ਆਈ ਤਾਜਾ ਵੱਡੀ ਖਬਰ
ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਕਿਸਾਨਾਂ ਨੇ ਜਿਥੇ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਸੂਬਿਆਂ ਅੰਦਰ ਹੀ ਸਾਰਿਆਂ ਟੋਲ ਪਲਾਜ਼ਿਆਂ ਨੂੰ ਬੰਦ ਕਰ ਕੇ ਉਨ੍ਹਾਂ ਉਪਰ ਧਰਨੇ ਪ੍ਰਦਰਸ਼ਨ ਆਰੰਭ ਕੀਤੇ ਸਨ। ਟੋਲ ਪਲਾਜ਼ਾ ਤੋਂ ਇਲਾਵਾ ਰਿਲਾਇੰਸ ਦੇ ਪੇਟ੍ਰੋਲ ਪੰਪ ਅਤੇ ਮਾਲਜ਼ ਉਪਰ ਵੀ ਰੋਸ ਪ੍ਰਦਰਸ਼ਨ ਸ਼ੁਰੂ ਕੀਤੇ ਗਏ ਸਨ। ਇਸ ਤੋਂ ਇਲਾਵਾ ਭਾਜਪਾ ਦੇ ਆਗੂਆਂ ਤੇ ਕਾਰਪੋਰੇਟ ਘਰਾਣਿਆਂ ਦਾ ਘਿਰਾਓ ਤੇ ਬਾਈਕਾਟ ਵੀ ਕੀਤਾ
ਜਾ ਰਿਹਾ ਹੈ। ਤਾਂ ਜੋ ਇਸਦਾ ਸੇਕ ਕੇਂਦਰ ਸਰਕਾਰ ਤੱਕ ਪਹੁੰਚ ਸਕੇ। ਉਥੇ ਹੀ ਟੋਲ ਪਲਾਜ਼ਿਆਂ ਨੂੰ ਬੰਦ ਕੀਤਾ ਗਿਆ ਹੈ ਰਾਹਗੀਰ ਬਗੈਰ ਟੋਲ ਕਟਵਾਏ ਹੀ ਅੱਗੇ ਆ ਜਾ ਰਹੇ ਹਨ। ਆਖਰ ਪੰਜਾਬ ਚ ਛੇ ਮਹੀਨਿਆਂ ਬਾਅਦ ਟੋਲ ਪਲਾਜ਼ੇ ਖੋਲ੍ਹਣ ਨੂੰ ਲੈ ਕੇ ਇਕ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਪਿਛਲੇ ਸਾਲ ਅਕਤੂਬਰ ਤੋਂ ਹੀ ਕਿਸਾਨਾਂ ਵੱਲੋਂ ਟੌਲ ਪਲਾਜ਼ੇ ਬੰਦ ਕੀਤੇ ਗਏ ਹਨ। ਜਿਸ ਕਾਰਨ ਸਰਕਾਰ ਨੂੰ ਇਨ੍ਹਾਂ ਛੇ ਮਹੀਨਿਆਂ ਦੌਰਾਨ ਭਾਰੀ ਨੁ-ਕ-ਸਾ-ਨ ਹੋਇਆ ਹੈ। ਕਿਉਂਕਿ ਆਵਾਜਾਈ ਬਿਨਾਂ ਟੋਲ ਦੇ ਹੀ
ਚਲ ਰਹੀ ਹੈ। ਹੁਣ ਪੰਜਾਬ ਦੇ ਸਾਰੇ ਟੋਲ ਪਲਾਜ਼ੇ ਚਲਾਉਣ ਲਈ ਕੰਪਨੀਆਂ ਵੱਲੋਂ ਪੰਜਾਬ ਸਰਕਾਰ ਤੋਂ ਪੁਲਸ ਸੁਰੱਖਿਆ ਦੀ ਮੰਗ ਕੀਤੀ ਗਈ ਹੈ। ਤਾਂ ਜੋ ਕਿਸਾਨਾਂ ਤੋਂ ਟੋਲ ਪਲਾਜ਼ੇ ਫਰੀ ਕਰਾ ਕੇ ਮੁੜ ਤੋਂ ਕੰਮ ਨੂੰ ਚਾਲੂ ਕੀਤਾ ਜਾ ਸਕੇ। ਉੱਥੇ ਹੀ ਹੋਰ ਵੀ ਬਹੁਤ ਸਾਰੇ ਕੰਮ ਨਿਰਮਾਣ ਅਧੀਨ ਹਨ। ਜੋ ਕਿਸਾਨਾਂ ਦੇ ਵਿਰੋਧ ਕਾਰਨ ਕੰਪਨੀਆਂ ਵੱਲੋਂ ਨਹੀਂ ਕੀਤੇ ਜਾ ਰਹੇ। ਪੰਜਾਬ ਵਿੱਚ ਭਾਰਤੀ ਰਾਸ਼ਟਰੀ ਰਾਜ ਮਾਰਗ ਅਥਾਰਿਟੀ ਵੱਲੋਂ ਕਿਹਾ ਗਿਆ ਹੈ ਕਿ ਟੋਲ ਪਲਾਜ਼ੇ ਨਾ ਚੱਲਣ ਕਾਰਨ ਕੰਪਨੀਆਂ ਵੱਲੋਂ ਅਗਲੇ
ਪ੍ਰੋਜੈਕਟਾਂ ਤੇ ਕੰਮ ਨਹੀਂ ਕੀਤਾ ਜਾਵੇਗਾ। ਕੰਪਨੀਆਂ ਵੱਲੋਂ ਪੰਜਾਬ ਸਰਕਾਰ ਨਾਲ ਇਕ ਬੈਠਕ ਕਰ ਕੇ ਹੁਣ ਤੱਕ ਦੇ ਹੋਏ ਆਰਥਿਕ ਨੁਕਸਾਨ ਦੀ ਸੂਚੀ ਪੰਜਾਬ ਸਰਕਾਰ ਨੂੰ ਇੱਕ ਪੱਤਰ ਰਾਹੀਂ ਭੇਜੀ ਗਈ ਹੈ। ਕੰਪਨੀਆਂ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਟੋਲ ਪਲਾਜ਼ਾ ਤੋਂ ਟੈਕਸ ਵਸੂਲੀ ਨਾ ਹੋਣ ਕਾਰਨ ਦਾਖਾ , ਰਾਏਕੋਟ , ਬਰਨਾਲਾ ਅਤੇ ਮੋਰਿੰਡਾ, ਕੁਰਾਲੀ, ਸਿਸਵਾ ਸੜਕ ਪ੍ਰੋਜੈਕਟਾਂ ਦਾ ਕੰਮ ਵੀ ਪ੍ਰਭਾਵਤ ਹੋਇਆ ਹੈ, ਕਿਉਂਕਿ ਇਹ ਪ੍ਰਾਜੈਕਟ ਅਜੇ ਸ਼ੁਰੂ ਨਹੀਂ ਹੋਏ। ਕੰਪਨੀਆਂ ਨੇ ਕਿਹਾ ਕਿ ਟੋਲ ਪਲਾਜ਼ਿਆਂ ਦੇ ਬੰਦ ਹੋਣ ਕਾਰਨ ਰੋਜ਼ਾਨਾ ਉਨ੍ਹਾਂ ਨੂੰ ਨੁ-ਕ-ਸਾ-ਨ ਹੋਇਆ ਹੈ। ਕੰਪਨੀਆਂ ਬੈਂਕਾਂ ਤੋਂ ਲਏ ਗਏ ਕਰਜ਼ੇ ਦੀ ਰਾਸ਼ੀ ਵੀ ਅਦਾ ਨਹੀਂ ਕਰ ਪਾ ਰਹੀਆ।
ਤਾਜਾ ਜਾਣਕਾਰੀ