BREAKING NEWS
Search

ਆਉਣ ਵਾਲੇ 24 ਘੰਟਿਆਂ ਚ ਇਹਨਾਂ ਜਿਲਿਆਂ ਚ ਪਵੇਗਾ ਭਾਰੀ ਮੀਂਹ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਸੂਬੇ ਦੇ ਕਈ ਹਿੱਸਿਆਂ ਚ ਹੋਈ ਮੂਸਲਾਧਾਰ ਬਰਸਾਤ:
ਵੀਰ-ਸ਼ੁੱਕਰਵਾਰ ਦੋ ਦਿਨਾਂ ਚ ਸੂਬੇ ਦੇ ਬਹੁਗਿਣਤੀ ਹਿੱਸਿਆਂ ਚ ਮਾਨਸੂਨ ਦੀ ਭਾਰੀ ਬਰਸਾਤ ਨੇ ਜਲਥਲ ਕਰ ਦਿੱਤਾ। ਕੱਲ੍ਹ ਜਿੱਥੇ ਲੁਧਿਆਣਾ ਚ 150+mm ਮੀਂਹ ਨਾਲ ਹੜ੍ਹ ਵਰਗੀ ਸਥਿਤੀ ਦੇਖੀ ਗਈ ਉੱਥੇ ਅੱਜ ਤੜਕਸਾਰ ਲੁਧਿਆਣਾ ਦੇ ਕਿਲਾ ਰਾਏਪੁਰ ਸਣੇ ਕਈ ਪਿੰਡ ਅਤੇ ਸੰਗਰੂਰ, ਕਪੂਰਥਲਾ ਜਿਲ੍ਹਾ ਵੀ ਭਿਆਨਕ ਮੀਂਹ ਦੀ ਚਪੇਟ ਚ ਆਏ। ਜਿੱਥੇ ਸਵੇਰੇ 5 ਵਜੇ ਤੋਂ 10 ਵਜੇ ਤੱਕ ਲਗਾਤਾਰ ਮੀਂਹ ਪੈਂਦਾ ਰਿਹਾ। ਇਸ ਸੀਜ਼ਨ “ਬਠਿੰਡਾ, ਅਮਰਗੜ੍ਹ, ਲੁਧਿਆਣਾ(ਕੱਲ੍ਹ-ਅੱਜ), ਕਪੂਰਥਲਾ(ਅੱਜ), ਮਾਲੇਰਕੋਟਲਾ(ਅੱਜ)” ਭਿਆਨਕ ਮੀਂਹ ਦੇ ਕਈ ਦੌਰ ਦੇਖੇ ਜਾ ਚੁੱਕੇ ਹਨ। ਜਿਸਦਾ ਇੱਕੋ ਕਾਰਨ ਭਰਪੂਰ ਨਮੀ ਕਾਰਨ ਹਵਾ ਤੇ ਬੱਦਲਾਂ ਦੀ ਘੱਟ ਰਫਤਾਰ ਹੈ। ਰਹਿੰਦੇ ਸੀਜਨ ਚ ਅੱਗੋਂ ਅਜਿਹੇ ਭਿਆਨਕ ਮੀਂਹ ਦੇ ਹੋਰ ਦੌਰ ਦੇਖੇ ਜਾਣਗੇ। ਇਸਤੋਂ ਇਲਾਵਾ ਕੱਲ ਸ਼ਾਮ ਬਠਿੰਡਾ-ਮੁਕਤਸਰ ਰੋਡ ‘ਤੇ ਆਏ ਘੱਟ ਖੇਤਰੀ ਤੂਫਾਨ ਕਾਰਨ ਕਾਫੀ ਗਿਣਤੀ ਚ ਰੁੱਖ-ਖੰਬੇ ਪੁੱਟੇ ਗਏ।

ਆਉਣ ਵਾਲੇ 24 ਘੰਟਿਆਂ ਦੌਰਾਨ ਸੂਬੇ ਚ ਹਲਕੀ/ਦਰਮਿਆਨੀ ਬਰਸਾਤ ਦੀ ਉਮੀਦ ਬਣੀ ਰਹੇਗੀ, ਖਾਸਕਰ ਪੱਛਮੀ ਮਾਲਵਾ ਡਿਵੀਜਨ ਚ, ਮੀਂਹ ਤੋਂ ਵਾਂਝੇ ਭਾਗਾਂ ਚ ਉਮੀਦ ਵੱਧ ਰਹੇਗੀ। ਉਸਤੋਂ ਬਾਅਦ ਮੀਹਾਂ ਚ ਕਮੀ ਆਵੇਗੀ, ਹਾਲਾਂਕਿ ਟੁੱਟਵੀ ਕਾਰਵਾਈ ਤੋਂ ਇਨਕਾਰ ਨਹੀਂ।

ਸੂਬੇ ਚ ਅੱਜ ਦਰਜ ਹੋਇਆ ਮੀਂਹ:- ? ,,ਕਪੂਰਥਲਾ 175mm,,,ਕਿਲਾ ਰਾਏਪੁਰ(ਲੁਧਿ:) 172mm,ਮਲੇਰਕੋਟਲਾ 102mm,ਊਨਾ(ਹਿਮਾਚਲ) 226mm,ਜਲੰਧਰ 93mm,ਹੁਸ਼ਿਆਰਪੁਰ 86mm,ਆਦਮਪੁਰ 73.8mm,ਮਲੋਟ 70mm,ਨੰਗਲ 60mm.,ਲੁਧਿਆਣਾ 57.4mm

ਫਗਵਾੜਾ 40mm,ਹਲਵਾਰਾ 39.5mm,ਗੰਗਾਨਗਰ 37.1mm,ਬਠਿੰਡਾ ਏਅਰਪੋਰਟ 32.4mm,ਤਲਵੰਡੀ ਭਾਈ ੩੦mm,ਫਿਰੋਜ਼ਪੁਰ 24.3mm,ਅੰਮ੍ਰਿਤਸਰ 21.2mm,ਅਨੰਦਪੁਰ ਸਾਹਿਬ 14mm,ਬਲੋਵਾਲ(ਨਵਾਂਸ਼ਹਿਰ)12.7m,ਫ਼ਰੀਦਕੋਟ 12.5mm,ਗੁਰਦਾਸਪੁਰ 7.9mm,ਪਠਾਨਕੋਟ 5mm,ਮੋਹਾਲੀ ਏਅਰਪੋਰਟ 1.4mm,,ਬਠਿੰਡਾ 0.8mm



error: Content is protected !!