ਮੌਸਮ ਵਿਭਾਗ ਵਲੋਂ ਰਾਹਤ ਦੀ ਖਬਰ ਆਈ ਹੈ ਕਿ ਆਉਣ ਵਾਲੇ 10 ਮਿੰਟ ਤੋਂ 8 ਘੰਟਿਆ ਦੌਰਾਨ ਖੇਮਕਰਨ, ਭਿੱਖੀਵਿੰਡ, ਪੱਟੀ, ਫ਼ਿਰੋਜ਼ਪੁਰ, ਗੁਰੂਹਰਸਹਾਏ, ਜਲਾਲਾਬਾਦ, ਫ਼ਾਜ਼ਿਲਕਾ, ਮੁਕਤਸਰ ਸਾਹਿਬ, ਮਖੂ, ਜ਼ੀਰਾ, ਫ਼ਰੀਦਕੋਟ, ਮੋਗਾ, ਬਾਘਾ ਪੁਰਾਣਾ, ਮਲੋਟ, ਅਬੋਹਰ, ਗੰਗਾਨਗਰ, ਬਠਿੰਡਾ ਠੰਡੀ ਨੇਰੀ ਤੇ ਕਈ ਥਾਂਈ ਟੁੱਟਵਾਂ ਹਲਕਾ/ਦਰਮਿਆਨਾ ਮੀਂਹ ਪੁੱਜ ਰਿਹਾ ਹੈ,
ਬਾਕੀ ਨਾਲ ਦੇ ਖੇਤਰਾਂ ਚ ਵੀ ਹਨੇਰੀ ਤੇ ਹਲਚਲ ਹੋ ਸਕਦੀ ਹੈ ,ਪ੍ਰੀ ਮੌਨਸੂਨ ਟ੍ਫ ਦੇ ਅਕਟਿਵ ਹੋਣ ਕਾਰਨ ਅਗਲੇ 24 ਤੋਂ 48 ਘੰਟਿਆਂ ਦੌਰਾਨ ਪ੍ਰੀ ਮੌਨਸੂਨ ਦੀਆਂ ਬਰਸਾਤੀ ਕਾਰਵਾਈਆਂ ਚ ਵਾਧਾ ਹੋਣ ਦੀ ਆਸ ਹੈ।
ਦੱਸ ਦੇਈਏ ਕਿ ਮੌਸਮ ਵਿਭਾਗ ਵਲੋਂ ਖਬਰ ਆਈ ਹੈ ਕਿ 25 ਜੂਨ ਨੂੰ ਵੀ ਭਾਰੀ ਮੀਂਹ ਦੀ ਸੰਭਾਵਨਾ ਹੈ ।ਚੰਡੀਗੜ੍ਹ ਮੁਤਾਬਕ , ਅੰਮ੍ਰਿਤਸਰ, ਬਠਿੰਡਾ, ਪਠਾਨਕੋਟ, ਜਲੰਧਰ, ਕਪੂਰਥਲਾ, ਚੰਡੀਗੜ੍ਹ ਤੇ ਸ੍ਰੀ ਅਨੰਦਪੁਰ ਸਾਹਿਬ ‘ਚ 25 ਜੂਨ ਤਕ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ।
ਸੂਬੇ ਦੇ ਕੁੱਝ ਜ਼ਿਲ੍ਹਿਆਂ ‘ਚ ਹਲਕੀ ਤੇ ਤੇਜ਼ ਬਾਰਿਸ਼ ਹੋ ਸਕਦੀ ਹੈ।ਵਿਭਾਗ ਮੁਤਾਬਕ, ਇਸ ਦੌਰਾਨ ਕਈ ਜ਼ਿਲ੍ਹਿਆਂ ‘ਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਵੀ ਚੱਲ ਸਕਦੀਆਂ ਹਨ। ਉੱਥੇ ਲੁਧਿਆਣਾ ਤੇ ਪਟਿਆਲਾ ‘ਚ ਸਿਰਫ਼ 25 ਜੂਨ ਨੂੰ ਹੀ ਬਾਰਿਸ਼ ਦੀ ਸੰਭਾਵਨਾ ਪ੍ਰਗਟਾਈ ਗਈ ਹੈ।
ਦੱਸ ਦੇਈਏ ਕਿ ਕਈ ਥਾਵਾਂ ‘ਤੇ ਗਰਮੀ ਕਾਰਨ ਮੌਤਾਂ ਵੀ ਹੋ ਗਈਆਂ ਹਨ ।ਇਸ ਮੀਂਹ ਦੇ ਨਾਲ ਕਿਸਾਨਾਂ ਨੂੰ ਬਹੁਤ ਫ਼ਾਇਦਾ ਹੋਵੇਗਾ ਕਿਉਂਕਿ ਝੋਨੇ ਦੇ ਲਈ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ,ਜਿਸ ਨਾਲ ਕਿਸਾਨਾਂ ਨੂੰ ਕੁੱਝ ਰਾਹਤ ਵੀ ਮਿਲੇਗੀ।ਇਸ ਦੇ ਨਾਲ ਹੀ ਇਹ ਬਾਰਿਸ਼ ਸਬਜ਼ੀਆਂ ਦੇ ਲਈ ਵੀ ਕਾਫ਼ੀ ਲਾਹੇਵੰਦ ਹੈ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਆ ਸਕਦਾ ਹੈ।ਇਸ ਮੀਂਹ ਨਾਲ ਕਿਸਾਨਾਂ ਨੂੰ ਝੋਨੇ ਦੀ ਫਸਲ ਦੀ ਲੁਆਈ ‘ਚ ਮਦਦ ਮਿਲੇਗੀ । ਕਿਸਾਨਾਂ ਦਾ ਕਹਿਣਾ ਹੈ ਕਿ ਇਹਨਾਂ ਦਿਨਾਂ ਵਿਚ ਪਿਆ ਮੀਂਹ ਉਨ੍ਹਾਂ ਦੀਆਂ ਫਸਲਾਂ ਲਈ ਦੇਸੀ ਘਿਓ ਦਾ ਕੰਮ ਕਰਦਾ ਹੈ।
Home ਤਾਜਾ ਜਾਣਕਾਰੀ ਆਉਣ ਵਾਲੇ ਕੁਝ ਘੰਟਿਆਂ ਵਿੱਚ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਪਹੁੰਚ ਰਿਹਾ ਹੈ ਮੀਂਹ ਅਤੇ ਠੰਢੀ ਹਨੇਰੀ
ਤਾਜਾ ਜਾਣਕਾਰੀ