੰਮ – ਤਾਜਾ ਵੱਡੀ ਖਬਰ
Previous Postਹੈਰਾਨੀਜਨਕ ਖਬਰ - ਬਗੈਰ ਮਾਸਕ ਦੇ ਬਜ਼ਾਰ ਘੁੰਮਦੀ ਬੱਕਰੀ ਨੂੰ ਇੰਡੀਆ ਦੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ
Next Postਇੰਡੀਆ ਦੇ ਸਾਰੇ ਸਕੂਲਾਂ ਨੂੰ ਖੋਲਣ ਦੇ ਬਾਰੇ ਵਿਚ ਕੇਂਦਰ ਤੋਂ ਆਈ ਇਹ ਵੱਡੀ ਖਬਰ