ਵਿਗਿਆਨੀਆਂ ਨੇ ਕੀਤਾ ਖੁਲਾਸਾ, ਕੋਵਿਡ-19 ਇੰਝ ਬਣਦਾ ਹੈ ਮੌਤ ਦਾ ਕਾਰਨ
ਬੀਜਿੰਗ – ਕੋਰੋਨਾਵਾਇਰਸ ਇਨਫੈਕਸ਼ਨ ਦੇ ਕਾਰਨ ਹੋਣ ਵਾਲੀ ਬੀਮਾਰੀ ਦੇ ਲੱਛਣ, ਉਸ ਦੇ ਇਲਾਜ ਅਤੇ ਸਰੀਰ ‘ਤੇ ਉਸ ਦੇ ਅਸਰ ਕਰਨ ਦੇ ਤਰੀਕੇ ਦਾ ਪਤਾ ਲਗਾਉਣ ਵਾਲੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਕੋਵਿਡ-19 ਦੇ ਕਾਰਨ ਲੋਕਾਂ ਦੀ ਮੌਤ ਮੁੱਖ ਰੂਪ ਨਾਲ ਪ੍ਰਤੀਰੋਧਕ ਸਮਰੱਥਾ ਦੇ ਬਹੁਤ ਜ਼ਿਆਦਾ ਕਿਰਿਆਸ਼ੀਲ ਹੋ ਜਾਣ ਕਾਰਨ ਹੁੰਦੀ ਹੈ। ਪਤੱਰਿਕਾ ‘ਫਰੰਟੀਅਰਜ਼ ਇਨ ਪਬਲਿਕ ਹੈਲਥ’ ਵਿਚ ਪ੍ਰਕਾਸ਼ਿਤ ਅਧਿਐਨ ਵਿਚ ਖੋਜ ਕਰਤਾਵਾਂ ਨੇ ਲੜੀਬੱਧ ਤਰੀਕੇ ਨਾਲ ਇਹ ਗੱਲ ਦੱਸੀ ਹੈ ਕਿ ਇਹ ਵਾਇਰਸ ਕਿਵੇਂ ਸਾਹ ਨਲੀ ਨੂੰ ਇਨਫੈਕਟਿਡ ਕਰਦਾ ਹੈ।ਸੈੱਲਾਂ ਦੇ ਅੰਦਰ ਕਈ ਗੁਣਾ ਵੱਧ ਜਾਂਦਾ ਹੈ ਅਤੇ ਗੰਭੀਰ ਮਾਮਲਿਆਂ ਵਿਚ ਪ੍ਰਤੀਰੋਧੀ ਸਮਰੱਥਾ ਨੂੰ ਬਹੁਤ ਜ਼ਿਆਦਾ ਕਿਰਿਆਸ਼ੀਲ ਕਰ ਦਿੰਦਾ ਹੈ, ਜਿਸ ਨੂੰ ਵਿਗਿਆਨਕ ਭਾਸ਼ਾ ਵਿਚ ‘ਸਾਈਟੋਕਾਈਨ ਸਟਾਰਮ’ ਕਿਹਾ ਜਾਂਦਾ ਹੈ।
‘ਸਾਈਟੋਕਾਈਨ ਸਟਾਰਮ’ ਚਿੱਟੇ ਲਹੂ ਦੇ ਸੈੱਲਾਂ ਦੀ ਵੱਧ ਕਿਰਿਆਸ਼ੀਲਤਾ ਦੀ ਸਥਿਤੀ ਹੈ। ਇਸ ਸਥਿਤੀ ਵਿਚ ਵੱਡੀ ਮਾਤਰਾ ਵਿਚ ਸਾਈਟੋਕਾਇਨ ਖੂਨ ਵਿਚ ਪੈਦਾ ਹੁੰਦੇ ਹਨ। ਇਸ ਅਧਿਐਨ ਦੇ ਲੇਖਕ ਅਤੇ ਚੀਨ ਦੀ ‘ਜੁਨਯੀ ਮੈਡੀਕਲ ਯੂਨੀਵਰਸਿਟੀ’ ਵਿਚ ਪ੍ਰੋਫੈਸਰ ਟਾਇਸ਼ੁਨ ਲਿਯੂ ਨੇ ਕਿਹਾ,”ਸਾਰਸ ਅਤੇ ਮਰਸ ਜਿਹੇ ਇਨਫੈਕਸ਼ਨ ਦੇ ਬਾਅਦ ਵੀ ਅਜਿਹਾ ਹੀ ਹੁੰਦਾ ਹੈ।
ਅੰਕੜੇ ਦਰਸ਼ਾਉਂਦੇ ਹਨ ਕਿ ਕੋਵਿਡ-19 ਨਾਲ ਗੰਭੀਰ ਰੂਪ ਨਾਲ ਇਨਫੈਕਟਿ਼ਡ ਮਰੀਜ਼ਾਂ ਨੂੰ ‘ਸਾਇਟੋਕਾਇਨ ਸਟਾਰਮ ਸਿੰਡਰੋਮ’ ਹੋ ਸਕਦਾ ਹੈ।” ਲਿਯੂ ਨੇ ਕਿਹਾ,”ਬਹੁਤ ਤੇਜ਼ੀ ਨਾਲ ਵਿਕਸਿਤ ਸਾਇਟੋਕਾਇਨ ਜ਼ਿਆਦਾ ਮਾਤਰਾ ਵਿਚ ਲਿਮਫੋਸਾਇਟ ਅਤੇ ਨਿਊਟ੍ਰੋਫਿਲ ਜਿਹੇ ਇਮਿਊਨ ਸੈੱਲਾਂ ਨੂੰ ਆਕਰਸ਼ਿਤ ਕਰਦੇ ਹਨ ਜਿਸਦੇ ਕਾਰਨ ਇਹ ਸੈੱਲ ਫੇਫੜੇ ਦੇ ਟਿਸ਼ੂਆਂ ਵਿਚ ਦਾਖਲ ਹੋ ਜਾਂਦੀ ਹੈ ਅਤੇ ਇਹਨਾਂ ਨਾਲ ਫੇਫੜਿਆਂ ਨੂੰ ਨੁਕਸਾਨ ਹੋ ਸਕਦਾ ਹੈ।”
ਖੋਜ ਕਰਤਾਵਾਂ ਦਾ ਕਹਿਣਾ ਹੈਕਿ ‘ਸਾਇਟੋਕਾਇਨ ਸਟਾਰਮ’ ਨਾਲ ਤੇਜ਼ ਬੁਖਾਰ ਅਤੇ ਸਰੀਰ ਵਿਚ ਖੂਨ ਜੰਮਣਾ ਜਿਹੀ ਸਥਿਤੀ ਪੈਦਾ ਹੋ ਜਾਂਦੀ ਹੈ। ਉਹਨਾਂ ਨੇ ਕਿਹਾ ਕਿ ਚਿੱਟੇ ਲਹੂ ਸੈੱਲ ਸਿਹਤਮੰਦ ਟਿਸ਼ੂਆਂ ‘ਤੇ ਵੀ ਹਮਲਾ ਕਰਨ ਲੱਗਦੇ ਹਨ ਅਤੇ ਫੇਫੜਿਆਂ, ਦਿਲ, ਜਿਗਰ, ਆਂਦਰਾਂ, ਗੁਰਦਾ ਅਤੇ ਜਨਨ ਅੰਗਾਂ ‘ਤੇ ਉਲਟ ਅਸਰ ਪਾਉਂਦੇ ਹਨ ਜਿਹਨਾਂ ਨਾਲ ਉਹ ਕੰਮ ਕਰਨਾ ਬੰਦ ਕਰ ਦਿੰਦੇ ਹਨ।
ਉਹਨਾਂ ਨੇ ਕਿਹਾ ਕਿ ਕਈ ਅੰਗਾਂ ਦੇ ਕੰਮ ਕਰਨਾ ਬੰਦ ਕਰ ਦੇਣ ਦੇ ਕਾਰਨ ਫੇਫੜੇ ਕੰਮ ਕਰਨਾ ਬੰਦ ਕਰ ਸਕਦੇ ਹਨ। ਇਸ ਸਥਿਤੀ ਨੂੰ ‘Acute Respiratory Distress Syndrome’ ਕਹਿੰਦੇ ਹਨ। ਖੋਜ ਕਰਤਾਵਾਂ ਨੇ ਕਿਹਾ ਕਿ ਕੋਰੋਨਾਵਾਇਰਸ ਨਾਲ ਜ਼ਿਆਦਾਤਰ ਮੌਤ ਦਾ ਕਾਰਨ ਸਾਹ ਪ੍ਰਣਾਲੀ ਸੰਬੰਧੀ ਮੁਸ਼ਕਲ ਹੈ।

ਤਾਜਾ ਜਾਣਕਾਰੀ